ਜਲੰਧਰ (ਖੁਰਾਣਾ)-ਜੰਗਲਾਤ ਵਿਭਾਗ ਦੇ ਨਿਯਮਾਂ ਦੀ ਮੰਨੀਏ ਤਾਂ ਕਿਸੇ ਵੀ ਹਰੇ-ਭਰੇ ਦਰੱਖ਼ਤ ਨੂੰ ਕੱਟਣ ’ਤੇ ਸਜ਼ਾ ਦੀ ਵਿਵਸਥਾ ਹੈ ਅਤੇ ਦਰੱਖ਼ਤ ਕੱਟਣ ਸਬੰਧੀ ਸਖ਼ਤ ਨਿਯਮ ਹਨ ਪਰ ਨਗਰ ਨਿਗਮ ਵਰਗੇ ਸਰਕਾਰੀ ਵਿਭਾਗ ਇਨ੍ਹਾਂ ਨਿਯਮਾਂ ਨੂੰ ਲਾਗੂ ਕਰਨ ਦੀ ਕੋਈ ਪ੍ਰਵਾਹ ਨਹੀਂ ਕਰਦੇ, ਜਿਸ ਕਾਰਨ ਲੋਕਾਂ ਦਾ ਮਨੋਬਲ ਇੰਨਾ ਉੱਚਾ ਹੋ ਗਿਆ ਹੈ ਕਿ ਉਹ ਸਾਲਾਂ ਤੋਂ ਪਾਲੇ ਹੋਏ ਦਰੱਖ਼ਤ ਨੂੰ ਵੱਢਣ ਵਿਚ ਇਕ ਮਿੰਟ ਵੀ ਨਹੀਂ ਲਗਾਉਂਦੇ।
ਇਸ ਤੋਂ ਪਹਿਲਾਂ ਵੀ ਜਲੰਧਰ ਵਿਚ ਅਜਿਹੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ ਪਰ ਵਿਭਾਗਾਂ ਨੇ ਕਦੇ ਵੀ ਸਖ਼ਤ ਕਾਰਵਾਈ ਨਹੀਂ ਕੀਤੀ। ਅਜਿਹੀ ਹੀ ਇਕ ਘਟਨਾ ਐਤਵਾਰ ਡਿਫੈਂਸ ਕਾਲੋਨੀ ਵਿਚ ਵੇਖਣ ਨੂੰ ਮਿਲੀ, ਜਿੱਥੇ ਦਿਨ-ਦਿਹਾੜੇ ਗਰੀਨ ਬੈਲਟ ਵਿਚੋਂ ਬਹੁਤ ਸਾਰੇ ਹਰੇ-ਭਰੇ ਦਰੱਖ਼ਤ ਵੱਢ ਦਿੱਤੇ ਗਏ। ਦੋਸ਼ ਇਹ ਵੀ ਹੈ ਕਿ ਕਿਸੇ ਨੇ ਨਿੱਜੀ ਹਿੱਤਾਂ ਲਈ ਇਨ੍ਹਾਂ ਦਰੱਖ਼ਤਾਂ ਦੀ ਬਲੀ ਦਿੱਤੀ ਹੈ। ਨਗਰ ਨਿਗਮ ਅਤੇ ਜੰਗਲਾਤ ਵਿਭਾਗ ਨੂੰ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ, ਨਹੀਂ ਤਾਂ ਸ਼ਹਿਰ ’ਚ ਹਰਿਆਲੀ ਵਧਣ ਦੀ ਬਜਾਏ ਕੰਕਰੀਟ ਦੇ ਜੰਗਲ ਬਣ ਜਾਣਗੇ, ਜਿਸ ਨਾਲ ਵਾਤਾਵਰਣ ਨੂੰ ਬਹੁਤ ਨੁਕਸਾਨ ਹੋਵੇਗਾ।
ਇਹ ਵੀ ਪੜ੍ਹੋ : ਲੋਹੀਆਂ ਵਿਖੇ ਕਾਰ ਤੇ ਮੋਟਰਸਾਈਕਲ ਵਿਚਾਲੇ ਹੋਈ ਜ਼ਬਰਦਸਤ ਟੱਕਰ, 2 ਵਿਅਕਤੀਆਂ ਦੀ ਮੌਤ
ਘਟ ਰਿਹਾ ਹੈ ਗਰੀਨ ਕਵਰ ਏਰੀਆ, ਵਧ ਰਿਹਾ ਹੈ ਤਾਪਮਾਨ
ਪਿਛਲੇ ਕੁਝ ਸਾਲਾਂ ’ਚ ਦੇਸ਼ ਦੇ ਲੋਕ ਵਾਤਾਵਰਣ ਸੰਤੁਲਨ ਪ੍ਰਤੀ ਵਧੇਰੇ ਜਾਗਰੂਕ ਹੋਏ ਹਨ ਅਤੇ ਲਗਭਗ ਦੋ ਸਾਲਾਂ ਤੱਕ ਚੱਲੇ ਕੋਰੋਨਾ ਵਾਇਰਸ ਦੇ ਦੌਰ ਨੇ ਮਨੁੱਖਤਾ ਨੂੰ ਕੁਦਰਤ ਦੇ ਨੇੜੇ ਰਹਿਣਾ ਵੀ ਸਿਖਾਇਆ ਹੈ। ਅੰਨ੍ਹੇਵਾਹ ਹੋਈ ਸ਼ਹਿਰੀਕਰਨ ਦੀ ਪ੍ਰਕਿਰਿਆ ਨਾਲ ਵਾਤਾਵਰਣ ਨੂੰ ਹੋਏ ਨੁਕਸਾਨ ਦੀ ਭਰਪਾਈ ਨਹੀਂ ਕੀਤੀ ਜਾ ਰਹੀ ਹੈ ਪਰ ਫਿਰ ਵੀ ਕੁਝ ਖੇਤਰ ਅਜਿਹੇ ਹਨ ਜਿੱਥੇ ਵਧਣ ਦੀ ਬਜਾਏ ਹਰਿਆਵਲ ਦਾ ਘੇਰਾ ਲਗਾਤਾਰ ਘਟਦਾ ਜਾ ਰਿਹਾ ਹੈ।
ਅਜਿਹਾ ਹੀ ਇਕ ਸ਼ਹਿਰ ਜਲੰਧਰ ਹੈ, ਜਿੱਥੇ ਨਗਰ ਨਿਗਮ ਵਰਗੀਆਂ ਸੰਸਥਾਵਾਂ ਨਵੇਂ ਰੁੱਖ ਲਗਾਉਣ ਵੱਲ ਕੋਈ ਧਿਆਨ ਨਹੀਂ ਦਿੰਦੀਆਂ। ਨਗਰ ਨਿਗਮ ਆਪਣੀ ਸਾਰੀ ਊਰਜਾ ਸ਼ਹਿਰ ਵਾਸੀਆਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਲਈ ਖਰਚ ਕਰ ਦਿੰਦਾ ਹੈ ਪਰ ਸ਼ਾਇਦ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਇਹ ਨਹੀਂ ਪਤਾ ਕਿ ਚੰਗਾ ਵਾਤਾਵਰਣ ਪ੍ਰਦਾਨ ਕਰਨਾ ਵੀ ਉਸ ਦੀ ਜ਼ਿੰਮੇਵਾਰੀ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ: ਕੜਾਕੇ ਦੀ ਠੰਡ ਦਰਮਿਆਨ ਪੰਜਾਬ ਦੇ ਸਕੂਲਾਂ 'ਚ ਵਧੀਆਂ ਛੁੱਟੀਆਂ
ਦਰੱਖ਼ਤ ਕੱਟਣ ਵਾਲਿਆਂ ਨੂੰ ਨਹੀਂ ਸਿਖਾਇਆ ਜਾ ਰਿਹਾ ਸਬਕ
ਹਾਲ ਹੀ ’ਚ ਸ਼ਹਿਰ ਦੇ ਖੇਤਾਂ ’ਚ ਸੈਂਕੜੇ ਨਾਜਾਇਜ਼ ਕਾਲੋਨੀਆਂ ਕੱਟੀਆਂ ਗਈਆਂ ਸਨ, ਜਿਸ ਕਾਰਨ ਸੈਂਕੜੇ ਦਰੱਖ਼ਤਾਂ ਨੂੰ ਵੀ ਆਪਣੀ ਜਾਨ ਦੀ ਬਲੀ ਦੇਣੀ ਪਈ ਸੀ। ਇਸ ਸਮੇਂ ਦੌਰਾਨ ਸ਼ਹਿਰ ’ਚ ਦਰੱਖ਼ਤਾਂ ਅਤੇ ਪੌਦਿਆਂ ਦੀ ਕਟਾਈ ਦੇ ਅਣਗਿਣਤ ਮਾਮਲੇ ਸਾਹਮਣੇ ਆਏ ਹਨ ਪਰ ਕਿਸੇ ਵੀ ਦੋਸ਼ੀ ਨੂੰ ਅਜਿਹਾ ਸਬਕ ਨਹੀਂ ਸਿਖਾਇਆ ਗਿਆ ਕਿ ਦਰੱਖਤ ਵੱਢਣ ਨਾਲ ਜੇਲ ਵੀ ਹੋ ਸਕਦੀ ਹੈ। ਨਵੇਂ ਪੌਦੇ ਲਗਾਉਣ ਦੀ ਸਰਕਾਰੀ ਮੁਹਿੰਮ ਵੀ ਕਈ ਸਾਲਾਂ ਤੋਂ ਨਹੀਂ ਚੱਲੀ। ਕਈ ਵਾਰ ਨਿਗਮ ਅਧਿਕਾਰੀ ਸਿਰਫ਼ ਖਾਨਾਪੂਰਤੀ ਜਾਂ ਫ਼ੋਟੋਆਂ ਖਿਚਵਾਉਣ ਲਈ ਕੁਝ ਬੂਟੇ ਲਗਾ ਦਿੰਦੇ ਹਨ ਪਰ ਬਾਅਦ ਵਿਚ ਉਨ੍ਹਾਂ ਦੀ ਸੰਭਾਲ ਨਹੀਂ ਕੀਤੀ ਜਾਂਦੀ ਅਤੇ ਉਹ ਵਧਣ ਤੋਂ ਪਹਿਲਾਂ ਹੀ ਸੁੱਕ ਜਾਂਦੇ ਹਨ।
ਇਹ ਵੀ ਪੜ੍ਹੋ : ਜਲੰਧਰ ਦੇ ਸਾਰੇ ਸਰਕਾਰੀ ਅਤੇ ਗੈਰ ਸਰਕਾਰੀ ਸਕੂਲ/ਕਾਲਜਾਂ 'ਚ ਕੱਲ੍ਹ ਅੱਧੇ ਦਿਨ ਦੀ ਛੁੱਟੀ ਦਾ ਐਲਾਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਜਲੰਧਰ 'ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਸਬੰਧੀ ਨਗਰ ਕੀਰਤਨ ਅੱਜ, ਟ੍ਰੈਫਿਕ ਰਹੇਗੀ ਡਾਇਵਰਟ
NEXT STORY