ਟਾਂਡਾ ਉੜਮੁੜ (ਵਰਿੰਦਰ ਪੰਡਿਤ, ਮੋਮੀ, ਜਸਵਿੰਦਰ, ਗੁਪਤਾ)-ਅੱਜ ਦੁਪਹਿਰ ਮਾਡਲ ਟਾਊਨ ਮੂਨਕਾਂ ਸੰਪਰਕ ਸੜਕ ’ਤੇ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਨੇ ਕਾਰ ਸਵਾਰ ਨੂੰ ਦਾਤਰ ਨਾਲ ਹਮਲਾ ਕਰਕੇ ਲੁੱਟ ਲਿਆ। ਵਾਰਦਾਤ ਦੁਪਹਿਰ ਢਾਈ ਵਜੇ ਦੇ ਕਰੀਬ ਉਸ ਵੇਲੇ ਵਾਪਰੀ, ਜਦੋਂ ਉੜਮੁੜ ਵਾਸੀ ਸੁਰਜੀਤ ਸਿੰਘ ਆਪਣੇ ਮਿੱਤਰ ਜਸਪਾਲ ਸਿੰਘ ਨਾਲ ਕਾਰ ’ਤੇ ਸਵਾਰ ਹੋ ਕੇ ਦਸੂਹਾ ਤੋਂ ਵਾਪਸ ਘਰ ਆ ਰਿਹਾ ਸੀ। ਰਸਤੇ ਵਿਚ ਪੋਲਟਰੀ ਫਾਰਮ ਨੇੜੇ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਨੇ ਉਨ੍ਹਾਂ ਦੀ ਕਾਰ ਅੱਗੇ ਮੋਟਰਸਾਈਕਲ ਲੰਮਾ ਪਾ ਦਿੱਤਾ ਅਤੇ ਬਾਅਦ ਵਿਚ ਦਾਤਰ ਨਾਲ ਹਮਲਾ ਕਰਕੇ ਡਰਾਈਵਰ ਸਾਈਡ ਦਾ ਸ਼ੀਸ਼ਾ ਤੋੜ ਦਿੱਤਾ।
ਇਹ ਵੀ ਪੜ੍ਹੋ- ਪੰਜਾਬ ਪੁਲਸ ਦੇ ਮੁਲਾਜ਼ਮਾਂ ਦਾ ਵੱਡਾ ਕਾਰਾ, SAD ਦੇ ਸਾਬਕਾ ਕੌਂਸਲਰ ਦੇ ਪੁੱਤ ਨੂੰ ਅਗਵਾ ਕਰਕੇ ਮੰਗੀ ਫਿਰੌਤੀ
ਲੁੱਟ ਦਾ ਸ਼ਿਕਾਰ ਹੋਏ ਸੁਰਜੀਤ ਸਿੰਘ ਨੇ ਦੱਸਿਆ ਕਿ ਦਾਤਰ ਦਾ ਵਾਰ ਉਸ ਦੇ ਮੋਢੇ ’ਤੇ ਵੱਜਿਆ। ਲੁਟੇਰੇ ਨੇ ਉਸ ਕੋਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਪੈਸਿਆਂ ਦੀ ਮੰਗ ਕੀਤੀ, ਜਿਸ ’ਤੇ ਉਸ ਨੇ ਡਰਦੇ ਹੋਏ ਉਸ ਨੂੰ 10 ਹਜ਼ਾਰ ਰੁਪਏ ਦੇ ਦਿੱਤੇ। ਲੁਟੇਰੇ ਉਸ ਕੋਲੋਂ ਰਕਮ ਲੁੱਟ ਕੇ ਮੂਨਕਾਂ ਵੱਲ ਫਰਾਰ ਹੋ ਗਏ। ਸੂਚਨਾ ਮਿਲਣ ’ਤੇ ਟਾਂਡਾ ਪੁਲਸ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- Elante Mall 'ਚ TOY Train ਤੋਂ ਡਿੱਗ ਕੇ ਹੋਈ ਬੱਚੇ ਦੀ ਮੌਤ ਦੇ ਮਾਮਲੇ 'ਚ ਪੁਲਸ ਦੀ ਵੱਡੀ ਕਾਰਵਾਈ, ਹਾਦਸੇ ਦੀ CCTV ਫੁਟੇਜ਼ ਆਈ ਸਾਹਮਣੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਐਕਸੀਡੈਂਟ ਦਾ ਬਹਾਨਾ ਬਣਾ ਕੇ ਲੁੱਟਖੋਹ ਕਰਨ ਵਾਲੇ ਤੇ ਹੈਰੋਇਨ ਸਣੇ 2 ਗ੍ਰਿਫ਼ਤਾਰ
NEXT STORY