ਆਦਮਪੁਰ (ਦਿਲਬਾਗੀ, ਚਾਂਦ)- ਆਦਮਪੁਰ ਥਾਣੇ ਅਧੀਨ ਪੈਂਦੇ ਪਿੰਡ ਖੁਰਦਪੁਰ ਵਿਖੇ ਦਿਨ ਦਿਹਾੜੇ 3 ਲੁਟੇਰੇ ਇਕ ਘਰ ਤੋਂ ਲੱਖਾਂ ਦੇ ਗਹਿਣੇ, ਹਜ਼ਾਰਾਂ ਦੀ ਨਕਦੀ ਵਿਦੇਸ਼ੀ ਕਰੰਸੀ ਅਤੇ ਹੋਰ ਸਾਮਾਨ ਲੈ ਕੇ ਫ਼ਰਾਰ ਹੋਣ ’ਚ ਸਫ਼ਲ ਹੋ ਗਏ। ਆਦਮਪੁਰ ਪੁਲਸ ਨੂੰ ਦਿੱਤੇ ਬਿਆਨਾਂ 'ਚ ਮਨਿੰਦਰ ਕੌਰ ਪਤਨੀ ਫਕੀਰ ਸਿੰਘ ਵਾਸੀ ਖੁਰਦਪੁਰ ਨੇ ਦੱਸਿਆ ਕਿ ਉਸ ਦਾ ਲੜਕਾ ਅਤੇ ਨੂੰਹ ਵਿਦੇਸ਼ (ਇੰਗਲੈਂਡ) ਰਹਿੰਦੇ ਹਨ।

ਉਹ ਵੀ ਆਪਣੇ ਲੜਕੇ ਅਤੇ ਨੂੰਹ ਕੋਲ 6 ਮਹੀਨੇ ਇੰਗਲੈਂਡ ’ਚ ਰਹਿ ਕੇ ਆਈ ਹੈ। ਘਰ ’ਚ ਉਹ ਤੇ ਉਸ ਦਾ ਪਤੀ ਫਕੀਰ ਸਿੰਘ ਇਕੱਲੇ ਰਹਿੰਦੇ ਹਨ ਉਸ ਦਾ ਪਤੀ ਆਪਣੇ ਘਰ ਨੇੜੇ ਗੁਰਦੁਆਰਾ ਬਖੂਹਾ ਸਾਹਿਬ ਗਿਆ ਹੋਇਆ ਸੀ ਅਤੇ ਉਹ ਵੀ ਕਿਸੇ ਕੰਮ ਲਈ ਬਾਹਰ ਗਈ ਹੋਈ ਸੀ ਕਿ ਦੁਪਹਿਰ 12.30 ਵਜੇ ਦੇ ਕਰੀਬ ਜਦੋਂ ਉਹ ਘਰ ਵਾਪਸ ਆਈ ਤਾਂ ਵੇਖਿਆ ਘਰ ਦੇ ਮੇਨ ਗੇਟ, ਅੰਦਰ ਦਰਵਾਜ਼ੇ ਅਤੇ ਅਲਮਾਰੀਆਂ ਦੇ ਤਾਲੇ ਟੁੱਟੇ ਹੋਏ ਸਨ। ਅਲਮਾਰੀ ਅੰਦਰ ਸਾਰਾ ਸਾਮਾਨ ਖਿੱਲਰਿਆ ਪਿਆ ਸੀ, ਇਕ ਸੋਨੇ ਦਾ ਸੈੱਟ, 2 ਸੋਨੇ ਦੀਆਂ ਚੂੜੀਆਂ, 2 ਸੋਨੇ ਦੀਆਂ ਮੁੰਦਰੀਆਂ, ਇਕ ਸੋਨੇ ਦੀ ਚੇਨ, ਇਕ ਚਾਂਦੀ ਦਾ ਕੜਾ, ਚਾਂਦੀ ਦਾ ਬ੍ਰੈੱਸਲੇਟ, 18,000 ਦੀ ਨਕਦੀ, 2000 ਪੌਂਡ, ਉਸ ਦਾ ਪਾਸਪੋਰਟ, ਜਿਸ 'ਤੇ ਇੰਗਲੈਂਡ ਦਾ ਵੀਜ਼ਾ ਲੱਗਾ ਹੋਇਆ ਸੀ ਅਤੇ ਪਰਸ ਜਿਸ ’ਚ ਉਸ ਦੇ ਬਹੁਤ ਜ਼ਰੂਰੀ ਕਾਗਜ਼ਾਤ ਸਨ, ਚੋਰੀ ਹੋ ਗਏ, ਜਿਸ ਨਾਲ ਉਸ ਦਾ ਲੱਖਾਂ ਦਾ ਨੁਕਸਾਨ ਹੋ ਗਿਆ। ਉਨ੍ਹਾਂ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਹੈ।
ਇਹ ਵੀ ਪੜ੍ਹੋ : ਸ਼ਿਮਲਾ ਤੋਂ ਰੂਪਨਗਰ ਘੁੰਮਣ ਆਏ 3 ਦੋਸਤਾਂ ਨਾਲ ਵਾਪਰੀ ਅਣਹੋਣੀ, ਭਾਖੜਾ ਨਹਿਰ 'ਚ ਡੁੱਬੇ ਦੋ ਨੌਜਵਾਨ
ਥਾਣਾ ਮੁਖੀ ਸਿਕੰਦਰ ਸਿੰਘ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ ’ਤੇ ਪੁਲਸ ਮੁਲਾਜ਼ਮਾਂ ਨੇ ਮੌਕੇ ’ਤੇ ਜਾ ਕੇ ਮਨਿੰਦਰ ਕੌਰ ਦੇ ਬਿਆਨ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਲੁਟੇਰੇ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਏ ਹਨ ਅਤੇ ਜਲਦ ਹੀ ਲੁਟੇਰੇ ਉਨ੍ਹਾਂ ਦੀ ਹਿਰਾਸਤ ’ਚ ਹੋਣਗੇ।
ਇਹ ਵੀ ਪੜ੍ਹੋ : ਹੋਲਾ-ਮਹੱਲਾ ਮੌਕੇ ਸ੍ਰੀ ਕੀਰਤਪੁਰ ਸਾਹਿਬ 'ਚ ਲੱਗੀਆਂ ਰੌਣਕਾਂ, ਵੱਖ-ਵੱਖ ਗੁਰਦੁਆਰਿਆਂ ’ਚ ਸੰਗਤ ਹੋ ਰਹੀ ਨਤਮਸਤਕ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਖਰੜ ਤੋਂ ਰੂਪਨਗਰ ਘੁੰਮਣ ਆਏ 3 ਦੋਸਤਾਂ ਨਾਲ ਵਾਪਰੀ ਅਣਹੋਣੀ, ਭਾਖੜਾ ਨਹਿਰ 'ਚ ਡੁੱਬੇ ਦੋ ਨੌਜਵਾਨ
NEXT STORY