ਕਾਠਗੜ੍ਹ (ਜ.ਬ.)- ਥਾਣਾ ਕਾਠਗੜ੍ਹ ਦੇ ਮੁਖੀ ਇੰਸਪੈਕਟਰ ਪਰਮਿੰਦਰ ਸਿੰਘ ਵੱਲੋਂ ਹਲਕੇ ’ਚ ਗੈਰ-ਕਾਨੂੰਨੀ ਮਾਈਨਿੰਗ ਖ਼ਿਲਾਫ਼ ਕੀਤੀ ਗਈ ਸਖ਼ਤੀ ਦੇ ਚਲਦਿਆਂ ਸ਼ਨੀਵਾਰ ਫਿਰ ਉਨ੍ਹਾਂ ਦੀ ਅਗਵਾਈ ’ਚ ਲਗਾਏ ਗਏ ਹਾਈਟੈੱਕ ਨਾਕੇ ’ਤੇ ਚੈਕਿੰਗ ਦੌਰਾਨ ਰੇਤ ਨਾਲ ਭਰੇ ਦੋ ਟਿਪਰਾਂ ਨੂੰ ਚਾਲਕਾਂ ਸਮੇਤ ਕਬਜ਼ੇ ਵਿਚ ਲਿਆ ਗਿਆ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਇੰਸਪੈਕਟਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਹਾਈਵੇਅ ਮਾਰਗ ਤੋਂ ਤੜਕਸਾਰ ਅਜੇ ਵੀ ਟਾਂਵੇ-ਟਾਂਵੇ ਰੇਤ ਨਾਲ ਭਰੇ ਟਿੱਪਰ ਜਾ ਰਹੇ ਹਨ, ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਸ ਪਾਰਟੀ ਸਮੇਤ ਰੂਪਨਗਰ- ਬਲਾਚੌਰ ਰਾਜਮਾਰਗ ’ਤੇ ਲਗਾਏ ਗਏ ਪੱਕੇ ਹਾਈਟੈਕ ਨਾਕੇ ’ਤੇ ਪੂਰੀ ਸਖ਼ਤੀ ਨਾਲ ਚੈਕਿੰਗ ਸ਼ੁਰੂ ਕੀਤੀ। 7 ਵਜੇ ਦੇ ਕਰੀਬ ਬਲਾਚੌਰ ਤੋਂ ਰੋਪੜ ਵੱਲ ਜਾ ਰਹੇ ਰੇਤ ਨਾਲ ਭਰੇ ਦੋ ਟਿਪਰਾਂ ਨੂੰ ਰੋਕਿਆ ਗਿਆ ਅਤੇ ਉਨ੍ਹਾਂ ਦੇ ਚਾਲਕਾਂ ਤੋਂ ਰੇਤ ਲੈ ਕੇ ਜਾਣ ਦੀ ਮਨਜ਼ੂਰੀ ਦੇ ਕਾਗਜ਼ਾਤ ਵਿਖਾਉਣ ਲਈ ਕਿਹਾ ਪਰ ਕੋਈ ਵੀ ਕਾਗਜ਼ ਨਾ ਵਿਖਾ ਸਕੇ, ਜਿਸ ਤੋਂ ਬਾਅਦ ਉਨ੍ਹਾਂ ਮਾਈਨਿੰਗ ਮਹਕਿਮੇ ਦੇ ਅਧਿਕਾਰੀਆਂ ਨੂੰ ਫੋਨ ਕਰਕੇ ਸਾਰੀ ਜਾਣਕਾਰੀ ਦਿੱਤੀ। ਕੁਝ ਸਮੇਂ ਵਿਚ ਮਾਈਨਿੰਗ ਵਿਭਾਗ ਦੀ ਟੀਮ ਮੌਕੇ ’ਤੇ ਪਹੁੰਚੀ ਅਤੇ ਪੁੱਛ ਪੜਤਾਲ ਕਰਨ ਤੋਂ ਬਾਅਦ ਟਿੱਪਰ ਚਾਲਕਾਂ ਨੂੰ ਭਾਰੀ ਜੁਰਮਾਨਾ ਲਗਾਉਂਦੇ ਹੋਏ ਟਿੱਪਰਾਂ ਨੂੰ ਪੁਲਸ ਚੌਕੀ ਆਸਰੋਂ ਵਿਖੇ ਭੇਜ ਦਿੱਤਾ ਗਿਆ ਅਤੇ ਪੁਲਸ ਵੱਲੋਂ ਅਗਲੇਰੀ ਕਨੂੰਨੀ ਕਾਰਵਾਈ ਆਰੰਭ ਦਿੱਤੀ ਗਈ ਹੈ।
ਚੌਲਾਂਗ ਟੋਲ ਪਲਾਜ਼ਾ ਧਰਨੇ ਦਾ ਚੌਥਾ ਦਿਨ: ਕਿਸਾਨਾਂ ਨੇ ਫੂਕਿਆ ਸੂਬਾ ਸਰਕਾਰ ਦਾ ਪੁਤਲਾ
NEXT STORY