ਮੁੰਬਈ : ਬਾਲੀਵੁੱਡ ਦੇ ਸਿੰਘਮ ਅਜੈ ਦੇਵਗਣ ਅਤੇ ਅਦਾਕਾਰਾ ਕਰੀਨਾ ਕਪੂਰ ਦੀ ਜੋੜੀ ਸਿਲਵਰ ਸਕਰੀਨ 'ਤੇ ਇਕ ਵਾਰ ਫਿਰ ਤੋਂ ਨਜ਼ਰ ਆ ਸਕਦੀ ਹੈ। ਜਾਣਕਾਰੀ ਅਨੁਸਾਰ ਅਜੈ ਦੇਵਗਣ ਨੇ ਕਰੀਨਾ ਨਾਲ ਫਿਲਮ 'ਓਮਕਾਰਾ', 'ਸੱਤਿਆਗ੍ਰਹਿ', 'ਸਿੰਘਮ ਰਿਟਰਨਰਜ਼' ਅਤੇ 'ਗੋਲਮਾਲ 2' ਅਤੇ 'ਗੋਲਮਾਲ 3' 'ਚ ਇਕੱਠੇ ਕੰਮ ਕੀਤਾ ਹੈ। ਜਾਣਕਾਰੀ ਅਨੁਸਾਰ ਮਸ਼ਹੂਰ ਨਿਰਦੇਸ਼ਕ ਮਿਲਨ ਲੁਥਰੀਆ 'ਬਾਦਸ਼ਾਹੋ' ਨਾਂ ਦੀ ਫਿਲਮ ਬਣਾਉਣ ਜਾ ਰਹੇ ਹਨ, ਜਿਸ ਲਈ ਅਜੈ ਦੇਵਗਣ ਨੂੰ ਚੁਣਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਮਿਲਨ ਕਾਫੀ ਸਮੇਂ ਤੋਂ ਇਸ ਫਿਲਮ ਲਈ ਅਦਾਕਾਰ ਦੀ ਤਲਾਸ਼ ਕਰ ਰਹੇ ਸਨ। ਹੁਣ ਚਰਚਾ 'ਚ ਆਇਆ ਹੈ ਕਿ ਇਸ ਫਿਲਮ ਲਈ ਅਜੈ ਦੇਵਗਣ ਨਾਲ ਕਰੀਨਾ ਕਪੂਰ ਨੂੰ ਲਿਆ ਜਾ ਸਕਦਾ ਹੈ। ਇਸ ਫਿਲਮ 'ਚ ਅਦਾਕਾਰਾ ਦਾ ਕਿਰਦਾਰ 'ਰਾਜਕੁਮਾਰੀ' ਦਾ ਹੈ ਅਤੇ ਮਿਲਨ ਨੂੰ ਇਸ ਕਿਰਦਾਰ ਲਈ ਖੂਬਸੂਰਤ ਚਿਹਰੇ ਦੀ ਤਲਾਸ਼ ਹੈ।
ਜਾਣਕਾਰੀ ਅਨੁਸਾਰ ਮਿਲਨ ਨੇ ਬੀਤੇ ਦਿਨੀਂ ਕਰੀਨਾ ਨਾਲ ਮੁਲਾਕਾਤ ਕੀਤੀ ਅਤੇ ਇਸ ਭੂਮਿਕਾ ਬਾਰੇ ਸੰਖੇਪ 'ਚ ਦੱਸਿਆ। ਕਰੀਨਾ ਨੂੰ ਇਹ ਕਿਰਦਾਰ ਪਸੰਦ ਆਇਆ ਹੈ। ਹੁਣ ਛੇਤੀ ਹੀ ਕਰੀਨਾ-ਅਜੈ ਦੀ ਜੋੜੀ ਇਕ ਵਾਰ ਫਿਰ ਤੋਂ ਪਰਦੇ 'ਤੇ ਨਜ਼ਰ ਆ ਸਕਦੀ ਹੈ।
'ਕਾਮੇਡੀ ਨਾਈਟਜ਼ ਵਿਦ ਕਪਿਲ' ਬਾਰੇ ਪਹਿਲੀ ਵਾਰ ਬੋਲੇ ਚੈਨਲ ਦੇ CEO
NEXT STORY