ਜਲੰਧਰ (ਖੁਰਾਣਾ)–ਨਗਰ ਨਿਗਮ ਕਮਿਸ਼ਨਰ ਡਾ. ਰਿਸ਼ੀਪਾਲ ਸਿੰਘ ਨੇ ਸ਼ਨੀਵਾਰ ਅਚਾਨਕ ਕੰਪਨੀ ਬਾਗ ਦਾ ਦੌਰਾ ਕੀਤਾ। ਇਸ ਦੌਰਾਨ ਨਗਰ ਨਿਗਮ ਦੇ ਅਧਿਕਾਰੀ ਵੀ ਉਨ੍ਹਾਂ ਦੇ ਨਾਲ ਸੀ। ਇਸ ਦੌਰੇ ਦੌਰਾਨ ਕਮਿਸ਼ਨਰ ਨੇ ਵੇਖਿਆ ਕਿ ਕੰਪਨੀ ਬਾਗ ਨੂੰ ਢੰਗ ਨਾਲ ਮੇਨਟੇਨ ਨਹੀਂ ਕੀਤਾ ਜਾ ਰਿਹਾ ਸੀ। ਨਾ ਉਥੇ ਸਾਫ਼-ਸਫ਼ਾਈ ਦੇ ਉਚਿਤ ਪ੍ਰਬੰਧ ਸਨ ਅਤੇ ਡਸਟਬਿਨ ਵੀ ਟੁੱਟੇ ਹੋਏ ਸਨ। ਬਾਥਰੂਮ ਵਿਚ ਵੀ ਗੰਦਗੀ ਸੀ। ਬੂਟਿਆਂ ਅਤੇ ਘਾਹ ਦੀ ਕਟਿੰਗ ਉਚਿਤ ਢੰਗ ਨਾਲ ਨਹੀਂ ਕੀਤੀ ਗਈ ਸੀ ਅਤੇ ਉਥੇ ਜਗ੍ਹਾ-ਜਗ੍ਹਾ ਰਿਪੇਅਰ ਦੀ ਵੀ ਲੋੜ ਸੀ।
ਇਹ ਵੀ ਪੜ੍ਹੋ- ਰੈਸਟੋਰੈਂਟਾਂ ਤੋਂ 22 ਲੱਖ ਲੋਕਾਂ ਦਾ ਡਾਟਾ ਹੈਕ, ਵੇਰਵਾ ਚੋਰੀ ਕਰਨ ਮਗਰੋਂ ਆਨਲਾਈਨ ਸੇਲ ਸ਼ੁਰੂ

ਨਿਗਮ ਕਮਿਸ਼ਨਰ ਨੂੰ ਜਦੋਂ ਦੱਸਿਆ ਗਿਆ ਕਿ ਕੰਪਨੀ ਬਾਗ ਦੀ ਮੇਨਟੀਨੈਂਸ ਦਾ ਕੰਮ ਪ੍ਰਾਈਵੇਟ ਠੇਕੇਦਾਰ ਦੇ ਹਵਾਲੇ ਹੈ ਤਾਂ ਉਨ੍ਹਾਂ ਅਫ਼ਸਰਾਂ ਦੀ ਕਲਾਸ ਲਾਈ ਕਿ ਮੇਨਟੀਨੈਂਸ ਦਾ ਟੈਂਡਰ ਹੋਣ ਦੇ ਬਾਵਜੂਦ ਠੇਕੇਦਾਰ ਵੱਲੋਂ ਕੰਪਨੀ ਬਾਗ ਨੂੰ ਢੰਗ ਨਾਲ ਮੇਨਟੇਨ ਕਿਉਂ ਨਹੀਂ ਕੀਤਾ ਜਾ ਰਿਹਾ। ਨਿਗਮ ਅਧਿਕਾਰੀਆਂ ਨੇ ਦੱਸਿਆ ਕਿ ਕੰਪਨੀ ਬਾਗ ਨੂੰ ਮੇਨਟੇਨ ਕਰਨ ਦਾ ਟੈਂਡਰ ਹਰੀ ਕੰਸਟਰੱਕਸ਼ਨ ਕੰਪਨੀ ਦੇ ਮਾਲਕ ਰੋਹਿਤ ਨੇ ਲਿਆ ਹੋਇਆ ਹੈ ਅਤੇ ਹਰ ਸਾਲ ਠੇਕੇਦਾਰ ਨੂੰ ਲਗਭਗ 33 ਲੱਖ ਰੁਪਏ ਅਦਾ ਕੀਤੇ ਜਾਂਦੇ ਹਨ। ਕਮਿਸ਼ਨਰ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਠੇਕੇਦਾਰ ਨੂੰ ਬੁਲਾ ਕੇ ਉਸ ਨੂੰ ਕੰਪਨੀ ਬਾਗ ਦੀ ਮੇਨਟੀਨੈਂਸ ਢੰਗ ਨਾਲ ਕਰਨ ਦੇ ਨਿਰਦੇਸ਼ ਦਿੱਤੇ ਜਾਣ। ਉਥੇ ਨਵੇਂ ਬੂਟੇ ਲਾਏ ਜਾਣ, ਸਿਵਲ ਵਰਕ ਦੀ ਰਿਪੇਅਰ ਕਰਵਾਈ ਜਾਵੇ ਅਤੇ ਡਸਟਬਿਨ ਦੀ ਸਾਫ਼-ਸਫ਼ਾਈ ਰੱਖੀ ਜਾਵੇ।
ਇਹ ਵੀ ਪੜ੍ਹੋ- ਜਲੰਧਰ ਦੇ ਮਸ਼ਹੂਰ ਜੋੜੇ ਦੀਆਂ ਇਤਰਾਜ਼ਯੋਗ ਵੀਡੀਓਜ਼ ਵਾਇਰਲ ਹੋਣ ਮਗਰੋਂ ਪਤੀ ਹੋਇਆ ਲਾਈਵ, ਰੋ-ਰੋ ਕੇ ਖੋਲ੍ਹੇ ਵੱਡੇ ਰਾਜ਼

ਸਾਲ ਦਾ 33 ਲੱਖ ਠੇਕੇਦਾਰ ਲੈਂਦਾ ਹੈ ਅਤੇ ਸਫ਼ਾਈ ਨਿਗਮ ਕਰਵਾਉਂਦੈ
ਨਿਗਮ ਦੇ ਰਿਕਾਰਡ ਮੁਤਾਬਕ ਨਿਗਮ ਹਰ ਸਾਲ 33 ਲੱਖ ਦਾ ਭੁਗਤਾਨ ਠੇਕੇਦਾਰ ਨੂੰ ਕਰਦਾ ਹੈ ਤਾਂ ਕਿ ਕੰਪਨੀ ਬਾਗ ਦੀ ਮੇਨਟੀਨੈਂਸ ਕੀਤੀ ਜਾ ਸਕੇ ਪਰ ਹਾਲਾਤ ਇਹ ਹਨ ਕਿ ਕੰਪਨੀ ਬਾਗ ਦੀ ਸਾਫ਼-ਸਫ਼ਾਈ ਆਦਿ ਨੂੰ ਲੈ ਕੇ ਹਮੇਸ਼ਾ ਸ਼ਿਕਾਇਤ ਆਉਂਦੀ ਹੈ। ਕੁਝ ਹਫ਼ਤੇ ਪਹਿਲਾਂ ਜਦੋਂ 15 ਅਗਸਤ ਨਾਲ ਸਬੰਧਤ ਪ੍ਰੋਗਰਾਮ ਕੰਪਨੀ ਬਾਗ ਵਿਚ ਹੋਣਾ ਸੀ, ਉਦੋਂ 2-4 ਦਿਨ ਪਹਿਲਾਂ ਨਗਰ ਨਿਗਮ ਦੇ ਹਾਰਟੀਕਲਚਰ ਵਿਭਾਗ ਨੇ ਆਪਣੀ ਪੂਰੀ ਟੀਮ ਲਾ ਕੇ ਕੰਪਨੀ ਬਾਗ ਵਿਚ ਘਾਹ ਅਤੇ ਝਾੜੀਆਂ ਦੀ ਕਟਿੰਗ ਕਰਵਾਈ ਸੀ। ਸਵਾਲ ਇਹ ਉੱਠਦਾ ਹੈ ਕਿ ਜੇਕਰ ਨਿਗਮ ਦੇ ਕਰਮਚਾਰੀਆਂ ਨੇ ਹੀ ਕੰਪਨੀ ਬਾਗ ਵਿਚ ਸਾਫ਼-ਸਫ਼ਾਈ ਅਤੇ ਕਟਿੰਗ ਦਾ ਕੰਮ ਕਰਨਾ ਹੈ ਤਾਂ ਫਿਰ ਠੇਕੇਦਾਰ ਨੂੰ ਸਾਲ ਦਾ 33 ਲੱਖ ਦਾ ਭੁਗਤਾਨ ਕਿਉਂ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ-ਇੰਗਲੈਂਡ ਤੋਂ ਆਈ ਮੰਦਭਾਗੀ ਖ਼ਬਰ, ਪਟਿਆਲਾ ਦੇ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
‘ਬਾਹਰਲੇ’ ਲੋਕਾਂ ਦੀ ਐਂਟਰੀ ’ਤੇ ਭਾਜਪਾ ’ਚ ਹੋ-ਹੱਲਾ, ਟਕਸਾਲੀ ਨੇਤਾਵਾਂ ਦੀ ਬੈਠਕ ’ਚ ਪਾਰਟੀ ਦੇ ਰਵੱਈਏ ’ਤੇ ਸਵਾਲ
NEXT STORY