ਗੁਰਵਿੰਦਰ ਸਿੰਘ ਉੱਪਲ
ਈ.ਟੀ.ਟੀ. ਅਧਿਆਪਕ,
ਸਰਕਾਰੀ ਪ੍ਰਾਇਮਰੀ ਸਕੂਲ, ਦੌਲੋਵਾਲ (ਸੰਗਰੂਰ)
ਮੋ. 98411-45000
ਮਾਸ-ਮੀਡੀਆ ਅੱਜ ਦੇ ਵਿਗਿਆਨਕ ਯੁੱਗ ਵਿੱਚ ਆਪਣੇ ਬਹੁਤ ਪੈਰ ਪਸਾਰ ਚੁੱਕਾ ਹੈ। ਮਾਸ ਮੀਡੀਆ ਸਾਡੀ ਜ਼ਿੰਦਗੀ ਵਿੱਚ ਅਹਿਮ ਰੋਲ ਅਦਾ ਕਰਦਾ ਹੈ। ਮਾਸ-ਮੀਡੀਆ ਤੋਂ ਭਾਵ- ਉਹ ਸਾਰੇ ਯੰਤਰ, (ਬੇਸ਼ਕ ਉਹ ਪ੍ਰਿੰਟ ਰੂਪ ਚ ਹੋਣ ਜਾਂ ਵੀਡੀਓ ਰੂਪ ਚ ਹੋਣ), ਜਿਨ੍ਹਾਂ ਰਾਹੀਂ ਅਸੀਂ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਬੈਠੇ ਹੋਏ ਇੱਕ ਦੂਸਰੇ ਨਾਲ ਸੰਚਾਰ ਕਰ ਸਕਦੇ ਹਾਂ। ਮਾਸ ਮੀਡੀਆ ਸਾਡੇ ਹਰੇਕ ਖ਼ੇਤਰ ਵਿੱਚ ਸਾਡੀ ਮਦਦ ਕਰਦਾ ਹੈ। ਨਿੱਤ ਹੋਣ ਵਾਲੀਆਂ ਘਟਨਾਵਾਂ ਬਾਰੇ ਸਾਨੂੰ ਮਾਸ ਮੀਡੀਆ ਮਾਰਫ਼ਤ ਹੀ ਪਤਾ ਲੱਗਦਾ ਹੈ। ਇਹ ਸਿਰਫ ਜਾਣਕਾਰੀ ਹੀ ਨਹੀਂ ਦਿੰਦਾ ਸਗੋਂ ਸਾਡੇ ਲਈ ਰੁਜ਼ਗਾਰ ਦੇ ਬੂਹੇ ਵੀ ਖੋਲ੍ਹਦਾ ਹੈ।
ਕੈਰੀਅਰ ਅਤੇ ਨੌਕਰੀਆਂ
ਜਿਵੇਂ ਅਸੀਂ ਸਾਰੇ ਜਾਣੂ ਹਾਂ ਕਿ ਅੱਜ ਦੇ ਸਮੇਂ ਮਾਸ ਮੀਡੀਆ ਦਾ ਬਹੁਤ ਪ੍ਰਚੱਲਣ ਹੈ। ਵੱਖ-ਵੱਖ ਵਿੱਦਿਅਕ ਸੰਸਥਾਵਾਂ ਵਿੱਚ ਮਾਸ ਮੀਡੀਆ ਨਾਲ਼ ਸਬੰਧਿਤ ਵੱਖ-ਵੱਖ ਤਰ੍ਹਾਂ ਦੇ ਕੋਰਸਜ਼ ਕਰਵਾਏ ਜਾਂਦੇ ਹਨ। ਜਦੋਂ ਵਿਦਿਆਰਥੀ ਇਨ੍ਹਾਂ ਕੋਰਸਾਂ ਨੂੰ ਪੂਰਿਆਂ ਕਰ ਲੈਂਦਾ ਹੈ ਤਾਂ ਟੀ.ਵੀ. ਚੈਨਲਾਂ, ਟੀ.ਵੀ. ਸ਼ੋਅਜ਼, ਮੈਗਜੀਨ ਅਤੇ ਹੋਰ ਪ੍ਰਕਾਸ਼ਨ ਸੰਸਥਾਵਾਂ ਦੀ ਭਾਰੀ ਮੰਗ ਹੁੰਦੀ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਸ ਦਿਸ਼ਾ ਵਿੱਚ ਤੁਹਾਡਾ ਜ਼ਿਆਦਾ ਝੁਕਾਅ ਹੈ, ਉਸੇ ਦਿਸ਼ਾ ਵਿੱਚ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ। ਜੇ ਤੁਹਾਡੇ ਕੋਲ਼ ਸ਼ਬਦਾਂ ਨਾਲ਼ ਖ਼ੇਡਣ ਦੀ ਕਲਾ ਹੈ ਤਾਂ ਤੁਸੀਂ ਚੰਗੇ ਲੇਖ਼ਕ ਬਣ ਸਕਦੇ ਹੋ। ਜੇ ਤੁਹਾਡੇ ਕੋਲ਼ ਚੰਗਾ ਬੋਲਣ ਦੀ ਕਲਾ ਹੈ ਤਾਂ ਤੁਸੀਂ ਟੀ.ਵੀ. ਐਂਕਰਿੰਗ ਵਿੱਚ ਆਪਣੀ ਕਿਸਮਤ ਅਜਮਾ ਸਕਦੇ ਹੋ। ਮਾਸ-ਮੀਡੀਆ ਦਿਨੋ ਦਿਨ ਇੰਨੀ ਤੇਜ਼ ਗਤੀ ਨਾਲ਼ ਵਧ ਰਿਹਾ ਹੈ ਕਿ ਇਸ ਖ਼ੇਤਰ ਵਿੱਚ ਇੱਕ ਵਧੀਆ ਮੌਕਾ ਮਿਲ ਸਕਦਾ ਹੈ।
ਪੜ੍ਹੋ ਇਹ ਵੀ ਖਬਰ- ਖ਼ੁਸ਼ਖ਼ਬਰੀ : ਕੈਨੇਡਾ 'ਚ ‘ਐਂਟਰੀ’ ਕਰਨ ਲਈ ਵਿਦਿਆਰਥੀਆਂ ਨੂੰ ਮਿਲੀ ਹਰੀ ਝੰਡੀ
ਐਂਕਰਿੰਗ
"The news anchor is exactly that- an anchor, a center, a focus"
ਨਿਊਜ਼ ਐਂਕਰ ਇੱਕ ਜਗ੍ਹਾ 'ਤੇ ਬੈਠ ਕੇ ਦੁਨੀਆਂ ਭਰ ਵਿੱਚ ਖਬਰਾਂ ਪਹੁੰਚਾਉਂਦਾ ਹੈ। ਖ਼ਬਰਾਂ ਦਾ ਟੈਲੀਕਾਸਟ ਕਰਦਾ ਹੈ।
ਪੜ੍ਹੋ ਇਹ ਵੀ ਖਬਰ- Health tips : ਇਨ੍ਹਾਂ ਚੀਜ਼ਾਂ ਨੂੰ ਆਪਣੀ ਖੁਰਾਕ ‘ਚ ਕਰੋ ਸ਼ਾਮਲ, ਕਦੇ ਨਹੀਂ ਹੋਵੇਗੀ ਫ਼ੇਫੜਿਆਂ ਦੀ ਬੀਮਾਰੀ
ਐਂਕਰਿੰਗ ਲਈ ਮੁੱਢਲੀਆਂ ਯੋਗਤਾਵਾਂ
(1) ਪ੍ਰੋਫੈਸ਼ਨਲ ਯੋਗਤਾਵਾਂ:
ਜੋ ਵਿਦਿਆਰਥੀ ਐਂਕਰਿੰਗ ਦੇ ਖ਼ੇਤਰ ਵਿੱਚ ਆਉਣਾ ਚਾਹੁੰਦਾ ਹੈ, ਉਸ ਕੋਲ ਘੱਟੋ ਘੱਟ ਮਾਸ ਮੀਡੀਆ ਜਾਂ ਪੱਤਰਕਾਰਤਾ ਵਿੱਚ ਗਰੈਜੂਏਸ਼ਨ ਹੋਣੀ ਜ਼ਰੂਰੀ ਹੈ। ਇਸ ਤੋਂ ਉੱਪਰ ਪੜ੍ਹਾਈ ਦੀ ਕੋਈ ਬੰਦਿਸ਼ ਨਹੀਂ ਹੈ।
(2) ਵਿਅਕਤੀਗਤ ਨਿਪੁੰਨਤਾਵਾਂ:
1. ਵਧੀਆ ਆਵਾਜ਼ ਪ੍ਰਵਾਹ : ਇੱਕ ਐਂਕਰ ਦੀ ਆਵਾਜ਼ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਕਿ ਉਸਦੀ ਆਵਾਜ਼ ਦਰਸ਼ਕਾਂ ਤੱਕ ਬਹੁਤ ਸਪੱਸ਼ਟ ਤਰੀਕੇ ਨਾਲ਼ ਪਹੁੰਚਦੀ ਹੋਵੇ। ਆਵਾਜ਼ ਵਿੱਚ ਠਹਿਰਾਓ ਹੋਣਾ ਚਾਹੀਦਾ ਹੈ। ਆਵਾਜ਼ ਵਿੱਚ ਸਮੇਂ ਅਨੁਸਾਰ ਉਤਰਾਅ-ਚੜ੍ਹਾਅ ਲਿਆਉਣ ਦੀ ਕਲਾ ਹੋਣੀ ਚਾਹੀਦੀ ਹੈ।
2. ਵਿਭਿੰਨ ਭਾਸ਼ਾਵਾਂ ਦਾ ਗਿਆਨ : ਇੱਕ ਸਫਲ ਐਂਕਰ ਹੋਣ ਵਾਸਤੇ ਤੁਹਾਨੂੰ ਵਿਭਿੰਨ ਭਾਸ਼ਾਵਾਂ ਦਾ ਗਿਆਨ ਹੋਣਾ ਜ਼ਰੂਰੀ ਹੈ। ਇਸ ਦਾ ਕਾਰਨ ਇਹ ਹੈ ਕਿ ਕਿਸੇ ਵੀ ਖ਼ੇਤਰ 'ਚ ਕੋਈ ਇੱਕ ਭਾਸ਼ਾ ਨਹੀਂ ਹੋ ਸਕਦੀ। ਭਾਰਤ ਵਰਗੇ ਦੇਸ਼ ਵਿੱਚ ਖ਼ਾਸ ਕਰਕੇ ਅਜਿਹਾ ਐਂਕਰ ਹੋਣਾ ਚਾਹੀਦਾ ਹੈ, ਜਿਸਨੂੰ ਵੱਖ-ਵੱਖ ਭਾਸ਼ਾਵਾਂ ਦਾ ਗਿਆਨ ਹੋਵੇ।
3. ਚਲੰਤ ਮਾਮਲਿਆਂ ਬਾਰੇ ਜਾਣਕਾਰੀ : ਇੱਕ ਚੰਗੇ ਐਂਕਰ ਲਈ ਚਲੰਤ ਮਾਮਲਿਆਂ ਦੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ। ਜ਼ਿੰਦਗੀ ਵਿੱਚ ਉਹੀ ਵਿਅਕਤੀ ਕਾਮਯਾਬ ਹੁੰਦਾ ਹੈ, ਜੋ ਹਮੇਸ਼ਾ ਸਮੇਂ ਦੇ ਨਾਲ ਚੱਲਦਾ ਰਹੇ।
ਪੜ੍ਹੋ ਇਹ ਵੀ ਖਬਰ- ਰਾਤ ਨੂੰ ਸੌਣ ਤੋਂ ਪਹਿਲਾਂ ਜ਼ਰੂਰ ਖਾਓ 2 ‘ਲੌਂਗ’, ਇਨ੍ਹਾਂ ਬੀਮਾਰੀਆਂ ਤੋਂ ਮਿਲੇਗੀ ਹਮੇਸ਼ਾ ਲਈ ਮੁਕਤੀ
4. ਸਹਿਜਤਾ ਨਾਲ ਭਰਪੂਰ : ਇੱਕ ਚੰਗਾ ਐਂਕਰ ਬਣਨ ਲਈ ਤੁਹਾਡੇ ਕੋਲ ਸਹਿਜ ਸੁਭਾਅ ਹੋਣਾ ਜ਼ਰੂਰੀ ਹੈ। ਤੁਹਾਡੇ ਕੋਲ ਇਸ ਤਰ੍ਹਾਂ ਦਾ ਗੁਣ ਹੋਣਾ ਚਾਹੀਦਾ ਹੈ ਕਿ ਤੁਸੀਂ ਸਾਹਮਣੇ ਵਾਲੇ ਦੀ ਗੱਲ ਸਹਿਜਤਾ ਨਾਲ ਸੁਣ ਸਕੋ ਅਤੇ ਆਪਣੀ ਗੱਲ ਸਾਹਮਣੇ ਵਾਲੇ ਤੱਕ ਪਹੁੰਚਦੀ ਕਰ ਸਕੋ।
5. ਦਿਲਚਸਪੀ ਅਤੇ ਲਚਕਤਾ : ਕੋਈ ਵੀ ਕੰਮ ਬਿਨਾਂ ਦਿਲਚਸਪੀ ਤੋਂ ਨਹੀਂ ਹੋ ਸਕਦਾ। ਇਸ ਕਰਕੇ ਐਂਕਰਿੰਗ ਵਿੱਚ ਤੁਹਾਡੀ ਕੰਮ ਵਿੱਚ ਦਿਲਚਸਪੀ ਹੋਣੀ ਚਾਹੀਦੀ ਹੈ। ਤੁਹਾਡੇ ਕੋਲ਼ ਕੰਮ ਕਰਨ ਵਿੱਚ ਲਚਕਤਾ ਵੀ ਹੋਣੀ ਚਾਹੀਦੀ ਹੈ। ਲਚਕਤਾ ਤੋਂ ਭਾਵ ਕਿ ਤੁਹਾਨੂੰ ਸਮੇਂ ਅਨੁਸਾਰ ਢਲਣਾ ਆਉਣਾ ਚਾਹੀਦਾ ਹੈ।
ਪੜ੍ਹੋ ਇਹ ਵੀ ਖ਼ਬਰ - ਗ੍ਰਾਮੀਣ ਲੋਕਾਂ ਲਈ ਵਰਦਾਨ ਹੈ ਬੁਲੰਦ ਸ਼ਹਿਰ ਦਾ ‘ਪੜਦਾਦਾ-ਪੜਦਾਦੀ ਸਕੂਲ’
6. ਸੰਚਾਰ ਦਾ ਹੁਨਰ : ਤੁਹਾਡੇ ਕੋਲ ਸੰਚਾਰ ਦਾ ਇੱਕ ਚੰਗਾ ਹੁਨਰ ਹੋਣਾ ਚਾਹੀਦਾ ਹੈ। ਤੁਹਾਨੂੰ ਸਾਹਮਣੇ ਵਾਲੇ ਨੂੰ ਆਪਣੀ ਗੱਲ ਕਹਿਣੀ ਅਤੇ ਉਹਦੀ ਗੱਲ ਚੰਗੇ ਤਰੀਕੇ ਨਾਲ ਸੁਣਨੀ ਆਉਣੀ ਚਾਹੀਦੀ ਹੈ।
7. ਤਕਨੀਕੀ ਹੁਨਰ : ਅੱਜ ਦਾ ਸਮਾਂ ਐਸਾ ਸਮਾਂ ਹੈ ਕਿ ਅਸੀਂ ਤਕਨਾਲੋਜੀ ਤੋਂ ਬਿਨਾਂ ਕੁਝ ਵੀ ਨਹੀਂ। ਸਵੇਰ ਤੋਂ ਸ਼ਾਮ ਤੱਕ ਹੋਣ ਵਾਲੇ ਤਕਰੀਬਨ ਸਾਰੇ ਕਾਰਜਾਂ ਵਿੱਚ ਅਸੀਂ ਤਕਨਾਲੋਜੀ ਦਾ ਸਹਾਰਾ ਲੈਂਦੇ ਹਾਂ। ਇਸੇ ਤਰ੍ਹਾਂ ਐਂਕਰ ਵਾਸਤੇ ਤਕਨਾਲੋਜੀ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ।
8. ਇੰਟਰਵਿਊ ਲੈਣ 'ਚ ਕੁਸ਼ਲ : ਜਿਸ ਪ੍ਰਕਾਰ ਅਸੀਂ ਟੈਲੀਵਿਜ਼ਨ ਵਿੱਚ ਦੇਖਦੇ ਹਾਂ ਕਿ ਵੱਖ-ਵੱਖ ਟੀ.ਵੀ. ਚੈਨਲਾਂ ਉੱਪਰ ਐਂਕਰ ਵੱਖ-ਵੱਖ ਰਾਜਨੀਤਕ ਲੀਡਰਾਂ, ਸਮਾਜ ਸੁਧਾਰਕਾਂ ਜਾਂ ਸਿੱਖਿਆ ਸਾਸ਼ਤਰੀਆਂ ਦੀਆਂ ਇੰਟਰਵਿਊ ਲੈਂਦੇ ਹਨ। ਇੰਟਰਵਿਊ ਕਰਨਾ ਕੋਈ ਮਾੜੀ ਮੋਟੀ ਗੱਲ ਨਹੀਂ ਹੁੰਦੀ। ਇੰਟਰਵਿਊ ਕਰਨ ਲਈ ਤੁਹਾਡੇ ਕੋਲ ਵਿਸ਼ਾਲ ਸ਼ਬਦ ਭੰਡਾਰ ਹੋਣਾ ਚਾਹੀਦਾ ਹੈ। ਤੁਹਾਡੇ ਕੋਲ ਸਾਹਮਣੇ ਵਾਲੇ ਬੰਦੇ ਤੋਂ ਪੁੱਛਣ ਲਈ ਹਰੇਕ ਤਰ੍ਹਾਂ ਦੇ ਪ੍ਰਸ਼ਨ ਹੋਣੇ ਚਾਹੀਦੇ ਹਨ। ਇੰਟਰਵਿਊ ਕਰਨ ਵੇਲੇ ਤੁਹਾਡੀ ਆਵਾਜ਼ ਸਾਫ ਹੋਵੇ। ਇੰਟਰਵਿਊ ਦੇਣ ਵਾਲਾ ਤੁਹਾਡੇ ਸਵਾਲਾਂ ਤੋਂ ਅੱਕੇ ਨਾ। ਤੁਹਾਡੇ ਕੋਲ ਆਤਮ ਵਿਸ਼ਵਾਸ ਹੋਣਾ ਚਾਹੀਦਾ ਹੈ। ਤੁਹਾਨੂੰ ਆਪਣੀ ਇੰਟਰਵਿਊ ਕਰਕੇ ਸੰਤੁਸ਼ਟੀ ਹੋਣੀ ਚਾਹੀਦੀ ਹੈ। ਅੰਤ ਵਿੱਚ ਆਪਣੀ ਇੰਟਰਵਿਊ ਦਾ ਸਾਰ ਅੰਸ਼ ਜ਼ਰੂਰ ਦੱਸੋ।
ਪੜ੍ਹੋ ਇਹ ਵੀ ਖ਼ਬਰ - ਨਵੰਬਰ ਮਹੀਨੇ ’ਚ ਆਉਣ ਵਾਲੇ ਵਰਤ ਤੇ ਤਿਉਹਾਰ ਜਾਣਨ ਲਈ ਪੜ੍ਹੋ ਇਹ ਖ਼ਬਰ
ਐਂਕਰਿੰਗ ਲਈ ਨੌਕਰੀ ਦੇ ਮੌਕੇ:
ਜੋ ਵੀ ਵਿਦਿਆਰਥੀ ਐਂਕਰਿੰਗ ਦੇ ਖ਼ੇਤਰ ਵਿੱਚ ਆਉਣਾ ਚਾਹੁੰਦਾ ਹੈ, ਉਸ ਵਾਸਤੇ ਰੁਜ਼ਗਾਰ ਦੇ ਹੇਠ ਲਿਖੇ ਮੌਕੇ ਹੋ ਸਕਦੇ ਹਨ-
1. ਡਾਂਸ ਸ਼ੋਅਜ਼ ਵਿੱਚ ਐਂਕਰਿੰਗ
2. ਕੂਕਰੀ ਸ਼ੋਅਜ਼ ਵਿੱਚ ਐਂਕਰਿੰਗ
3. ਕੁਇਜ਼ ਮੁਕਾਬਲਿਆਂ ਵਿੱਚ ਐਂਕਰਿੰਗ
4. ਟੀ.ਵੀ. ਐਂਕਰਿੰਗ ਲਈ ਅਪਲਾਈ ਕਰ ਸਕਦੇ ਹੋ
5. ਰੇਡੀਓ ਸਟੇਸ਼ਨ 'ਤੇ ਐਂਕਰਿੰਗ ਲਈ ਅਪਲਾਈ ਕਰ ਸਕਦੇ ਹੋ
6. ਐਵਾਰਡ ਸਮਾਰੋਹ ਵਿੱਚ ਐਂਕਰਿੰਗ ਕਰਨ ਲਈ
7. ਰਿਐਲਿਟੀ ਸ਼ੋਅਜ਼ ਵਿੱਚ ਐਂਕਰਿੰਗ ਆਦਿ।
ਸਰਦੀ-ਜ਼ੁਕਾਮ ਦੇ ਨਾਲ-ਨਾਲ ਇਨ੍ਹਾਂ ਬੀਮਾਰੀਆਂ ਤੋਂ ਛੁਟਕਾਰਾ ਦਿਵਾਏ ਭੁੰਨੀ ਹੋਈ ‘ਅਲਸੀ ਤੇ ਜੀਰਾ’
ਐਂਕਰਿੰਗ ਲਈ ਟ੍ਰੇਨਿੰਗ ਸੰਸਥਾਵਾਂ:-
ਵੱਖ ਵੱਖ ਸੰਸਥਾਵਾਂ ਵਿੱਚ ਐਂਕਰਿੰਗ ਲਈ ਫੁੱਲ ਟਾਈਮ ਜਾਂ ਪਾਰਟ ਟਾਈਮ ਕੋਰਸ ਕਰਵਾਏ ਜਾਂਦੇ ਹਨ। ਭਾਰਤ ਵਿੱਚ ਮੁੱਖ ਤੌਰ 'ਤੇ ਹੇਠ ਲਿਖੀਆਂ ਸੰਸਥਾਵਾਂ ਮਾਸ ਮੀਡੀਆ ਵਰਗੇ ਕੋਰਸ ਕਰਵਾਉਂਦੀਆਂ ਹਨ-
1. ਆਰਟ ਆਫ ਫਿਲਮ ਐਂਡ ਟੈਲੀਵਿਜ਼ਨ ਕਰਾਫਟ (ਨਵੀਂ ਦਿੱਲੀ)
2. ਨੈਸ਼ਨਲ ਇੰਸਟੀਚਿਊਟ ਫ਼ਾਰ ਮੀਡੀਆ ਐਂਡ ਫ਼ਿਲਮਜ਼ (ਜੈਪੁਰ)
3. ਇੰਟਰਨੈਸ਼ਨਲ ਮੀਡੀਆ ਇੰਸਟੀਚਿਊਟ (ਗੁੜਗਾਓਂ)
4. ਨੈਸ਼ਨਲ ਸਕੂਲ ਆਫ਼ ਇਵੈਂਟਸ (ਮੁੰਬਈ)
5. ਗਾਰਡਨ ਸਿਟੀ ਕਾਲਜ (ਬੰਗਲੌਰ)
6. ਇੰਡੀਅਨ ਇੰਸਟੀਚਿਊਟ ਆਫ ਮਾਸ ਕਮਿਊਨੀਕੇਸ਼ਨ (ਨਵੀਂ ਦਿੱਲੀ)
7. ਪ੍ਰਾਨ ਮੀਡੀਆ ਇੰਸਟੀਚਿਊਟ ਨੋਇਡਾ
8. ਏ.ਪੀ.ਜੇ. ਇੰਸਟੀਚਿਊਟ ਆਫ਼ ਮਾਸ ਕਮਿਊਨੀਕੇਸ਼ਨ (ਨਵੀਂ ਦਿੱਲੀ)
9. ਇੰਸਟੀਚਿਊਟ ਫ਼ਾਰ ਮੀਡੀਆ ਸਟੱਡੀਜ਼ ਐਂਡ ਇਨਫਰਮੇਸ਼ਨ (ਨਵੀਂ ਦਿੱਲੀ)
10. ਦਿੱਲੀ ਫਿਲਮ ਇੰਸਟੀਚਿਊਟ (ਨਵੀਂ ਦਿੱਲੀ)
ਐਂਕਰਿੰਗ ਵਿੱਚ ਤਨਖਾਹ:-
ਸ਼ੁਰੂ ਵਿੱਚ ਜਦ ਕੋਈ ਵਿਅਕਤੀ ਐਂਕਰਿੰਗ ਵਿਚ ਆਪਣੀ ਕਿਸਮਤ ਅਜਮਾਉਂਦਾ ਹੈ ਤਾਂ ਉਸਦੀ ਤਨਖ਼ਾਹ 10,000-40000 ਮਹੀਨਾ ਦੇ ਲਗਭਗ ਹੁੰਦੀ ਹੈ। ਤੁਹਾਡੀ ਕਾਬਲੀਅਤ ਦੇ ਹਿਸਾਬ ਨਾਲ ਬਾਅਦ ਵਿੱਚ ਇਸ ਵਿੱਚ ਇਜ਼ਾਫਾ ਵੀ ਹੁੰਦਾ ਰਹਿੰਦਾ ਹੈ। ਇੱਕ ਨਿਊਜ਼ ਐਡੀਟਰ ਜਾਂ ਇੱਕ ਟੀ.ਵੀ. ਐਂਕਰ ਦੀ ਤਨਖਾਹ 25,000 ਤੋਂ ਲੈ ਕੇ 40,000 ਮਹੀਨਾ ਹੋ ਸਕਦੀ ਹੈ।
ਉਮੀਦ ਹੈ ਕਿ ਐਂਕਰਿੰਗ ਬਾਰੇ ਤੁਹਾਨੂੰ ਕਾਫੀ ਕੁਝ ਪਤਾ ਲੱਗ ਗਿਆ ਹੋਵੇਗਾ। ਜਿਹੜੇ ਵਿਦਿਆਰਥੀ ਇਸ ਖੇਤਰ ਵਿਚ ਰੁਚੀ ਰੱਖਦੇ ਹਨ, ਉਨ੍ਹਾਂ ਨੂੰ ਜ਼ਰੂਰ ਇਸ ਖ਼ੇਤਰ ਵਿੱਚ ਆਉਣ ਚਾਹੀਦਾ ਹੈ।
ਪੁਲਸ 'ਚ ਨਿਕਲੀ ਭਰਤੀ, ਆਖ਼ਰੀ ਮੌਕਾ, ਜਲਦ ਕਰੋ ਅਪਲਾਈ
NEXT STORY