ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) : ਵਾਇਸ ਆਫ਼ ਵੂਮੈਨ ਤੇ ਸ਼ਿਵਚਰਨ ਗਿੱਲ ਮੈਮੋਰੀਅਲ ਟਰੱਸਟ ਵੱਲੋਂ ਸਾਂਝੇ ਤੌਰ 'ਤੇ ਮਨਾਈਆਂ ਜਾਂਦੀਆਂ ਸਾਲਾਨਾ ਤੀਆਂ 'ਚ ਖੂਬ ਰੌਣਕਾਂ ਲੱਗ ਰਹੀਆਂ ਹਨ। ਦੂਜੇ ਐਤਵਾਰ ਨੂੰ 200 ਤੋਂ ਵੱਧ ਪੰਜਾਬਣਾਂ ਨੇ ਆ ਕੇ ਆਪਣੇ ਮਨ ਦੇ ਵਲਵਲੇ ਗਿੱਧੇ ਤੇ ਬੋਲੀਆਂ ਰਾਹੀਂ ਸਾਂਝੇ ਕੀਤੇ।
ਇਹ ਵੀ ਪੜ੍ਹੋ : ਇਟਲੀ : ਕਲਸੀਨਾਤੇ 'ਚ ਤੀਆਂ ਦੇ ਮੇਲੇ ਦੀ ਧਮਕ ਨੇ ਹਿਲਾ ਦਿੱਤਾ ਲੰਬਾਰਦੀਆ ਸੂਬਾ
ਇਹ ਸ਼ਾਨਦਾਰ ਸਮਾਗਮ ਉਲੀਕਣ ਲਈ ਦੂਰ-ਦੁਰਾਡਿਓਂ ਪਹੁੰਚੀਆਂ ਪੰਜਾਬਣਾਂ ਵੱਲੋਂ ਵਾਇਸ ਆਫ਼ ਵੂਮੈਨ ਦੀ ਚੇਅਰਪਰਸਨ ਸੁਰਿੰਦਰ ਕੌਰ, ਸ਼ਿਵਚਰਨ ਸਿੰਘ ਗਿੱਲ ਮੈਮੋਰੀਅਲ ਟਰੱਸਟ ਦੀ ਡਾਇਰੈਕਟਰ ਸ਼ਿਵਦੀਪ ਕੌਰ ਢੇਸੀ, ਅਵਤਾਰ ਕੌਰ ਚਾਨਾ, ਨਰਿੰਦਰ ਖੋਸਾ, ਲਖਵਿੰਦਰ ਸਰਾਂ, ਸੰਤੋਸ਼ ਸ਼ਿਨ, ਸਵਿੰਦਰ ਮਾਨ ਤੇ ਬੇਅੰਤੀ ਬਾਂਸਲ ਦਾ ਧੰਨਵਾਦ ਕੀਤਾ ਗਿਆ। ਇਸ ਦੌਰਾਨ ਕੌਂਸਲਰ ਜਸਬੀਰ ਆਨੰਦ ਤੇ ਸਗੁਫਤਾ ਗਿੰਮੀ ਨੇ ਵੀ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਮੁੱਖ ਪ੍ਰਬੰਧਕ ਸੁਰਿੰਦਰ ਕੌਰ ਤੇ ਸ਼ਿਵਦੀਪ ਕੌਰ ਢੇਸੀ ਨੇ ਹਾਜ਼ਰੀਨ ਦਾ ਤਹਿ-ਦਿਲੋਂ ਸ਼ੁਕਰਾਨਾ ਕੀਤਾ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗੈਰ-ਕਾਨੂੰਨੀ ਢੰਗ ਨਾਲ UK ਆਉਣ ਵਾਲਿਆਂ 'ਤੇ PM ਸੁਨਕ ਦਾ ਵੱਡਾ ਐਕਸ਼ਨ, ਨਹੀਂ ਮਿਲਣਗੇ ਇਹ ਹੱਕ
NEXT STORY