ਹੁਸ਼ਿਆਰਪੁਰ (ਰਾਕੇਸ਼)- ਐੱਸ.ਐੱਸ.ਪੀ. ਸੁਰਿੰਦਰ ਲਾਂਬਾ ਦੇ ਦਿਸ਼ਾ-ਨਿਰਦੇਸ਼ਾਂ ’ਤੇ ਨਸ਼ਾ ਸਮੱਗਲਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਕਾਰਵਾਈ ਕਰਦੇ ਹੋਏ ਸਰਬਜੀਤ ਸਿੰਘ ਪੁਲਸ ਕਪਤਾਨ ਇਨਵੈਸਟੀਗੇਸ਼ਨ ਅਤੇ ਡੀ.ਐੱਸ.ਪੀ. ਪਰਮਿੰਦਰ ਸਿੰਘ ਦੀ ਨਿਗਰਾਨੀ ਹੇਠ ਗੁਰਦੁਆਰਾ ਸਾਹਿਬ ਅਤੇ ਮੰਦਰਾਂ ’ਚੋਂ ਪੈਸਿਆਂ ਦੀ ਚੋਰੀ ਕਰਨ ਵਾਲੇ ਗਿਰੋਹ ਦਾ ਸੁਰਾਗ ਲਗਾ ਕੇ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ।
ਇਹ ਵੀ ਪੜ੍ਹੋ- ਭਰਾ ਦੇ ਜਨਮਦਿਨ ਲਈ ਕੇਕ ਲੈਣ ਗਈ ਕੁੜੀ ਬਣ ਗਈ ਲੁਟੇਰਿਆਂ ਦਾ ਸ਼ਿਕਾਰ, ਖੋਹ ਲਏ ਮੋਬਾਇਲ ਤੇ ਨਕਦੀ
ਪੁਲਸ ਕਪਤਾਨ ਇਨਵੈਸਟੀਗੇਸ਼ਨ ਸਰਬਜੀਤ ਸਿੰਘ ਨੇ ਇਕ ਪ੍ਰੈੱਸ ਬਿਆਨ ਜਾਰੀ ਕੀਤਾ, ਜਿਸ ਵਿਚ ਉਨ੍ਹਾਂ ਕਿਹਾ ਕਿ ਇੰਸਪੈਕਟਰ ਬਲਵਿੰਦਰ ਪਾਲ ਇੰਚਾਰਜ ਸੀ.ਆਈ.ਏ. ਸਟਾਫ ਦੀ ਅਗਵਾਈ ਹੇਠ ਵਿਸ਼ੇਸ਼ ਟੀਮਾਂ ਵੱਲੋਂ ਪਿਛਲੇ ਕੁਝ ਸਮੇਂ ਤੋਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਕੁਝ ਇਲਾਕਿਆਂ ਵਿਚ ਅਣਪਛਾਤੇ ਵਿਅਕਤੀਆਂ ਵੱਲੋਂ ਗੁਰਦੁਆਰਾ ਸਾਹਿਬ ਅਤੇ ਮੰਦਰਾਂ ਦੀਆਂ ਗੋਲਕਾਂ ਅਤੇ ਪੈਸੇ ਦੀ ਚੋਰੀ ਕੀਤੀ ਜਾ ਰਹੀ ਸੀ।
ਇਹ ਵੀ ਪੜ੍ਹੋ- 303 ਭਾਰਤੀਆਂ ਦੇ ਜਹਾਜ਼ 'ਚੋਂ ਵਾਪਸ ਆਏ ਨੌਜਵਾਨ ਨੇ ਖੋਲ੍ਹੇ ਵੱਡੇ ਰਾਜ਼, ਕਿਹਾ- 'ਡੌਂਕੀ ਲਈ ਨਹੀਂ, ਘੁੰਮਣ ਗਏ ਸੀ'
ਸੀ.ਆਈ.ਏ. ਸਟਾਫ ਦੀਆਂ ਵੱਖ-ਵੱਖ ਟੀਮਾਂ ਵੱਲੋਂ ਤਕਨੀਕੀ ਤੌਰ ’ਤੇ ਟਰੇਸ ਕਰਨ ਉਪਰੰਤ ਮੁਲਜ਼ਮਾਂ ਯਾਕੂਬਦੀਨ ਉਰਫ ਕਾਕੂ ਪੁੱਤਰ ਰਾਣੂ ਦੀਨ ਵਾਸੀ ਜੌਂਟਾ ਥਾਣਾ ਨੂਰਪੁਰ ਜ਼ਿਲ੍ਹਾ ਕਾਂਗੜਾ, ਨਜ਼ੀਰ ਪੁੱਤਰ ਮੀਰ ਹਮਜਾ ਵਾਸੀ ਹੁਸੈਨਪੁਰ ਥਾਣਾ ਬੁੱਲੋਵਾਲ ਅਤੇ ਰਹਿਮਤ ਅਲੀ ਪੁੱਤਰ ਮੁਹੰਮਦ ਅਲੀ ਵਾਸੀ ਹੁਸੈਨਪੁਰ ਥਾਣਾ ਬੁੱਲੋਵਾਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਉਹ ਮੰਦਰਾਂ ਅਤੇ ਗੁਰਦੁਆਰਾ ਸਾਹਿਬ ਦੀਆਂ ਕੰਧਾਂ ਤੋੜ ਕੇ 17-18 ਚੋਰੀਆਂ ਕਰ ਚੁੱਕੇ ਹਨ। ਮੁਲਜ਼ਮਾਂ ਕੋਲੋਂ ਹੋਰ ਪੁੱਛਗਿੱਛ ਜਾਰੀ ਹੈ।
ਇਹ ਵੀ ਪੜ੍ਹੋ- ਲੁਧਿਆਣਾ 'ਚ ਹੋਈ ਦਿਲ ਦਹਿਲਾਉਣ ਵਾਲੀ ਵਾਰਦਾਤ, 4 ਸਾਲਾ ਬੱਚੀ ਦਾ ਜਬਰ-ਜ਼ਿਨਾਹ ਤੋਂ ਬਾਅਦ ਬੇਰਹਿਮੀ ਨਾਲ ਕਤਲ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
KBC 'ਚ ਪੁੱਛਿਆ ਗਿਆ ਜਲੰਧਰ ਦੇ ਮਸ਼ਹੂਰ ਸ਼ਾਸਤਰੀ ਸੰਗੀਤ ਸਮਾਰੋਹ ਬਾਰੇ ਸਵਾਲ, ਜਵਾਬ ਦੇ ਕੇ ਜਿੱਤਿਆ 1 ਕਰੋੜ
NEXT STORY