ਨਵੀਂ ਦਿੱਲੀ: ਭਾਰਤੀ ਰਿਜ਼ਰਵ ਬੈਂਕ (RBI) ਨੇ ਆਪਣੀ ਅਧਿਕਾਰਤ ਵੈੱਬਸਾਈਟ 'ਤੇ ਸਪੈਸ਼ਲਿਸਟ ਅਫਸਰ (SO) ਦੇ ਅਹੁਦਿਆਂ 'ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰ ਇਹਨਾਂ ਅਹੁਦਿਆਂ ਲਈ 04 ਫਰਵਰੀ 2022 ਨੂੰ ਜਾਂ ਇਸ ਤੋਂ ਪਹਿਲਾਂ ਅਪਲਾਈ ਕਰ ਸਕਦੇ ਹਨ।
ਮਹੱਤਵਪੂਰਨ ਤਾਰੀਖਾਂ:
- ਅਰਜ਼ੀ ਦੇਣ ਦੀ ਸ਼ੁਰੂਆਤੀ ਤਾਰੀਖ਼ - 15 ਜਨਵਰੀ, 2022
- ਅਰਜ਼ੀ ਦੇਣ ਦੀ ਆਖ਼ਰੀ ਤਾਰੀਖ਼ - 04 ਫਰਵਰੀ, 2022
- ਪ੍ਰੀਖਿਆ ਦੀ ਤਾਰੀਖ਼ - 06 ਮਾਰਚ, 2022
-
ਅਹੁਦਿਆਂ ਦਾ ਵੇਰਵਾ
- ਲੀਗਲ ਅਫ਼ਸਰ ਗ੍ਰੇਡ ਬੀ - 2 ਅਹੁਦੇ
- ਮੈਨੇਜਰ (ਤਕਨੀਕੀ-ਸਿਵਲ) - 6 ਅਹੁਦੇ
- ਮੈਨੇਜਰ (ਤਕਨੀਕੀ-ਇਲੈਕਟ੍ਰੀਕਲ) - 3 ਅਹੁਦੇ
- ਲਾਇਬ੍ਰੇਰੀ ਪ੍ਰੋਫੈਸ਼ਨਲ (ਸਹਾਇਕ ਲਾਇਬ੍ਰੇਰੀਅਨ) ਗ੍ਰੇਡ ਏ - 1 ਅਹੁਦਾ
- ਆਰਕੀਟੈਕਟ ਗ੍ਰੇਡ ਏ - 1 ਅਹੁਦਾ
- ਕਿਊਰੇਟਰ - 1 ਅਹੁਦਾ
ਉਮਰ ਹੱਦ ਅਤੇ ਵਿੱਦਿਅਕ ਯੋਗਤਾ
ਇਨ੍ਹਾਂ ਅਹੁਦਿਆਂ ਲਈ ਉਮੀਦਵਾਰ ਦੀ ਉਮਰ ਅਤੇ ਵਿਦਿਅਕ ਯੋਗਤਾ ਵੱਖ-ਵੱਖ ਨਿਰਧਾਰਤ ਕੀਤੀ ਗਈ ਹੈ। ਉਮਰ ਸੀਮਾ ਅਤੇ ਵਿਦਿਅਕ ਯੋਗਤਾ ਬਾਰੇ ਪੂਰੀ ਜਾਣਕਾਰੀ ਲਈ, ਉਮੀਦਵਾਰ ਅਧਿਕਾਰਤ ਨੋਟੀਫਿਕੇਸ਼ਨ ਦੇਖਣ।
ਅਧਿਕਾਰਤ ਨੋਟੀਫਿਕੇਸ਼ਨ ਦੇਖਣ ਲਈ ਇੱਥੇ ਕਲਿੱਕ ਕਰੋ।
ਭਾਰਤੀ ਫ਼ੌਜ 'ਚ ਨਿਕਲੀਆਂ ਹਨ ਭਰਤੀਆਂ, 10ਵੀਂ ਤੇ 12ਵੀਂ ਪਾਸ ਤਕ ਕਰ ਸਕਦੇ ਹਨ ਅਪਲਾਈ
NEXT STORY