ਨਵੀਂ ਦਿੱਲੀ: ਰੇਲਵੇ ਰਿਕਰੂਟਮੈਂਟ ਸੈੱਲ (RRC) ਸੈਂਟਰਲ ਖੇਤਰ ਨੇ ਟਰੇਡ ਅਪ੍ਰੈਂਟਿਸ ਦੀਆਂ ਕੁੱਲ 2422 ਅਸਾਮੀਆਂ 'ਤੇ ਯੋਗ ਉਮੀਦਵਾਰਾਂ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ ਹਨ। ਇਸ ਤਹਿਤ ਮੁੰਬਈ, ਭੁਸਾਵਲ, ਪੁਣੇ, ਨਾਗਪੁਰ ਅਤੇ ਸੋਲਾਪੁਰ ਕਲੱਸਟਰਾਂ ਵਿਚ ਉਮੀਦਵਾਰਾਂ ਦੀ ਭਰਤੀ ਕੀਤੀ ਜਾਵੇਗੀ। ਦਿਲਚਸਪੀ ਰੱਖਣ ਵਾਲੇ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾਰੀ ਨੋਟੀਫਿਕੇਸ਼ਨ ਵਿਚ ਅਰਜ਼ੀ, ਚੋਣ ਅਤੇ ਭਰਤੀ ਨਾਲ ਸਬੰਧਤ ਪੂਰੀ ਜਾਣਕਾਰੀ ਦੇਖ ਸਕਦੇ ਹਨ ਅਤੇ 16 ਫਰਵਰੀ ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ।
ਵਿਦਿਅਕ ਯੋਗਤਾ
ਅਪਲਾਈ ਕਰਨ ਲਈ ਉਮੀਦਵਾਰਾਂ ਕੋਲ ਸਬੰਧਤ ਟਰੇਡ ਵਿਚ ਆਈ.ਟੀ.ਆਈ. ਸਰਟੀਫਿਕੇਟ ਹੋਣਾ ਚਾਹੀਦਾ ਹੈ ਅਤੇ ਘੱਟੋ-ਘੱਟ 50% ਅੰਕਾਂ ਨਾਲ 10ਵੀਂ ਪਾਸ ਕੀਤੀ ਹੋਣੀ ਚਾਹੀਦੀ ਹੈ।
ਉਮਰ ਹੱਦ
ਬਿਨੈ-ਪੱਤਰ ਲਈ ਉਮਰ 15 ਸਾਲ ਤੋਂ 24 ਸਾਲ ਨਿਰਧਾਰਤ ਹੈ, ਜਿਸ ਵਿਚ ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਲਈ ਛੋਟ ਦਾ ਵੀ ਪ੍ਰਬੰਧ ਹੈ।
ਅਰਜ਼ੀ ਫੀਸ
ਜਨਰਲ/ਓ.ਬੀ.ਸੀ./ਈ.ਡਬਲਿਊ.ਐੱਸ. ਸ਼੍ਰੇਣੀ ਲਈ ਅਰਜ਼ੀ ਫੀਸ 100/- ਰੁਪਏ ਹੈ, ਜਦੋਂ ਕਿ ਰਾਖਵੀਂ ਸ਼੍ਰੇਣੀ ਲਈ ਕੋਈ ਅਰਜ਼ੀ ਫੀਸ ਨਹੀਂ ਹੈ।
ਚੋਣ ਪ੍ਰਕਿਰਿਆ
ਉਮੀਦਵਾਰਾਂ ਦੀ ਚੋਣ ਮੈਰਿਟ ਦੇ ਆਧਾਰ 'ਤੇ ਕੀਤੀ ਜਾਵੇਗੀ।
ਅਧਿਕਾਰਤ ਨੋਟੀਫਿਕੇਸ਼ਨ ਦੇਖਣ ਲਈ ਇੱਥੇ ਕਲਿੱਕ ਕਰੋ।
ਰੱਖਿਆ ਮੰਤਰਾਲਾ 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, 10ਵੀਂ ਤੇ 12ਵੀਂ ਪਾਸ ਕਰ ਸਕਦੇ ਹਨ ਅਪਲਾਈ
NEXT STORY