ਫਗਵਾੜਾ, (ਹਰਜੋਤ)- ਅਧਿਆਪਕ ਮੋਰਚਾ ਪੰਜਾਬ ਦੀ ਫਗਵਾੜਾ ਇਕਾਈ ਵੱਲੋਂ ਰੈਸਟ ਹਾਊਸ ਵਿਖੇ ਅਰਥੀ ਫ਼ੂਕ ਮੁਜ਼ਾਹਰਾ ਕੀਤਾ ਗਿਆ। ਜਿਸ 'ਚ ਪੰਜਾਬ ਮੰਤਰੀ ਮੰਡਲ ਵੱਲੋਂ 8886 ਅਧਿਆਪਕਾਂ ਜੋ ਵੱਖ-ਵੱਖ ਸਕੂਲਾਂ 'ਚ ਠੇਕੇ 'ਤੇ ਕੰਮ ਕਰਦੇ ਸਨ, ਉਨ੍ਹਾਂ ਨੂੰ ਪੱਕੇ ਕਰਨ ਲਈ 15 ਹਜ਼ਾਰ ਰੁਪਏ ਤਨਖ਼ਾਹ ਤੇ 3 ਸਾਲ ਕੰਮ ਕਰਨ ਦੀ ਸ਼ਰਤ ਲੱਗਾ ਦਿੱਤੀ ਹੈ, ਜਿਸ ਦਾ ਉਨ੍ਹਾਂ ਤਿੱਖਾ ਵਿਰੋਧ ਕੀਤਾ ਹੈ। ਯੂਨੀਅਨ ਆਗੂ ਰਜਿੰਦਰ ਕੁਮਾਰ, ਲਖਬੀਰਪ੍ਰੀਤ, ਕਮਲਜੀਤ ਕੌਰ, ਵਿਪਨ ਸੋਨੀ, ਹਰਦੀਪ ਕੌਰ ਆਦਿ ਆਗੂਆਂ ਨੇ ਕਿਹਾ ਕਿ ਉਹ ਪਹਿਲਾ 40-45 ਹਜ਼ਾਰ ਰੁਪਏ ਤਨਖ਼ਾਹ ਲੈ ਰਹੇ ਹਨ ਪਰ ਹੁਣ ਸਰਕਾਰ ਨੇ ਇਹ ਸ਼ਰਤ ਲੱਗਾ ਕੇ ਇਸ ਵਰਗ ਨਾਲ ਧੋਖਾ ਕੀਤਾ ਹੈ। ਉਨ੍ਹਾਂ ਮੰਗ ਕੀਤੀ ਕਿ ਤਨਖ਼ਾਹ ਪੂਰੀ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ ਆਪਣਾ ਫ਼ੈਸਲਾ ਨਾ ਬਦਲਿਆ ਤਾਂ 7 ਅਕਤੂਬਰ ਨੂੰ ਸਮੂਹ ਅਧਿਆਪਕ ਪਟਿਆਲਾ ਵਿੱਖੇ ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਮਰਨ ਵਰਤ ਰੱਖਣਗੇ।
ਚੋਰੀ ਦੇ 9 ਲੈਪਟਾਪ ਤੇ ਇਕ ਕੈਮਰਾ ਸਮੇਤ 3 ਕਾਬੂ
NEXT STORY