ਐਂਟਰਟੇਨਮੈਂਟ ਡੈਸਕ : ਬਾਲੀਵੁੱਡ ਅਦਾਕਾਰਾ ਸੰਨੀ ਲਿਓਨ ਸੋਸ਼ਲ ਮੀਡੀਆ 'ਤੇ ਬਹੁਤ ਸਰਗਰਮ ਰਹਿੰਦੀ ਹੈ। ਇਹ ਅਦਾਕਾਰਾ ਆਪਣੇ ਪ੍ਰਸ਼ੰਸਕਾਂ ਨਾਲ ਆਪਣੇ ਨਾਲ ਸਬੰਧਤ ਅਪਡੇਟਸ ਸਾਂਝੀਆਂ ਕਰਦੀ ਰਹਿੰਦੀ ਹੈ। ਪ੍ਰਸ਼ੰਸਕ ਵੀ ਸੰਨੀ ਨਾਲ ਸਬੰਧਤ ਹਰ ਨਵੀਂ ਅਪਡੇਟ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਹਾਲਾਂਕਿ, ਇਸ ਸਮੇਂ ਸੰਨੀ ਲਿਓਨ ਕਿਸੇ ਹੋਰ ਕਾਰਨ ਕਰਕੇ ਸੁਰਖੀਆਂ ਵਿਚ ਹੈ। ਲੱਗਦਾ ਹੈ ਕਿ ਸੰਨੀ ਲਿਓਨ ਦੀਆਂ ਮੁਸ਼ਕਿਲਾਂ ਵੀ ਵਧ ਗਈਆਂ ਹਨ। ਆਓ ਜਾਣਦੇ ਹਾਂ ਇਹ ਮਾਮਲਾ ਕੀ ਹੈ ਅਤੇ ਇਸ ਪਿੱਛੇ ਕੀ ਕਾਰਨ ਹੈ?
ਬਾਰ ਅਤੇ ਰੈਸਟੋਰੈਂਟਾਂ ਦੀ ਉਸਾਰੀ 'ਤੇ ਪਾਬੰਦੀ
ਦਰਅਸਲ, ਲਖਨਊ 'ਚ ਸੰਨੀ ਲਿਓਨ ਦੇ ਬਾਰ ਅਤੇ ਰੈਸਟੋਰੈਂਟ ਦੇ ਨਿਰਮਾਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਰਾਜ ਖਪਤਕਾਰ ਵਿਵਾਦ ਨਿਵਾਰਣ ਕਮਿਸ਼ਨ ਨੇ ਇਹ ਪਾਬੰਦੀ ਲਗਾਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਸੰਨੀ ਲਿਓਨ ਦੀ ਕੰਪਨੀ ਲਖਨਊ ਦੇ ਗੋਮਤੀਨਗਰ 'ਚ 'ਚਿਕਾ ਲੋਕਾ ਬਾਏ ਸੰਨੀ ਲਿਓਨ' ਬਾਰ ਅਤੇ ਰੈਸਟੋਰੈਂਟ ਖੋਲ੍ਹ ਰਹੀ ਸੀ ਪਰ ਇਸ ਦੀ ਉਸਾਰੀ ਤੋਂ ਪਹਿਲਾਂ ਹੀ ਕਮਿਸ਼ਨ ਨੇ ਇਸ ਨੂੰ ਰੋਕਣ ਦੇ ਆਦੇਸ਼ ਦੇ ਦਿੱਤੇ ਹਨ।
ਇਹ ਖ਼ਬਰ ਵੀ ਪੜ੍ਹੋ - ਮਸ਼ਹੂਰ Influencer ਨੇ ਨੀਰੂ ਬਾਜਵਾ ਨੂੰ ਕਿਹਾ- 'ਇਹ ਨੀ ਹੁੰਦੀ ਬੁੱਢੀ...'
ਲੋਕਾਂ ਨੂੰ ਆ ਰਹੀ ਮੁਸ਼ਕਿਲ
ਰਾਜ ਖਪਤਕਾਰ ਵਿਵਾਦ ਨਿਵਾਰਣ ਕਮਿਸ਼ਨ ਦੇ ਜਸਟਿਸ ਅਸ਼ੋਕ ਕੁਮਾਰ ਅਤੇ ਵਿਕਾਸ ਸਕਸੈਨਾ ਦੇ ਬੈਂਚ ਨੇ ਵੀਰਵਾਰ ਨੂੰ ਸ਼ਿਕਾਇਤਕਰਤਾ ਪ੍ਰੇਮਾ ਸਿਨਹਾ ਦੀ ਸ਼ਿਕਾਇਤ 'ਤੇ ਮਾਮਲੇ ਦੀ ਸੁਣਵਾਈ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਇਸ ਬਾਰ ਅਤੇ ਰੈਸਟੋਰੈਂਟ ਦੇ ਨਿਰਮਾਣ ਕਾਰਨ ਸਥਾਨਕ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ। ਇਨ੍ਹਾਂ ਹੀ ਨਹੀਂ ਸਗੋਂ ਇਹ ਹਾਈ ਕੋਰਟ ਅਤੇ ਇੰਦਰਾ ਗਾਂਧੀ ਪ੍ਰਤਿਸ਼ਠਾਨ ਵਰਗੀਆਂ ਸੰਸਥਾਵਾਂ ਦੀ ਸੁਰੱਖਿਆ ਲਈ ਵੀ ਖ਼ਤਰਾ ਹੈ।
19 ਫਰਵਰੀ ਨੂੰ ਅਗਲੀ ਸੁਣਵਾਈ
ਕਮਿਸ਼ਨ ਨੇ ਕਿਹਾ ਕਿ ਹਾਈ ਕੋਰਟ ਦੇ ਸਾਹਮਣੇ ਇਸ ਬਾਰ ਅਤੇ ਰੈਸਟੋਰੈਂਟ ਦਾ ਹੋਣਾ ਸੁਰੱਖਿਆ ਲਈ ਵੀ ਖ਼ਤਰਾ ਪੈਦਾ ਕਰ ਸਕਦਾ ਹੈ। ਇਸ ਤੋਂ ਇਲਾਵਾ ਲੋਕਾਂ ਦੀ ਭਾਰੀ ਭੀੜ ਵੀ ਹੋਵੇਗੀ। ਇਸ ਸੁਣਵਾਈ ਦੌਰਾਨ ਜਸਟਿਸ ਅਸ਼ੋਕ ਕੁਮਾਰ ਨੇ ਲਖਨਊ ਵਿਕਾਸ ਅਥਾਰਟੀ ਦੀ ਲਾਪਰਵਾਹੀ 'ਤੇ ਵੀ ਚਿੰਤਾ ਪ੍ਰਗਟ ਕੀਤੀ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 19 ਫਰਵਰੀ ਨੂੰ ਹੋਵੇਗੀ।
ਇਹ ਖ਼ਬਰ ਵੀ ਪੜ੍ਹੋ - ਜਸਬੀਰ ਜੱਸੀ ਨੇ ਗੁੱਗੂ ਗਿੱਲ ਦੀ ਕੀਤੀ ਤਾਰੀਫ਼, ਕਿਹਾ- ਪੰਜਾਬੀ ਇੰਡਸਟਰੀ ਨੂੰ ਹੈ ਤੁਹਾਡੇ ਤੋਂ ਸਿਖਣ ਦੀ ਲੋੜ
ਕੀ ਹੈ ਸ਼ਿਕਾਇਤ 'ਚ?
ਇਸ ਦੇ ਨਾਲ ਹੀ ਜੇਕਰ ਅਸੀਂ ਸ਼ਿਕਾਇਤ ਦੀ ਗੱਲ ਕਰੀਏ ਤਾਂ ਸ਼ਿਕਾਇਤਕਰਤਾ ਪ੍ਰੇਮਾ ਸਿਨਹਾ ਨੇ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਸੀ ਕਿ 'ਚਿਕਾ ਲੋਕਾ ਬਾਏ ਸੰਨੀ ਲਿਓਨ' ਨੂੰ ਗੈਰ-ਕਾਨੂੰਨੀ ਤੌਰ 'ਤੇ ਕਮਿਊਨਿਟੀ ਕਲੱਬ ਹਾਊਸ ਅਲਾਟ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਬਾਰ ਅਤੇ ਰੈਸਟੋਰੈਂਟ ਵਰਗੀਆਂ ਵਪਾਰਕ ਗਤੀਵਿਧੀਆਂ ਚੱਲ ਰਹੀਆਂ ਹਨ ਅਤੇ ਨਿਯਮਾਂ ਦੀ ਵੀ ਉਲੰਘਣਾ ਹੋ ਰਹੀ ਹੈ ਅਤੇ ਇਸ ਕਾਰਨ ਉੱਥੇ ਰਹਿਣ ਵਾਲੇ ਲੋਕਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕੈਂਸਰ ਪੀੜਤ ਹਿਨਾ ਖ਼ਾਨ 'ਤੇ ਡਾਕਟਰਾਂ ਨੂੰ ਰਿਸ਼ਵਤ ਦੇਣ ਦਾ ਲੱਗਿਆ ਦੋਸ਼
NEXT STORY