ਨਵੀਂ ਦਿੱਲੀ— ਜੇਕਰ ਤੁਸੀਂ ਸਕੂਟਰ, ਮੋਟਰਸਾਈਕਲ ਨੂੰ ਛੱਡ ਕੇ ਕਾਰ ਜਾਂ ਕੋਈ ਹੋਰ ਗੱਡੀ ਚਲਾਉਂਦੇ ਹੋ ਤਾਂ 1 ਦਸੰਬਰ ਤੋਂ ਪਹਿਲਾਂ ਉਸ 'ਤੇ ਫਾਸਟੈਗ ਲਗਵਾ ਲਓ, ਨਹੀਂ ਤਾਂ ਦੁੱਗਣਾ ਟੋਲ ਟੈਕਸ ਭਰਨਾ ਪੈ ਸਕਦਾ ਹੈ। ਰਾਸ਼ਟਰੀ ਇਲੈਕਟ੍ਰਾਨਿਕ ਟੋਲ ਕੁਲੈਕਸ਼ਨ (ਐੱਨ. ਈ. ਟੀ. ਸੀ.) ਪ੍ਰੋਗਰਾਮ ਤਹਿਤ ਪਹਿਲੀ ਦਸੰਬਰ ਤੋਂ ਦੇਸ਼ ਭਰ ਦੇ ਸਾਰੇ ਟੋਲ ਪਲਾਜ਼ਿਆਂ 'ਤੇ ਫਾਸਟੈਗ ਟੋਲ ਲਾਗੂ ਹੋਣ ਜਾ ਰਿਹਾ ਹੈ।
ਇਸ ਦਾ ਮਕਸਦ ਟੋਲ 'ਤੇ ਭੀੜ ਜਮ੍ਹਾ ਹੋਣ ਨੂੰ ਘੱਟ ਕਰਨਾ ਤੇ ਆਵਾਜਾਈ ਨੂੰ ਸੌਖਾਲਾ ਬਣਾਉਣਾ ਹੈ। ਹਾਲਾਂਕਿ, ਫਿਲਹਾਲ ਬਿਨਾਂ ਫਾਸਟੈਗ ਵਾਲੇ ਵ੍ਹੀਕਲਸ ਲਈ ਸਾਰੇ ਟੋਲ ਪਲਾਜ਼ਿਆਂ 'ਤੇ ਇਕ ਹਾਈਬ੍ਰਿਡ ਲੇਨ ਰੱਖੀ ਗਈ ਹੈ ਪਰ ਜਲਦ ਹੀ ਇਨ੍ਹਾਂ ਨੂੰ ਵੀ ਫਾਸਟੈਗ ਲਾਈਨ 'ਚ ਤਬਦੀਲ ਕਰ ਦਿੱਤਾ ਜਾਵੇਗਾ। ਜੇਕਰ ਬਿਨਾਂ ਫਾਸਟੈਗ ਵਾਲੀ ਕੋਈ ਗੱਡੀ ਗਲਤ ਲੇਨ 'ਚ ਵੜ੍ਹਦੀ ਹੈ ਤਾਂ ਉਸ ਨੂੰ ਦੁੱਗਣਾ ਟੋਲ ਭਰਨਾ ਪਵੇਗਾ।
ਹੁਣ ਤਕ ਗੱਡੀ 'ਤੇ ਫਾਸਟੈਗ ਸਟਿੱਕਰ ਨਹੀਂ ਲਗਵਾ ਸਕੇ ਹੋ ਤਾਂ ਰਾਸ਼ਟਰੀ ਹਾਈਵੇ ਅਥਾਰਟੀ (ਐੱਨ. ਐੱਸ. ਏ. ਆਈ.) ਦੇ ਟੋਲ ਪਲਾਜ਼ਾ ਤੋਂ ਮੁਫਤ ਲੈ ਸਕਦੇ ਹੋ। ਸਰਕਾਰ 21 ਨਵੰਬਰ ਤੋਂ ਇਨ੍ਹਾਂ ਨੂੰ ਐੱਨ. ਐੱਸ. ਏ. ਆਈ. ਦੇ ਟੋਲ ਪਲਾਜ਼ਾ 'ਤੇ ਮੁਫਤ ਦੇ ਰਹੀ ਹੈ। ਇਸ ਲਈ ਗੱਡੀ ਦਾ ਰਜਿਸਟ੍ਰੇਸ਼ਨ ਸਰਟੀਫਿਕੇਟ ਤੇ ਡਰਾਈਵਿੰਗ ਲਾਇਸੈਂਸ ਦੀ ਫੋਟੋ ਕਾਪੀ ਦੇਣੀ ਹੋਵੇਗੀ। ਸਰਕਾਰੀ ਡਾਟਾ ਮੁਤਾਬਕ, ਹੁਣ ਤਕ 70 ਲੱਖ ਤੋਂ ਵੱਧ ਫਾਸਟੈਗ ਜਾਰੀ ਕੀਤੇ ਜਾ ਚੁੱਕੇ ਹਨ। ਜ਼ਿਕਰਯੋਗ ਹੈ ਕਿ ਫਾਸਟੈਗ ਸਟਿੱਕਰ ਗੱਡੀ ਦੇ ਸ਼ੀਸ਼ੇ 'ਤੇ ਲੱਗਦਾ ਹੈ ਤੇ ਟੋਲ ਪਲਾਜ਼ਾ 'ਚੋਂ ਲੰਘਣ ਸਮੇਂ ਆਟੋਮੈਟਿਕ ਚਾਰਜ ਕੱਟ ਜਾਂਦਾ ਹੈ, ਜਿਸ ਲਈ ਰੁਕਣਾ ਨਹੀਂ ਪੈਂਦਾ।
ਅਰਥਵਿਵਸਥਾ ਮੰਦੀ 'ਚ ਨਹੀਂ : ਸੀਤਾਰਮਣ
NEXT STORY