ਨਵੀਂ ਦਿੱਲੀ : ਮਹਿੰਦਰਾ ਐਂਡ ਮਹਿੰਦਰਾ ਕੰਪਨੀ ਦੇ ਮਾਲਕ ਆਨੰਦ ਮਹਿੰਦਰਾ ਹਮੇਸ਼ਾ ਹੀ ਆਪਣੇ ਟਵੀਟਸ ਨੂੰ ਲੈ ਕੇ ਹਮੇਸ਼ਾ ਸੁਰਖ਼ੀਆਂ 'ਚ ਬਣੇ ਰਹਿੰਦੇ ਹਨ। ਉਹ ਆਪਣੇ ਆਫੀਸ਼ੀਅਲ ਅਕਾਊਂਟ ਤੋਂ ਨਾ ਸਿਰਫ਼ ਸਮਾਜ ਨੂੰ ਚੰਗਾ ਸੰਦੇਸ਼ ਦਿੰਦੇ ਹਨ ਸਗੋਂ ਮਜ਼ਾਕੀਆ ਪੋਸਟਾਂ ਵੀ ਕਰਦੇ ਹਨ। ਬੀਤੇ ਸੋਮਵਾਰ ਨੂੰ ਉਨ੍ਹਾਂ ਨੇ ਇਕ ਅਜਿਹੀ ਪੋਸਟ ਕੀਤੀ ਹੈ, ਜਿਸ ’ਚ ਅਜੇ ਦੇਵਗਨ ਥੋੜ੍ਹੇ ਗੁੱਸੇ ’ਚ ਨਜ਼ਰ ਆ ਰਹੇ ਹਨ। ਆਨੰਦ ਮਹਿੰਦਰਾ ਦਾ ਇਕ ਟਵੀਟ ਵਾਇਰਲ ਹੋ ਰਿਹਾ, ਜਿਸ ਦੀ ਕੈਪਸ਼ਨ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ।
ਵਾਇਰਲ ਹੋਇਆ ਟਵੀਟ
ਆਨੰਦ ਮਹਿੰਦਰਾ ਨੇ ਇੱਕ ਟਵੀਟ ਸਾਂਝਾ ਕੀਤਾ ਹੈ, ਜਿਸ ’ਚ ਅਜੇ ਦੇਵਗਨ ਵਾਰ-ਵਾਰ ਸਕ੍ਰਿਪਟ ਬਦਲਣ ਨੂੰ ਲੈ ਕੇ ਆਪਣੀ ਨਾਰਾਜ਼ਗੀ ਜ਼ਾਹਰ ਕਰਦੇ ਨਜ਼ਰ ਆ ਰਹੇ ਹਨ। ਦਰਅਸਲ, ਮਹਿੰਦਰਾ 'ਬੱਸ ਐਂਡ ਟਰੱਕ' ਲਈ ਇੱਕ ਐਡ ਫ਼ਿਲਮ ਦੀ ਸ਼ੂਟਿੰਗ ਕਰਨ ਗਏ ਸਨ, ਜਿੱਥੇ ਉਨ੍ਹਾਂ ਦੀ ਸਕ੍ਰਿਪਟ ਕਈ ਵਾਰ ਬਦਲੀ ਗਈ। ਇਸ 'ਤੇ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਅਜੇ ਦੇਵਗਨ ਨੇ ਪ੍ਰੋਡਕਸ਼ਨ ਯੂਨਿਟ ਨੂੰ ਕਿਹਾ ਕਿ ਤੁਸੀਂ ਵਾਰ-ਵਾਰ ਸਕ੍ਰਿਪਟ ਕਿਉਂ ਬਦਲ ਰਹੇ ਹੋ? ਜਿਸ ’ਤੇ ਸਾਹਮਣੇ ਤੋਂ ਜਵਾਬ ਮਿਲਦਾ ਹੈ ਕਿ ਵਾਰ-ਵਾਰ ਨਹੀਂ, ਸਿਰਫ਼ ਚਾਰ ਵਾਰ... ਜਿਸ ਤੋਂ ਬਾਅਦ ਅਦਾਕਾਰ ਉਦਾਸ ਲੁੱਕ ’ਚ ਨਜ਼ਰ ਆ ਰਹੇ ਹਨ।
ਮਹਿੰਦਰਾ ਟਰੱਕ ਤੇ ਬੱਸ ਦੇ ਬ੍ਰਾਂਡ ਅੰਬੈਸਡਰ ਨੇ ਅਜੇ ਦੇਵਗਨ
ਦੱਸ ਦਈਏ ਕਿ ਅਜੇ ਦੇਵਗਨ ਮਹਿੰਦਰਾ ਟਰੱਕ ਤੇ ਬੱਸ ਦੇ ਬ੍ਰਾਂਡ ਅੰਬੈਸਡਰ ਹਨ। ਕੁਝ ਮਹੀਨੇ ਪਹਿਲਾਂ ਉਹ ਆਪਣਾ ਆਈਕੋਨਿਕ ਸਟੰਟ ਦੁਹਰਾਉਂਦੇ ਨਜ਼ਰ ਆਏ ਸਨ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਆਨੰਦ ਮਹਿੰਦਰਾ ਨੇ ਮਜ਼ਾਕੀਆ ਲਹਿਜੇ ’ਚ ਲਿਖਿਆ ਕਿ, ''ਮੈਨੂੰ ਦੱਸਿਆ ਗਿਆ ਹੈ ਕਿ ਮਹਿੰਦਰਾ ਟਰੱਕ ਐਂਡ ਬੱਸ ਦੇ ਇਸ਼ਤਿਹਾਰ ਦੀ ਸ਼ੂਟਿੰਗ ਦੌਰਾਨ ਅਜੇ ਦੇਵਗਨ ਆਪਣਾ ਆਪਾ ਗੁਆ ਬੈਠੇ ਹਨ। ਇਸ ਤੋਂ ਪਹਿਲਾਂ ਕਿ ਉਹ ਸਾਡਾ ਹੀ ਕੋਈ ਟਰੱਕ ਲੈ ਕੇ ਮੇਰੇ ਪਿਛੇ ਆਵੇ, ਮੈਂ ਸ਼ਹਿਰ ਛੱਡ ਦਿਆਂ।''
ਆਨੰਦ ਮਹਿੰਦਰਾ ਨੇ ਕੀਤਾ ਇਹ ਟਵੀਟ
ਆਨੰਦ ਮਹਿੰਦਰਾ ਨੇ ਹਾਲ ਹੀ ’ਚ ਆਪਣੇ ਟਵਿਟਰ ਅਕਾਊਂਟ ’ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ’ਚ ਗੁਰਸੌਰਭ ਨਾਂ ਦਾ ਵਿਅਕਤੀ ਇਕ ਸਾਧਾਰਨ ਸਾਈਕਲ ਨੂੰ ਇਲੈਕਟ੍ਰਿਕ ਸਾਈਕਲ ’ਚ ਬਦਲਦਾ ਨਜ਼ਰ ਆ ਰਿਹਾ ਹੈ। ਇਸ ਵੀਡੀਓ ਰਾਹੀਂ ਗੁਰਸੌਰਭ ਨੇ ਜੁਗਾੜ ਇਲੈਕਟ੍ਰਿਕ ਸਾਈਕਲ ਦੀਆਂ ਵਿਸ਼ੇਸ਼ਤਾਵਾਂ ਬਾਰੇ ਦੱਸਿਆ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਆਨੰਦ ਮਹਿੰਦਰਾ ਨੇ ਕਾਫ਼ੀ ਤਾਰੀਫ਼ ਕੀਤੀ ਤੇ ਵੀਡੀਓ ’ਚ ਮੌਜੂਦ ਵਿਅਕਤੀ ਨੂੰ ਮਿਲਣ ਦੀ ਇੱਛਾ ਜ਼ਾਹਰ ਕੀਤੀ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਪ੍ਰਤੀਕਿਰਿਆ ਕੁਮੈਂਟ ਬਾਕਸ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ।
'ਬੱਚਨ ਪਾਂਡੇ' ਦੇ ਟਾਈਟਲ 'ਚ ਬਦਲਾਅ, ਨਵੇਂ ਪੋਸਟਰ 'ਚ ਨਜ਼ਰ ਆਇਆ ਅਕਸ਼ੈ ਕੁਮਾਰ ਦਾ ਡਰਾਉਣਾ ਚਿਹਰਾ
NEXT STORY