ਜਲੰਧਰ (ਪਾਂਡੇ)–ਸ਼੍ਰੀ ਰਾਮਨੌਮੀ ਉਤਸਵ ਕਮੇਟੀ ਵੱਲੋਂ ਸ਼੍ਰੀ ਵਿਜੇ ਚੋਪੜਾ ਦੀ ਪ੍ਰਧਾਨਗੀ ਵਿਚ 6 ਅਪ੍ਰੈਲ ਨੂੰ ਦੁਪਹਿਰ 1 ਵਜੇ ਸ਼੍ਰੀ ਰਾਮ ਚੌਕ ਤੋਂ ਮਰਿਆਦਾ ਪੁਰਸ਼ੋਤਮ ਭਗਵਾਨ ਸ਼੍ਰੀ ਰਾਮ ਦੇ ਪ੍ਰਗਟ ਦਿਵਸ ਦੇ ਸਬੰਧ ਵਿਚ ਕੱਢੀ ਜਾ ਰਹੀ ਸ਼ੋਭਾ ਯਾਤਰਾ ਦੀਆਂ ਤਿਆਰੀਆਂ ਦਾ ਸਿਲਸਿਲਾ ਮਹਾਲਕਸ਼ਮੀ ਮੰਦਿਰ ਜੇਲ੍ਹ ਰੋਡ ਵਿਚ ਪਹਿਲੀ ਮੀਟਿੰਗ ਅਤੇ ਸਨਮਾਨ ਸਮਾਗਮ ਨਾਲ ਆਰੰਭ ਹੋ ਚੁੱਕਾ ਹੈ।
ਮੀਟਿੰਗ ਵਿਚ ਮੁੱਖ ਰੂਪ ਵਿਚ ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਸਾਬਕਾ ਸੰਸਦੀ ਸਕੱਤਰ ਕੇ. ਡੀ. ਭੰਡਾਰੀ, ਸ਼੍ਰੀ ਰਾਮਨੌਮੀ ਉਤਸਵ ਕਮੇਟੀ ਪ੍ਰਭਾਤ ਫੇਰੀਆਂ ਦੇ ਕਨਵੀਨਰ ਨਵਲ ਕਿਸ਼ੋਰ ਕੰਬੋਜ, ਕਮੇਟੀ ਦੇ ਖਜ਼ਾਨਚੀ ਵਿਵੇਕ ਖੰਨਾ, ਪ੍ਰਿੰਸ ਅਸ਼ੋਕ ਗਰੋਵਰ, ਡਾ. ਨਰੇਸ਼ ਬੱਤਰਾ, ਵਿਕਰਮ ਬੱਤਰਾ, ਮਾਸਟਰ ਅਮੀਰ ਚੰਦਰ, ਪਿੰਕੀ ਜੁਲਕਾ, ਕੇਵਲ ਜੁਲਕਾ, ਚਿਰਾਗ ਜੁਲਕਾ, ਹੈਪੀ ਸ਼ਰਮਾ, ਚਕਸ਼ੂ ਜੁਲਕਾ, ਸੁਭਾਸ਼ ਕੁਮਾਰ, ਜਤਿੰਦਰ, ਰਾਜੇਸ਼ ਬੱਬਰ, ਸੋਨੀਆ ਬੱਬਰ, ਵਿਕਾਸ ਸ਼ਰਮਾ, ਸੋਨੂੰ ਰੈਂਬੋ, ਹਨੀ ਦਾਰਾ, ਸਕਸ਼ਮ ਲਾਲਾ, ਡੌਲੀ, ਕੀਰਤੀ, ਭਰਤ ਬੱਬਰ, ਸੁਰਿੰਦਰ ਬੱਬਰ, ਹੇਮੰਤ ਸ਼ਰਮਾ, ਅਜਮੇਰ ਸਿੰਘ ਬਾਦਲ, ਸੁਨੀਲ ਸ਼ਰਮਾ, ਸਤਨਾਮ ਬਿੱਟਾ, ਕ੍ਰਿਸ਼ਨ ਲਾਲ ਸ਼ਰਮਾ, ਅਰੁਣ ਨਾਰੰਗ, ਰਾਜੇਸ਼ ਭਗਤ, ਰੋਹਿਤ ਗੰਭੀਰ, ਨਰਿੰਦਰ ਸ਼ਰਮਾ, ਪੰਡਿਤ ਹਰੀਓਮ ਭਾਰਦਵਾਜ, ਅਸ਼ਵਨੀ ਸਹਿਗਲ, ਕਪਿਲ ਸਹਿਗਲ, ਕਰਣ ਕੁਮਾਰ, ਪਵਨ, ਅਮਰਨਾਥ ਯਾਦਵ, ਨੀਰੂ ਕਪੂਰ, ਡਾ. ਅੰਜੂ ਸ਼ਰਮਾ, ਰਾਮ ਸਰਨ, ਪੰਕਜ ਸੂਰੀ ਸਮੇਤ ਸ਼੍ਰੀ ਮਹਾਲਕਸ਼ਮੀ ਮੰਦਰ ਦੇ ਟਰੱਸਟੀ ਡਾ. ਕਰੁਣਾ ਸਾਗਰ, ਐੱਸ. ਕੇ. ਰਾਮਪਾਲ, ਰਮਨ ਲੂਥਰਾ, ਰਾਜਿੰਦਰ ਭਾਰਦਵਾਜ, ਅਵਿਨਾਸ਼ ਚੱਢਾ, ਟੋਨੂੰ ਜਿੰਦਲ, ਸੰਜੀਵ ਸ਼ਰਮਾ, ਹਰੀਸ਼ ਸ਼ਰਮਾ, ਬੰਟੀ, ਮੀਨਾ ਪ੍ਰਭਾਕਰ, ਨੀਨਾ ਖੰਨਾ, ਨਿਸ਼ਾ ਰਹੇਲਾ, ਸਰੋਜ ਰਾਣੀ, ਸੁਮਨ ਲੜੋਈਆ, ਪਿੰਕੀ ਨਾਰੰਗ, ਆਸ਼ਾ ਜੁਨੇਜਾ, ਪਿੰਕੀ ਕਤਿਆਲ, ਕਮਲੇਸ਼ ਚੱਢਾ, ਸੰਤੋਸ਼ ਗੁਪਤਾ, ਕਾਜਲ ਰਾਜਪੂਤ, ਅੰਜਲੀ ਸੋਨੀ, ਪ੍ਰੇਮ ਲਤਾ, ਵਰਸ਼ਾ ਸ਼ਰਮਾ, ਆਸ਼ਾ ਸੈਣੀ, ਨੀਲਮ ਸ਼ਰਮਾ, ਨਿਰਮਲਾ ਲੋਚ ਸਮੇਤ ਭਾਰੀ ਗਿਣਤੀ ਵਿਚ ਰਾਮ ਭਗਤ ਸ਼ਾਮਲ ਹੋਏ।
ਇਹ ਵੀ ਪੜ੍ਹੋ : ਜਲੰਧਰ ਦੇ ਮਸ਼ਹੂਰ ਟਿੰਕੂ ਕਤਲ ਕਾਂਡ 'ਚ ਗ੍ਰਿਫ਼ਤਾਰ ਗੈਂਗਸਟਰਾਂ ਨੇ ਕੀਤਾ ਹੁਣ ਤੱਕ ਦਾ ਵੱਡਾ ਖ਼ੁਲਾਸਾ

ਕਮੇਟੀ ਮੈਂਬਰਾਂ ਨੇ ਨਿਭਾਈ ਜ਼ਿੰਮੇਵਾਰੀ
ਮੀਟਿੰਗ ਵਿਚ ਸ਼੍ਰੀ ਰਾਮਨੌਮੀ ਕਮੇਟੀ ਦੀ ਮੈਂਬਰਸ਼ਿਪ ਰਜਿਸਟ੍ਰੇਸ਼ਨ ਦੀ ਜ਼ਿੰਮੇਵਾਰੀ ਐੱਮ. ਡੀ. ਸੱਭਰਵਾਲ, ਹੇਮੰਤ ਜੋਸ਼ੀ, ਅਭੈ ਸੱਭਰਵਾਲ, ਗੁਲਸ਼ਨ ਸੁਨੇਜਾ, ਵਾਸੂ ਛਿੱਬੜ, ਕਪਿਲ ਅਰੋੜਾ ਆਦਿ ਨੇ ਅਤੇ ਰਾਮ ਭਗਤਾਂ ਨੂੰ ਸਿਰੋਪਾਓ ਭੇਟ ਕਰਨ ਦੀ ਜ਼ਿੰਮੇਵਾਰੀ ਪ੍ਰਵੀਨ ਕੋਹਲੀ, ਰਾਜਨ ਸੋਨੀ, ਬਲਦੇਵ ਕਸ਼ਯਪ ਅਤੇ ਲੱਡੀ ਡ੍ਰਾਅ ਕੂਪਨ ਵੰਡਣ ਦੀ ਜ਼ਿੰਮੇਵਾਰੀ ਮੱਟੂ ਸ਼ਰਮਾ, ਪ੍ਰਦੀਪ ਛਾਬੜਾ, ਅਸ਼ਵਨੀ ਬਾਵਾ ਅਤੇ ਰਾਮ ਭਗਤਾਂ ਨੂੰ ਪੰਡਾਲ ਵਿਚ ਬਿਠਾਉਣ ਅਤੇ ਯਾਦਗਾਰੀ ਚਿੰਨ੍ਹ ਵੰਡਣ ਦੀ ਜ਼ਿੰਮੇਵਾਰੀ ਯਸ਼ਪਾਲ ਸਫਰੀ, ਯਸ਼ਪਾਲ ਕਾਲੜਾ, ਪ੍ਰੇਮ ਕੁਮਾਰ, ਸੁਭਾਸ਼ ਖਟਕ, ਮਹਿੰਦਰ ਪਾਲ, ਜੈਨੀ ਖੰਨਾ, ਸਤਨਾਮ ਸਿੰਘ, ਪ੍ਰਵੀਨ ਕੁਮਾਰ, ਰਤਨ ਲਾਲ, ਰਾਜਿੰਦਰ ਨੰਦਾ, ਸੰਜੀਵ ਦੱਤਾ, ਭਾਰਤ ਭੂਸ਼ਨ ਸ਼ਰਮਾ, ਮੋਹਿਤ ਸ਼ਰਮਾ, ਆਦੇਸ਼ ਮਾਗੋ, ਰੌਕੀ ਸ਼ਰਮਾ ਅਤੇ ਰਸ਼ਿਮ ਖੰਨਾ ਆਦਿ ਨੇ ਨਿਭਾਈ।
ਉਥੇ ਹੀ ਕਮੇਟੀ ਦੀ ਮੈਂਬਰਸ਼ਿਪ ਦਾ ਪਛਾਣ-ਪੱਤਰ ਬਣਾਉਣ ਦੀ ਜ਼ਿੰਮੇਵਾਰੀ ਸਹਿਗਲ ਸਿਸਟਮ ਦੇ ਕਪਿਲ ਸਹਿਗਲ ਨੇ ਨਿਭਾਈ। ਇਸੇ ਤਰ੍ਹਾਂ ਝਾਕੀ ਰਜਿਸਟ੍ਰੇਸ਼ਨ ਦੀ ਜ਼ਿੰਮੇਵਾਰੀ ਹੇਮੰਤ ਸ਼ਰਮਾ, ਪਵਨ ਭੋਡੀ ਅਤੇ ਚਿੱਠੀ-ਪੱਤਰ ਦਾ ਪਤਾ ਠੀਕ ਕਰਨ ਦੀ ਜ਼ਿੰਮੇਵਾਰੀ ਸੁਮੇਸ਼ ਸ਼ਰਮਾ ਅਤੇ ਸੰਜੀਵ ਦੇਵ ਸ਼ਰਮਾ ਨੇ ਨਿਭਾਈ। ਲੰਗਰ ਰਜਿਸਟ੍ਰੇਸ਼ਨ ਦੀ ਜ਼ਿੰਮੇਵਾਰੀ ਰਾਜਿੰਦਰ ਸ਼ਰਮਾ, ਮਹਿੰਦਰ ਮੋਹਨ ਦੇਵੀ ਅਤੇ ਰਮੇਸ਼ ਚੰਦਰ ਨੇ ਨਿਭਾਈ।
ਇਹ ਵੀ ਪੜ੍ਹੋ : ਅਹਿਮ ਖ਼ਬਰ: ਬਿਜਲੀ ਦੀ ਸਪਲਾਈ 'ਚ ਹੁਣ ਨਹੀਂ ਆਵੇਗੀ ਰੁਕਾਵਟ, ਖ਼ਪਤਕਾਰਾਂ ਨੂੰ ਮਿਲੇਗਾ ਇਹ ਲਾਭ

ਮਾਤਾ ਵੈਸ਼ਨੋ ਦੇਵੀ ਯਾਤਰਾ ਦਾ ਹੈਲੀਕਾਪਟਰ ਟਿਕਟ ਹਰਪ੍ਰੀਤ ਸ਼ਰਮਾ ਨੂੰ ਮਿਲਿਆ
ਕਮੇਟੀ ਦੇ ਜਨਰਲ ਸਕੱਤਰ ਅਵਨੀਸ਼ ਅਰੋੜਾ ਨੇ ਮੀਟਿੰਗ ਵਿਚ ਆਏ ਰਾਮ ਭਗਤਾਂ ਦਾ ਸਵਾਗਤ ਕਰਦੇ ਹੋਏ ਪੰਕਚੁਐਲਿਟੀ ਅਤੇ ਲੱਕੀ ਡ੍ਰਾਅ ਕਢਵਾਏ। ਇਸ ਤਹਿਤ ਬੀ. ਓ. ਸੀ. ਟ੍ਰੈਵਲ ਦੇ ਜਗਮੋਹਨ ਸਬਲੋਕ ਵੱਲੋਂ ਸਪਾਂਸਰਡ ਮਾਤਾ ਵੈਸ਼ਨੋ ਦੇਵੀ ਯਾਤਰਾ ਦਾ ਹੈਲੀਕਾਪਟਰ ਟਿਕਟ ਬੰਪਰ ਡ੍ਰਾਅ ਦੇ ਜੇਤੂ ਹਰਪ੍ਰੀਤ ਸ਼ਰਮਾ ਨੂੰ ਮਿਲਿਆ। ਇਸੇ ਤਰ੍ਹਾਂ 10 ਗਿਫਟ ਪੰਜਾਬ ਕੇਸਰੀ, 4 ਗਿਫਟ ਐੱਸ. ਕੇ. ਰਾਮਪਾਲ, 4 ਸਫਾਰੀ ਸੂਟ ਦੀਵਾਨ ਅਮਿਤ ਅਰੋੜਾ, 4 ਗਿਫਟ ਰਮਨ ਦੱਤ, 2 ਗਿਫਟ ਨਿਸ਼ੂ ਨਈਅਰ, ਇਕ ਬਨਾਉਟੀ ਜਿਊਲਰੀ ਗਿਫਟ ਡਿੰਪਲ ਸੂਰੀ, 3 ਟੈਚੀ ਰਮੇਸ਼ ਸਹਿਗਲ ਅਤੇ 6 ਗਿਫਟ ਸੋਨੀਆ ਜੋਸ਼ੀ ਵੱਲੋਂ ਸਪਾਂਸਰਡ ਲੱਕੀ ਡ੍ਰਾਅ ਜੇਤੂਆਂ ਨੂੰ ਿਦੱਤੇ ਗਏ।
ਇਸ ਦੇ ਨਾਲ ਹੀ ਧਰਮ ਪ੍ਰਤੀ ਉਤਸ਼ਾਹਿਤ ਕਰਨ ਦੇ ਮੰਤਵ ਨਾਲ 2 ਨੰਨ੍ਹੇ ਬੱਚਿਆਂ ਵੱਲੋਂ ਦਿੱਤੀ ਗਈ ਪੇਸ਼ਕਾਰੀ ’ਤੇ ਰਵੀ ਸ਼ੰਕਰ ਸ਼ਰਮਾ ਨੇ 250-250 ਰੁਪਏ ਅਤੇ ਨਿਰਮਲਾ ਕੱਕੜ ਵੱਲੋਂ 2 ਗਿਫਟ ਦਿੱਤੇ ਗਏ। ਮੀਟਿੰਗ ਦੌਰਾਨ ਅਸ਼ੋਕ ਸੱਭਰਵਾਲ ਵੱਲੋਂ ਸਪਾਂਸਰਡ ਲੱਡੂਆਂ ਦਾ ਪ੍ਰਸ਼ਾਦ ਰਵੀ ਸ਼ਰਮਾ, ਐੱਮ. ਡੀ. ਸੱਭਰਵਾਲ, ਗੁਲਸ਼ਨ ਸੱਭਰਵਾਲ, ਅਭੈ ਸੱਭਰਵਾਲ ਆਦਿ ਨੇ ਰਾਮ ਭਗਤਾਂ ਵਿਚ ਵੰਡਿਆ।
ਹਨੂਮਾਨ ਚਾਲੀਸਾ ਨਾਲ ਮੀਟਿੰਗ ਦਾ ਹੋਇਆ ਸ਼ੁੱਭਆਰੰਭ
ਮੀਟਿੰਗ ਦਾ ਸ਼ੁੱਭਆਰੰਭ ਵਰਿੰਦਰ ਸ਼ਰਮਾ ਨੇ ਸ਼੍ਰੀ ਹਨੂਮਾਨ ਚਾਲੀਸਾ ਦੇ ਪਾਠ ਨਾਲ ਕੀਤਾ। ਇਸ ਦੌਰਾਨ ‘ਸ਼੍ਰੀ ਰਾਮ ਜਾਨਕੀ ਬੈਠੇ ਹੈਂ ਮੇਰੇ ਸੀਨੇ ਮੇਂ...’ ਭਜਨ ਸੁਣਾ ਕੇ ਸਭ ਨੂੰ ਮੰਤਰ-ਮੁਗਧ ਕਰ ਦਿੱਤਾ। ਇਸ ਮੌਕੇ ਬ੍ਰਜਮੋਹਨ ਸ਼ਰਮਾ ਨੇ ਵੀ ਭਜਨ ਸੁਣਾਏ। ਉਥੇ ਹੀ, ਅਤੁਲ ਜਟਾਧਾਰੀ ਆਰਟ ਗਰੁੱਪ ਜਲੰਧਰ ਦੇ ਕਲਾਕਾਰਾਂ ਨੇ ਭਗਵਾਨ ਸ਼੍ਰੀ ਰਾਧਾ-ਕ੍ਰਿਸ਼ਨ, ਭਗਵਾਨ ਸ਼ੰਕਰ ਅਤੇ ਹਨੂਮਾਨ ਸਵਰੂਪਾਂ ਵਿਚ ਵੱਖ-ਵੱਖ ਭਜਨਾਂ ’ਤੇ ਆਪਣਾ ਨ੍ਰਿਤ ਪੇਸ਼ ਕਰ ਕੇ ਪੰਡਾਲ ਵਿਚ ਬੈਠੇ ਰਾਮ ਭਗਤਾਂ ਨੂੰ ਝੂਮਣ ’ਤੇ ਮਜਬੂਰ ਕਰ ਦਿੱਤਾ।
ਮੰਦਿਰ ਕਮੇਟੀ ਨੇ ਰਾਮ ਭਗਤਾਂ ਦਾ ਕੀਤਾ ਧੰਨਵਾਦ
ਸ਼੍ਰੀ ਮਹਾਲਕਸ਼ਮੀ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਮਹਿਲਾ ਇਸਤਰੀ ਸਤਿਸੰਗ ਦੀ ਪ੍ਰਧਾਨ ਸੁਨੀਤਾ ਭਾਰਦਵਾਜ ਨੇ ਮੀਟਿੰਗ ਵਿਚ ਆਏ ਪ੍ਰਭੂ ਸ਼੍ਰੀ ਰਾਮ ਭਗਤਾਂ ਦਾ ਰਸਮੀ ਸਵਾਗਤ ਕਰਦੇ ਹੋਏ ਕਿਹਾ ਕਿ 6 ਅਪ੍ਰੈਲ ਨੂੰ ਨਿਕਲਣ ਵਾਲੀ ਸ਼ੋਭਾ ਯਾਤਰਾ ਵਿਚ ਮੰਦਰ ਕਮੇਟੀ ਵਧ-ਚੜ੍ਹ ਕੇ ਹਿੱਸਾ ਲਵੇਗੀ।
ਇਸ ਮੌਕੇ ਉਨ੍ਹਾਂ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਵੱਲੋਂ ਆਰੰਭ ਕੀਤੀ ਜਾ ਰਹੀ ਪ੍ਰਭਾਤਫੇਰੀਆਂ ਦੀ ਲੜੀ ਤਹਿਤ 9 ਮਾਰਚ ਨੂੰ ਸਵੇਰੇ 6.30 ਵਜੇ ਸ਼੍ਰੀ ਮਹਾਲਕਸਮੀ ਮੰਦਰ ਦੇ ਵਿਹੜੇ ਤੋਂ ਕੱਢੀ ਜਾ ਰਹੀ ਪ੍ਰਭਾਤਫੇਰੀ ਿਵਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਇਸ ਮੌਕੇ ਉਨ੍ਹਾਂ ਸਮਾਜ ਨੂੰ ਸਹੀ ਦਿਸ਼ਾ ਦਿਖਾਉਣ ਵਾਲੇ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਦੇ ਪ੍ਰਧਾਨ ਸ਼੍ਰੀ ਵਿਜੇ ਚੋਪੜਾ ਦੀ ਸਿਹਤਮੰਦ ਉਮਰ ਦੀ ਕਾਮਨਾ ਕੀਤੀ। ਉਨ੍ਹਾਂ ਕਿਹਾ ਕਿ ਮੰਦਰ ਕਮੇਟੀ ਦੇ ਸਾਰੇ ਮੈਂਬਰਾਂ ਦੇ ਸਹਿਯੋਗ ਨਾਲ ਹੀ ਉਕਤ ਪ੍ਰੋਗਰਾਮ ਕਰਵਾਇਆ ਗਿਆ ਹੈ।
ਕਮੇਟੀ ਦੀ ਦੂਜੀ ਮੀਟਿੰਗ 6 ਮਾਰਚ ਨੂੰ
ਸ਼੍ਰੀ ਰਾਮਨੌਮੀ ਸ਼ੋਭਾ ਯਾਤਰਾ ਦੀਆਂ ਤਿਆਰੀਆਂ ਨੂੰ ਲੈ ਕੇ ਕਮੇਟੀ ਦੀ ਦੂਜੀ ਮੀਟਿੰਗ 6 ਮਾਰਚ (ਵੀਰਵਾਰ) ਨੂੰ ਸ਼ਾਮੀਂ 6.30 ਵਜੇ ਸ਼ਿਵਬਾੜੀ ਮੰਦਰ ਮਖਦੂਮਪੁਰਾ ਵਿਚ ਹੋਵੇਗੀ। ਇਸ ਦੌਰਾਨ ਜਿਥੇ ਸੁਮਿਤ ਐਂਡ ਪਾਰਟੀ ਵੱਲੋਂ ਪ੍ਰਭੂ ਮਹਿਮਾ ਦਾ ਗੁਣਗਾਨ ਕੀਤਾ ਜਾਵੇਗਾ, ਉਥੇ ਹੀ ਰਤਨ ਹਸਪਤਾਲ ਵੱਲੋਂ ਪ੍ਰਭੂ ਸ਼੍ਰੀ ਰਾਮ ਭਗਤਾਂ ਦਾ ਮੈਡੀਕਲ ਚੈੱਕਅਪ ਕੀਤਾ ਜਾਵੇਗਾ।
ਟੈਗੋਰ ਹਸਪਤਾਲ ਦੇ ਡਾਕਟਰਾਂ ਦੀ ਟੀਮ ਨੇ ਕੀਤਾ ਰਾਮ ਭਗਤਾਂ ਦਾ ਮੁਫ਼ਤ ਮੈਡੀਕਲ ਚੈੱਕਅਪ
ਮੀਟਿੰਗ ਵਿਚ ਸ਼ਾਮਲ ਸ਼੍ਰੀ ਰਾਮ ਭਗਤਾਂ ਦਾ ਡਾ. ਮੁਕੇਸ਼ ਵਾਲੀਆ ਦੀ ਦੇਖ-ਰੇਖ ਵਿਚ ਟੈਗੋਰ ਹਸਪਤਾਲ ਅਤੇ ਹਾਰਟ ਕੇਅਰ ਸੈਂਟਰ ਦੇ ਦਿਲ ਦੀਆਂ ਬੀਮਾਰੀਆਂ ਦੇ ਪ੍ਰਸਿੱਧ ਮਾਹਿਰ ਡਾ. ਵਿਜੇ ਮਹਾਜਨ ਦੇ ਮਾਹਿਰ ਡਾਕਟਰਾਂ ਦੀ ਟੀਮ ਦੇ ਡਾ. ਸਮੀਰ, ਡਾ. ਉਰਸ਼ਿਤਾ, ਡਾ. ਖੁਸ਼ਬੂ ਸਮੇਤ ਨਰੋਤਮ ਗੋਇਲ, ਮਨਿੰਦਰ ਸਿੰਘ, ਧੀਰਜ, ਮਿਸ ਜਸਪ੍ਰੀਤ, ਮਿਸ ਰਾਖੀ, ਮਿਸ ਸ਼ਾਲੂ, ਰੋਸ਼ਨ, ਤੁਸ਼ਾਰ ਖੰਨਾ, ਕਰਣ, ਅਜੈ ਆਦਿ ਹਸਪਤਾਲ ਦੇ ਸਟਾਫ ਦੇ ਸਹਿਯੋਗ ਨਾਲ ਪ੍ਰਭੂ ਸ਼੍ਰੀ ਰਾਮ ਭਗਤਾਂ ਦਾ ਈ. ਸੀ. ਜੀ., ਬਲੱਡ ਸ਼ੂਗਰ ਅਤੇ ਕੰਪਿਊਟਰ ਮਸ਼ੀਨ ਪ੍ਰਣਾਲੀ ਨਾਲ ਹੱਡੀਆਂ ਵਿਚ ਕੈਲਸ਼ੀਅਮ (ਬੋਨ ਡੈਂਸਿਟੀ ਟੈਸਟ) ਦਾ ਚੈੱਕਅਪ ਕੀਤਾ ਗਿਆ।
ਇਸੇ ਤਰ੍ਹਾਂ ਵਾਲੀਆ ਪਾਲੀਕਲੀਨਿਕ ਦੇ ਸਹਿਯੋਗ ਨਾਲ ਲੈਬ ਦੇ ਰੋਹਿਤ ਬਮੋਤਰਾ ਅਤੇ ਜਸਕਰਨ ਨੇ ਰਾਮ ਭਗਤਾਂ ਦਾ ਬਲੱਡ ਗਰੁੱਪ, ਹੋਮਿਓਗਲੋਬਿਨ ਆਦਿ ਅਤੇ ਡਾ. ਅਰੁਣ ਵਰਮਾ ਤੇ ਡਾ. ਗੁਰਪ੍ਰੀਤ ਕੌਰ ਵੱਲੋਂ ਅੱਖਾਂ ਦਾ ਚੈੱਕਅਪ ਕੀਤਾ ਗਿਆ। ਸਹਿਯੋਗ ਰਾਸ਼ੀ ਭੇਟ ਕੀਤੀ : ਮੀਟਿੰਗ ਦੌਰਾਨ ਹਾਲੈਂਡ ਤੋਂ ਆਏ ਵਿਜੇ ਢੀਂਗਰਾ, ਸਵਿੱਤਰੀ ਢੀਂਗਰਾ, ਜੱਸਲ ਡੇਬੀ, ਗੌਤਮ ਢੀਂਗਰਾ ਅਤੇ ਸੰਗੀਤਾ ਢੀਂਗਰਾ ਨੇ ਇਕ ਲੱਖ ਰੁਪਏ ਦਾ ਚੈੱਕ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਨੂੰ ਦਿੱਤਾ। ਇਸੇ ਤਰ੍ਹਾਂ ਐੱਸ. ਕੇ. ਰਾਮਪਾਲ ਨੇ 5100 ਰੁਪਏ ਅਤੇ ਹਰੀਓਮ ਭਾਰਦਵਾਜ ਨੇ 2100 ਰੁਪਏ ਦੀ ਸਹਿਯੋਗ ਰਾਸ਼ੀ ਭੇਟ ਕੀਤੀ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ, ਟੁੱਟਣ ਦੀ ਕਗਾਰ 'ਤੇ ਪਹੁੰਚਿਆ ਪੰਜਾਬ ਦਾ ਇਹ ਵੱਡਾ ਪੁਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਜਲੰਧਰ ਦੇ ਮਸ਼ਹੂਰ ਟਿੰਕੂ ਕਤਲ ਕਾਂਡ 'ਚ ਗ੍ਰਿਫ਼ਤਾਰ ਗੈਂਗਸਟਰਾਂ ਨੇ ਕੀਤਾ ਹੁਣ ਤੱਕ ਦਾ ਵੱਡਾ ਖ਼ੁਲਾਸਾ
NEXT STORY