ਹਾਜੀਪੁਰ (ਜੋਸ਼ੀ)-ਤਲਵਾੜਾ ਪੁਲਸ ਸਟੇਸ਼ਨ ਵਿਖੇ ਐਕਸਾਈਜ਼ ਐਕਟ ਦੇ ਤਹਿਤ ਕੇਸ ਦਰਜ ਕੀਤੇ ਜਾਣ ਦਾ ਸਮਾਂਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੱਤੇ ਹੋਏ ਦਿੰਦੇ ਹੋਏ ਐੱਸ. ਐੱਚ. ਓ. ਤਲਵਾੜਾ ਹਰਜਿੰਦਰ ਸਿੰਘ ਨੇ ਦੱਸਿਆ ਹੈ ਕਿ ਤਲਵਾੜਾ ਪੁਲਸ ਦੇ ਏ. ਐੱਸ. ਆਈ. ਕ੍ਰਿਸ਼ਨਾ ਦੇਵੀ ਨੇ ਆਪਣੀ ਪੁਲਸ ਪਾਰਟੀ ਦੇ ਨਾਲ ਸ਼ੱਕੀ ਪੁਰਸਾ ਨੂੰ ਕਾਬੂ ਕਰਨ ਦੇ ਸੰਬੰਧ'ਚ ਗਸ਼ਤ ਅਤੇ ਚੈਕਿੰਗ ਲਈ ਅੱਡਾ ਝੀਰ ਦਾ ਖੂਹ ਨੂੰ ਜਾ ਰਤਾਂ ਸ਼ਰਾਬ ਦੇ ਠੇਕੇਦਾਰ ਪ੍ਰਦੀਪ ਕੁਮਾਰ ਅਤੇ ਪ੍ਰਸ਼ੋਤਮ ਲਾਲ ਮਿਸ਼ਟੂ ਸਮੇਤ ਐਕਸਾਈਜ਼ ਪਾਰਟੀ ਦੇ ਨਾਲ ਇੱਕ ਕਾਰ ਨੰਬਰ ਪੀ.ਬੀ.07-ਸੀ.ਈ.-5547 ਜਿਸ ਨੂੰ ਅਮਿਤ ਰੰਜਨ ਪੁੱਤਰ ਜਸਪਾਲ ਸ਼ਰਮਾ ਵਾਸੀ ਦਾਤਾਰਪੁਰ ਚਲਾ ਰਿਹਾ ਸੀ ਨੂੰ ਰੋਕਿਆ ਗਿਆ ਏ. ਐੱਸ. ਆਈ. ਕ੍ਰਿਸ਼ਨਾ ਦੇਵੀ ਨੇ ਆਪਣੀ ਪੁਲਸ ਪਾਰਟੀ ਨਾਲ ਕਾਰ ਨੂੰ ਚੈੱਕ ਕੀਤਾ ਤਾਂ ਡਿੱਗੀ ਵਿੱਚੋਂ 24 ਬੋਤਲਾਂ ਬੀਅਰ ਬਰਾਮਦ ਹੋਈਆਂ। ਇਸ ਸਬੰਧ' ਚ ਤਲਵਾੜਾ ਪੁਲਸ ਸਟੇਸ਼ਨ ਵਿਖੇ ਅਮਿਤ ਰੰਜਨ ਦੇ ਖਿਲਾਫ਼ ਮੁਕਦਮਾ ਨੰਬਰ 54 ਅੰਡਰ ਸੈਕਸ਼ਨ 61-1-14 ਐਕਸਾਈਜ਼ ਐਕਟ ਦੇ ਤਹਿਤ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਨਜਾਇਜ਼ ਸ਼ਰਾਬ ਦੀਆਂ ਬੋਤਲਾਂ ਸਮੇਤ ਕੀਤਾ ਗ੍ਰਿਫ਼ਤਾਰ
NEXT STORY