ਸਨਾ: ਭਾਰਤੀ ਮੂਲ ਦੀ ਨਰਸ ਨਿਮਿਸ਼ਾ ਪ੍ਰਿਆ ਯਮਨ ਵਿੱਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੀ ਹੈ। ਯਮਨ ਦੇ ਰਾਸ਼ਟਰਪਤੀ ਵੱਲੋਂ ਯਮਨ ਦੇ ਨਾਗਰਿਕ ਦੀ ਹੱਤਿਆ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਪ੍ਰਿਆ ਦੀ ਫਾਂਸੀ ਨੂੰ ਮਨਜ਼ੂਰੀ ਦਿੱਤੇ ਜਾਣ ਤੋਂ ਬਾਅਦ ਉਸ ਦੇ ਬਚਣ ਦੇ ਵਿਕਲਪ ਬੇਹੱਦ ਸੀਮਤ ਹੋ ਗਏ ਹਨ। ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਉਹ ਨਿਮਿਸ਼ਾ ਦੀ ਮਦਦ ਲਈ ਸਾਰੇ ਕਾਨੂੰਨੀ ਵਿਕਲਪਾਂ ਦੀ ਪੜਚੋਲ ਕਰੇਗਾ। ਇਸ ਵਿੱਚ ਬਲੱਡ ਮਨੀ ਦਾ ਵਿਕਲਪ ਸ਼ਾਮਲ ਹੈ (ਮ੍ਰਿਤਕ ਦੇ ਪਰਿਵਾਰ ਨੂੰ ਇੱਕ ਰਕਮ ਦੇ ਕੇ ਮੁਆਫ਼ੀ ਮੰਗਣਾ)। ਉੱਥੇ ਈਰਾਨ ਵੱਲੋਂ ਵੀ ਨਿਮਿਸ਼ਾ ਦੀ ਮਦਦ ਕੀਤੇ ਜਾਣ ਦੀ ਗੱਲ ਕਹੀ ਗਈ ਹੈ। ਈਰਾਨ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ ਅਸੀਂ ਨਿਮਿਸ਼ਾ ਲਈ ਜੋ ਵੀ ਵਧੀਆ ਤੋਂ ਵਧੀਆ ਕਰ ਸਕਦੇ ਹਾਂ ਉਹ ਕਰਾਂਗੇ।
ਇਹ ਹੈ ਮਾਮਲਾ
ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਯਮਨ ਵਿੱਚ ਰਹਿ ਰਹੀ ਪ੍ਰਿਆ ਨੂੰ ਯਮਨ ਦੇ ਨਾਗਰਿਕ ਤਲਾਲ ਮਹਿਦੀ ਦੀ ਹੱਤਿਆ ਦਾ ਦੋਸ਼ੀ ਠਹਿਰਾਇਆ ਗਿਆ ਹੈ, ਜਿਸ ਨਾਲ ਨਿਮਿਸ਼ਾ ਦਾ ਕਥਿਤ ਤੌਰ 'ਤੇ ਕਲੀਨਿਕ ਵਿੱਚ ਸਾਂਝੇਦਾਰੀ ਨੂੰ ਲੈ ਕੇ ਵਿਵਾਦ ਸੀ। ਨਿਮਿਸ਼ਾ ਪ੍ਰਿਆ ਯਮਨ ਵਿੱਚ ਆਪਣਾ ਕਲੀਨਿਕ ਖੋਲ੍ਹਣਾ ਚਾਹੁੰਦੀ ਸੀ। ਯਮਨ ਦੇ ਨਿਯਮਾਂ ਮੁਤਾਬਕ ਉੱਥੇ ਕੋਈ ਵੀ ਕਾਰੋਬਾਰ ਸ਼ੁਰੂ ਕਰਨ ਲਈ ਸਥਾਨਕ ਲੋਕਾਂ ਨਾਲ ਸਾਂਝੇਦਾਰੀ ਜ਼ਰੂਰੀ ਹੈ। ਇਸ ਲਈ 2014 ਵਿੱਚ ਨਿਮਿਸ਼ਾ ਯਮਨ ਦੇ ਇੱਕ ਨਾਗਰਿਕ ਤਲਾਲ ਅਬਦੋ ਮਹਿਦੀ ਦੇ ਸੰਪਰਕ ਵਿੱਚ ਆਈ। ਇਸ ਤੋਂ ਬਾਅਦ 2015 ਵਿੱਚ ਨਿਮਿਸ਼ਾ ਨੇ ਮਹਿਦੀ ਨਾਲ ਸਾਂਝੇਦਾਰੀ ਵਿੱਚ ਕਲੀਨਿਕ ਖੋਲ੍ਹਿਆ। ਨਿਮਿਸ਼ਾ ਕਲੀਨਿਕ ਖੋਲ੍ਹਣ ਦੇ ਤੁਰੰਤ ਬਾਅਦ 2015 ਵਿੱਚ ਇੱਕ ਮਹੀਨੇ ਲਈ ਕੇਰਲ ਆਈ ਸੀ। ਨਿਮਿਸ਼ਾ ਨਾਲ ਮਹਿਦੀ ਵੀ ਆਇਆ ਸੀ। ਇਸ ਦੌਰਾਨ ਮਹਿਦੀ ਨੇ ਉਸ ਦੇ ਘਰੋਂ ਨਿਮਿਸ਼ਾ ਦੇ ਵਿਆਹ ਦੀ ਫੋਟੋ ਚੋਰੀ ਕਰ ਲਈ। ਇਸ ਤਸਵੀਰ ਨਾਲ ਛੇੜਛਾੜ ਕਰਕੇ ਮਹਿਦੀ ਨੇ ਖੁਦ ਨੂੰ ਨਿਮਿਸ਼ਾ ਦਾ ਪਤੀ ਹੋਣ ਦਾ ਦਾਅਵਾ ਕੀਤਾ। ਇਸ ਤੋਂ ਇਲਾਵਾ ਉਸ ਨੇ ਕਲੀਨਿਕ ਦੇ ਦਸਤਾਵੇਜ਼ ਵਿਚ ਹੀ ਹੇਰਾਫੇਰੀ ਕੀਤੀ। ਉਸ ਨੇ ਨਿਮਿਸ਼ਾ ਦੀ ਮਹੀਨਾਵਾਰ ਆਮਦਨ ਤੋਂ ਪੈਸੇ ਵੀ ਲੈਣੇ ਸ਼ੁਰੂ ਕਰ ਦਿੱਤੇ।
ਪੜ੍ਹੋ ਇਹ ਅਹਿਮ ਖ਼ਬਰ-ਇਟਲੀ 'ਚ ਨਵੇਂ ਸਾਲ ਦੇ ਜਸ਼ਨ ਦੌਰਾਨ ਹੁੱਲੜਬਾਜ਼ੀ, 309 ਲੋਕ ਜ਼ਖ਼ਮੀ, 146 ਗ੍ਰਿਫ਼ਤਾਰ
ਦਵਾਈ ਦੀ ਓਵਰਡੋਜ਼ ਕਾਰਨ ਮੌਤ
ਮਹਿਦੀ ਨਿਮਿਸ਼ਾ ਨੂੰ ਤਸੀਹੇ ਦਿੰਦਾ ਸੀ। ਉਸ ਨੇ ਨਿਮਿਸ਼ਾ ਦਾ ਪਾਸਪੋਰਟ ਵੀ ਜ਼ਬਤ ਕਰ ਲਿਆ ਸੀ। ਪਾਸਪੋਰਟ ਵਾਪਸ ਲੈਣ ਲਈ ਨਿਮਿਸ਼ਾ ਨੇ ਮਹਿਦੀ ਨੂੰ ਬੇਹੋਸ਼ੀ ਦਾ ਟੀਕਾ ਲਗਾਇਆ। ਮਹਿਦੀ ਨਸ਼ੇ ਦਾ ਆਦੀ ਸੀ, ਇਸ ਲਈ ਉਸ 'ਤੇ ਟੀਕੇ ਦਾ ਕੋਈ ਅਸਰ ਨਹੀਂ ਹੋਇਆ। ਇਸ ਤੋਂ ਬਾਅਦ ਨਿਮਿਸ਼ਾ ਨੇ ਉਸ ਨੂੰ ਹੋਰ ਦਵਾਈ ਦਿੱਤੀ। ਮਹਿਦੀ ਦੀ ਮੌਤ ਦਵਾਈ ਦੀ ਓਵਰਡੋਜ਼ ਕਾਰਨ ਹੋਈ। ਇਸ ਤੋਂ ਬਾਅਦ ਨਿਮਿਸ਼ਾ ਨੂੰ ਯਮਨ ਤੋਂ ਭੱਜਣ ਦੀ ਕੋਸ਼ਿਸ਼ ਕਰਦੇ ਹੋਏ ਗ੍ਰਿਫ਼ਤਾਰ ਕਰ ਲਿਆ ਗਿਆ। ਨਿਮਿਸ਼ਾ ਨੂੰ 2017 ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ 2018 ਵਿੱਚ ਕਤਲ ਦਾ ਦੋਸ਼ੀ ਪਾਇਆ ਗਿਆ ਸੀ। ਨਿਮਿਸ਼ਾ ਨੂੰ ਹੇਠਲੀ ਅਦਾਲਤ ਨੇ 2020 ਵਿੱਚ ਮੌਤ ਦੀ ਸਜ਼ਾ ਸੁਣਾਈ ਸੀ। ਸਜ਼ਾ ਨੂੰ ਯਮਨ ਦੀ ਸੁਪਰੀਮ ਜੁਡੀਸ਼ੀਅਲ ਕੌਂਸਲ ਨੇ 2023 ਵਿੱਚ ਬਰਕਰਾਰ ਰੱਖਿਆ ਸੀ ਅਤੇ ਯਮਨ ਦੇ ਰਾਸ਼ਟਰਪਤੀ ਨੇ ਵੀ ਦਸੰਬਰ 2024 ਵਿੱਚ ਫਾਂਸੀ ਦੀ ਪ੍ਰਵਾਨਗੀ ਦਿੱਤੀ ਸੀ।
ਹੁਣ ਬਲੱਡ ਮਨੀ ਆਖਰੀ ਉਮੀਦ
ਨਿਮਿਸ਼ਾ ਪ੍ਰਿਆ ਨੂੰ ਫਾਂਸੀ ਤੋਂ ਬਚਾਉਣ ਲਈ ਬਲੱਡ ਮਨੀ ਹੀ ਆਖਰੀ ਵਿਕਲਪ ਹੈ। ਯਮਨ ਦੇ ਕਾਨੂੰਨ 'ਚ ਬਲੱਡ ਮਨੀ ਦੀ ਵਿਵਸਥਾ ਹੈ। ਇਸ ਨਾਲ ਨਿਮਿਸ਼ਾ ਦੀ ਮੌਤ ਦੀ ਸਜ਼ਾ ਮੁਲਤਵੀ ਹੋ ਸਕਦੀ ਹੈ। ਬਲੱਡ ਮਨੀ ਇੱਕ ਕਿਸਮ ਦਾ ਮੁਆਵਜ਼ਾ (ਇੱਕ ਨਿਸ਼ਚਿਤ ਰਕਮ) ਹੈ। ਇਹ ਦੋਸ਼ੀ ਦੇ ਪਰਿਵਾਰ ਵੱਲੋਂ ਪੀੜਤ ਪਰਿਵਾਰ ਨੂੰ ਦਿੱਤੀ ਜਾਂਦੀ ਹੈ। ਜੇਕਰ ਪੀੜਤ ਪਰਿਵਾਰ ਬਲੱਡ ਮਨੀ ਲਈ ਰਾਜ਼ੀ ਹੋ ਜਾਂਦਾ ਹੈ, ਤਾਂ ਦੋਸ਼ੀ ਦੀ ਮੌਤ ਦੀ ਸਜ਼ਾ ਮੁਆਫ਼ ਹੋ ਸਕਦੀ ਹੈ। ਯਮਨ ਦੀ ਅਦਾਲਤ ਨੇ ਨਿਮਿਸ਼ਾ ਦੇ ਮਾਮਲੇ 'ਚ ਬਲੱਡ ਮਨੀ ਦਾ ਵਿਕਲਪ ਖੁੱਲ੍ਹਾ ਛੱਡ ਦਿੱਤਾ ਹੈ। ਅਜਿਹੇ 'ਚ ਜੇਕਰ ਮਕਤੂਲ ਮਹਿਦੀ ਦਾ ਪਰਿਵਾਰ ਬਲੱਡ ਮਨੀ ਲੈਣ ਲਈ ਰਾਜ਼ੀ ਹੋ ਜਾਂਦਾ ਹੈ ਤਾਂ ਨਿਮਿਸ਼ਾ ਦੀ ਜਾਨ ਬਚ ਜਾਵੇਗੀ। ਇਸ ਵਿੱਚ ਮਹਿਦੀ ਦੇ ਪਰਿਵਾਰ ਦਾ ਸਟੈਂਡ ਸਭ ਤੋਂ ਮਹੱਤਵਪੂਰਨ ਹੈ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਭਾਰਤੀਆਂ ਨੂੰ ਦਿੰਦਾ ਹੈ ਇੰਨੇ ਤਰ੍ਹਾਂ ਦੇ ਵੀਜ਼ਾ
ਦੱਸ ਦੇਈਏ ਕਿ ਕੇਰਲ ਦੇ ਪਲੱਕੜ ਜ਼ਿਲ੍ਹੇ ਦੇ ਕੋਲੰਗੋਡੇ ਦੀ ਰਹਿਣ ਵਾਲੀ ਨਰਸ ਨਿਮਿਸ਼ਾ ਪ੍ਰਿਆ 2008 ਵਿੱਚ ਆਪਣੇ ਮਾਤਾ-ਪਿਤਾ ਦੀ ਮਦਦ ਨਾਲ ਯਮਨ ਗਈ ਸੀ। ਇੱਥੇ ਉਸਨੇ ਕਈ ਹਸਪਤਾਲਾਂ ਵਿੱਚ ਕੰਮ ਕੀਤਾ। ਉਹ 2011 ਵਿੱਚ ਭਾਰਤ ਆਈ ਸੀ ਅਤੇ 2012 ਵਿੱਚ ਵਿਆਹ ਤੋਂ ਬਾਅਦ ਨਿਮਿਸ਼ਾ ਇੱਕ ਵਾਰ ਫਿਰ ਆਪਣੇ ਪਤੀ ਨਾਲ ਯਮਨ ਚਲੀ ਗਈ ਸੀ। ਨਿਮਿਸ਼ਾ ਨੇ ਯਮਨ ਦੀ ਰਾਜਧਾਨੀ ਸਨਾ 'ਚ ਫਿਰ ਤੋਂ ਨਰਸ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਉਸ ਨੇ ਇਕ ਬੇਟੇ ਨੂੰ ਵੀ ਜਨਮ ਦਿੱਤਾ। ਸਾਲ 2014 ਵਿੱਚ ਆਰਥਿਕ ਤੰਗੀ ਕਾਰਨ ਨਿਮਿਸ਼ਾ ਦਾ ਪਤੀ ਆਪਣੇ ਪੁੱਤਰ ਨਾਲ ਵਾਪਸ ਕੇਰਲ ਚਲਾ ਗਿਆ। ਇਸ ਦੇ ਨਾਲ ਹੀ ਯਮਨ 'ਚ ਘਰੇਲੂ ਯੁੱਧ ਸ਼ੁਰੂ ਹੋ ਗਿਆ ਅਤੇ ਵੀਜ਼ਾ ਲੈਣ 'ਤੇ ਪਾਬੰਦੀ ਲੱਗ ਗਈ, ਜਿਸ ਕਾਰਨ ਨਿਮਿਸ਼ਾ ਦਾ ਪਤੀ ਯਮਨ ਵਾਪਸ ਨਹੀਂ ਜਾ ਸਕਿਆ।
ਪ੍ਰਿਆ ਦੇ ਪਤੀ ਟੌਮੀ ਥਾਮਸ ਨੇ ਕਿਹਾ ਹੈ ਕਿ ਉਹ ਆਪਣੀ ਪਤਨੀ ਦੀ ਜਾਨ ਬਚਾਉਣ ਲਈ ਦੀਆ (ਬਲੱਡ ਮਨੀ) ਦੇਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਪਿਛਲੇ ਸੱਤ ਸਾਲਾਂ ਤੋਂ ਅਸੀਂ ਨਿਮਿਸ਼ਾ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਸਾਨੂੰ ਅਜੇ ਵੀ ਉਮੀਦ ਹੈ ਕਿ ਤਲਾਲ ਮਹਿਦੀ ਦੇ ਪਰਿਵਾਰ ਨਾਲ ਗੱਲ ਕਰਕੇ ਕੋਈ ਹੱਲ ਕੱਢ ਲਿਆ ਜਾਵੇਗਾ। ਨਿਮਿਸ਼ਾ ਪ੍ਰਿਆ ਦੀ 13 ਸਾਲਾ ਧੀ ਨੇ ਵੀ ਉਮੀਦ ਜਤਾਈ ਹੈ ਕਿ ਉਸ ਦੀ ਮਾਂ ਨੂੰ ਮੁਆਫ਼ ਕਰ ਦਿੱਤਾ ਜਾਵੇਗਾ, ਭਾਰਤ ਵਾਪਸ ਆ ਕੇ ਉਸ ਨੂੰ ਦੁਬਾਰਾ ਮਿਲਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪਾਕਿਸਤਾਨੀ ਫੌਜ ਨੇ 9 ਮਈ ਦੀ ਹਿੰਸਾ 'ਚ ਸ਼ਾਮਲ 19 ਦੋਸ਼ੀਆਂ ਦੀ ਰਹਿਮ ਦੀ ਪਟੀਸ਼ਨ ਕੀਤੀ ਸਵੀਕਾਰ
NEXT STORY