ਜਲੰਧਰ (ਵਰੁਣ)–ਟਰਾਂਸਪੋਰਟ ਨਗਰ ਵਿਚ ਜਾਂਦੀ ਰੋਡ ’ਤੇ ਇਕ ਟਰੱਕ ਨੇ ਬਜ਼ੁਰਗ ਚੌਕੀਦਾਰ ਨੂੰ ਕੁਚਲ ਦਿੱਤਾ। ਮੌਕੇ ’ਤੇ ਹੀ ਚੌਕੀਦਾਰ ਦੀ ਮੌਤ ਹੋ ਗਈ, ਜਦਕਿ ਟਰੱਕ ਡਰਾਈਵਰ ਟਰੱਕ ਨੂੰ ਉਥੇ ਹੀ ਛੱਡ ਕੇ ਫਰਾਰ ਹੋ ਗਿਆ। ਮ੍ਰਿਤਕ ਦੀ ਪਛਾਣ ਲਾਲ ਬਹਾਦੁਰ (65) ਪੁੱਤਰ ਗੌਕੇ ਬਹਾਦਰ ਮੂਲ ਵਾਸੀ ਨੇਪਾਲ, ਹਾਲ ਵਾਸੀ ਨਿਊ ਹਰਗੋਬਿੰਦ ਨਗਰ ਵਜੋਂ ਹੋਈ।
ਥਾਣਾ ਨੰਬਰ 8 ਦੇ ਐੱਸ. ਆਈ. ਬਲਜੀਤ ਸਿੰਘ ਨੇ ਦੱਸਿਆ ਕਿ ਲਾਲ ਬਹਾਦੁਰ ਉਥੇ ਹੀ ਚੌਂਕੀਦਾਰੀ ਕਰਦਾ ਸੀ। ਬੁੱਧਵਾਰ ਸ਼ਾਮ ਲਗਭਗ ਸਾਢੇ 5 ਵਜੇ ਉਹ ਟਰਾਂਸਪੋਰਟ ਨਗਰ ਵਿਚ ਸਥਿਤ ਕਾਕਾ ਟੀ ਸਟਾਲ ਤੋਂ ਚਾਹ ਪੀ ਕੇ ਬਾਹਰ ਨਿਕਲਿਆ ਸੀ। ਜਿਵੇਂ ਹੀ ਉਹ ਰੋਡ ’ਤੇ ਆਇਆ ਤਾਂ ਇਕ ਤੇਜ਼ ਰਫਤਾਰ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਮੌਕੇ ’ਤੇ ਹੀ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: ਇੰਸਟਾਗ੍ਰਾਮ ਦੀ ਫੇਕ ID ਬਣਾ ਕੁੜੀ ਨੂੰ ਭੇਜੀਆਂ ਅਸ਼ਲੀਲ ਤਸਵੀਰਾਂ ਤੇ ਮੈਸੇਜ, ਫਿਰ ਕੀਤਾ ਸ਼ਰਮਨਾਕ ਕਾਰਾ
ਜਿਵੇਂ ਹੀ ਪੁਲਸ ਨੂੰ ਸੂਚਨਾ ਮਿਲੀ ਤਾਂ ਐੱਸ. ਆਈ. ਬਲਜੀਤ ਸਿੰਘ ਸਮੇਤ ਥਾਣਾ ਨੰਬਰ 8 ਦੀ ਪੁਲਸ ਟੀਮ ਮੌਕੇ ’ਤੇ ਪਹੁੰਚੀ। ਜਿਸ ਟਰੱਕ ਨੇ ਲਾਲ ਬਹਾਦੁਰ ਨੂੰ ਕੁਚਲਿਆ, ਉਹ ਖਾਲੀ ਸੀ, ਜਦਕਿ ਡਰਾਈਵਰ ਭੱਜ ਚੁੱਕਾ ਸੀ। ਪੁਲਸ ਨੇ ਟਰੱਕ ਨੂੰ ਕਬਜ਼ੇ ਵਿਚ ਲੈ ਲਿਆ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਚ ਰਖਵਾ ਦਿੱਤਾ ਹੈ। ਪੁਲਸ ਨੇ ਮ੍ਰਿਤਕ ਦੇ ਬੇਟੇ ਵਿਕਰਮ ਦੇ ਬਿਆਨਾਂ ’ਤੇ ਟਰੱਕ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਸ ਦਾ ਕਹਿਣਾ ਹੈ ਕਿ ਜਲਦ ਹੀ ਟਰੱਕ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ: ਹਲਵਾਈ ਦੀ ਬਦਲੀ ਰਾਤੋ-ਰਾਤ ਕਿਸਮਤ, ਬਣਿਆ ਕਰੋੜਪਤੀ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੈਨੇਡਾ ਭੇਜਣ ਦੇ ਬਹਾਨੇ ਕੀਤੀ 16.90 ਲੱਖ ਰੁਪਏ ਦੀ ਠੱਗੀ, ਏਜੰਟ ਖ਼ਿਲਾਫ਼ ਮਾਮਲਾ ਦਰਜ
NEXT STORY