ਮੁੰਬਈ (ਏਜੰਸੀ)- ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਨੁਪਮ ਖੇਰ ਅੱਜ 70 ਸਾਲ ਦੇ ਹੋ ਗਏ ਹਨ। ਅਨੁਪਮ ਖੇਰ ਦਾ ਜਨਮ 07 ਮਾਰਚ 1955 ਨੂੰ ਸ਼ਿਮਲਾ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਪੁਸ਼ਕਰ ਨਾਥ ਇੱਕ ਕਸ਼ਮੀਰੀ ਪੰਡਿਤ ਸਨ ਅਤੇ ਹਿਮਾਚਲ ਪ੍ਰਦੇਸ਼ ਦੇ ਜੰਗਲਾਤ ਵਿਭਾਗ ਵਿੱਚ ਕਲਰਕ ਸਨ। ਅਨੁਪਮ ਨੇ ਆਪਣੀ ਸਕੂਲੀ ਪੜ੍ਹਾਈ ਡੀਏਵੀ ਸਕੂਲ, ਸ਼ਿਮਲਾ ਤੋਂ ਕੀਤੀ। ਬਾਅਦ ਵਿੱਚ, ਉਨ੍ਹਾਂ ਨੇ ਸ਼ਿਮਲਾ ਦੇ ਸੰਜੌਲੀ ਸਥਿਤ ਸਰਕਾਰੀ ਕਾਲਜ ਤੋਂ ਅਰਥ ਸ਼ਾਸਤਰ ਦੀ ਪੜ੍ਹਾਈ ਕੀਤੀ। ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ ਭਾਰਤੀ ਥੀਏਟਰ ਦਾ ਆਧਿਐਨ ਕਰਨ ਲਈ ਪੜ੍ਹਾਈ ਛੱਡ ਦਿੱਤੀ।
ਇਹ ਵੀ ਪੜ੍ਹੋ: ਪ੍ਰਭਾਸ ਨੇ ਇਸ ਫਿਲਮ 'ਚ ਕੰਮ ਕਰਨ ਲਈ ਨਹੀਂ ਲਈ ਕੋਈ ਫੀਸ, ਇਸ ਦਿਨ ਰਿਲੀਜ਼ ਹਵੇਗੀ 'ਕੰਨੱਪਾ'
ਅਨੁਪਮ ਖੇਰ ਨੇ 1978 ਵਿੱਚ ਨਵੀਂ ਦਿੱਲੀ ਦੇ ਨੈਸ਼ਨਲ ਸਕੂਲ ਆਫ਼ ਡਰਾਮਾ ਤੋਂ ਗ੍ਰੈਜੂਏਸ਼ਨ ਕੀਤੀ। ਇਸ ਤੋਂ ਬਾਅਦ ਉਹ ਥੀਏਟਰ ਨਾਲ ਜੁੜ ਗਏ। 80 ਦੇ ਦਹਾਕੇ ਵਿੱਚ ਉਹ ਇੱਕ ਅਦਾਕਾਰ ਬਣਨ ਦਾ ਸੁਪਨਾ ਲੈ ਕੇ ਮੁੰਬਈ ਗਏ। ਅਨੁਪਮ ਖੇਰ ਸਿਰਫ਼ 37 ਰੁਪਏ ਲੈ ਕੇ ਘਰ ਛੱਡ ਕੇ ਸੁਪਨਿਆਂ ਦੇ ਸ਼ਹਿਰ, ਮੁੰਬਈ ਗਏ ਸਨ। ਸ਼ੁਰੂਆਤੀ ਦਿਨਾਂ ਵਿੱਚ ਉਨ੍ਹਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇੰਨਾ ਹੀ ਨਹੀਂ, ਉਨ੍ਹਾਂ ਨੂੰ ਕਈ ਰਾਤਾਂ ਪਲੇਟਫਾਰਮ 'ਤੇ ਬਿਤਾਉਣੀਆਂ ਪਈਆਂ। ਉਨ੍ਹਾਂ ਕੋਲ ਤਿੰਨ ਸਾਲਾਂ ਤੋਂ ਕੋਈ ਕੰਮ ਨਹੀਂ ਸੀ। ਇੱਕ ਅਦਾਕਾਰ ਦੇ ਤੌਰ 'ਤੇ, ਉਨ੍ਹਾਂ ਨੂੰ 1982 ਵਿੱਚ ਰਿਲੀਜ਼ ਹੋਈ ਫਿਲਮ 'ਆਗਮਨ' ਵਿੱਚ ਕੰਮ ਕਰਨ ਦਾ ਮੌਕਾ ਮਿਲਿਆ, ਪਰ ਫਿਲਮ ਦੇ ਅਸਫਲ ਹੋਣ ਤੋਂ ਬਾਅਦ, ਉਹ ਫਿਲਮ ਇੰਡਸਟਰੀ ਵਿੱਚ ਆਪਣਾ ਨਾਮ ਨਹੀਂ ਬਣਾ ਸਕੇ।
ਇਹ ਵੀ ਪੜ੍ਹੋ: ਬੈਂਗਲੁਰੂ ਸੋਨਾ ਤਸਕਰੀ ਮਾਮਲਾ: ਅਦਾਕਾਰਾ ਰਾਣਿਆ ਰਾਓ ਨੂੰ 3 ਦਿਨਾਂ ਦੀ DRI ਹਿਰਾਸਤ 'ਚ ਭੇਜਿਆ ਗਿਆ
ਸਾਲ 1984 ਵਿੱਚ ਅਨੁਪਮ ਖੇਰ ਨੂੰ ਮਹੇਸ਼ ਭੱਟ ਦੀ ਫਿਲਮ 'ਸਾਰਾਂਸ਼' ਵਿੱਚ ਕੰਮ ਕਰਨ ਦਾ ਮੌਕਾ ਮਿਲਿਆ। ਇਸ ਫ਼ਿਲਮ ਵਿੱਚ ਉਨ੍ਹਾਂ ਨੇ ਇੱਕ ਬਜ਼ੁਰਗ ਪਿਤਾ ਦੀ ਭੂਮਿਕਾ ਨਿਭਾਈ ਜਿਸਦੇ ਪੁੱਤਰ ਦੀ ਅਚਾਨਕ ਮੌਤ ਹੋ ਜਾਂਦੀ ਹੈ। ਅਨੁਪਮ ਨੇ ਆਪਣੇ ਕਿਰਦਾਰ ਨੂੰ ਗੰਭੀਰਤਾ ਨਾਲ ਨਿਭਾ ਕੇ ਦਰਸ਼ਕਾਂ ਦਾ ਦਿਲ ਜਿੱਤ ਲਿਆ। ਉਨ੍ਹਾਂ ਨੂੰ ਸਰਬੋਤਮ ਅਦਾਕਾਰ ਲਈ ਫਿਲਮਫੇਅਰ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ। ਸਾਲ 1986 ਵਿੱਚ ਉਨ੍ਹਾਂ ਨੂੰ ਸੁਭਾਸ਼ ਘਈ ਦੀ ਫਿਲਮ 'ਕਰਮਾ' ਵਿੱਚ ਖਲਨਾਇਕ ਵਜੋਂ ਕੰਮ ਕਰਨ ਦਾ ਮੌਕਾ ਮਿਲਿਆ। ਅਨੁਪਮ ਖੇਰ ਆਪਣੀ ਦਮਦਾਰ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਿੱਚ ਸਫਲ ਰਹੇ।
ਇਹ ਵੀ ਪੜ੍ਹੋ: ਰੈਸਟੋਰੈਂਟ ਦੇ ਬਾਹਰ ਹਾਈ ਹੀਲਜ਼ ਕਾਰਨ ਵਿਗੜਿਆ ਕੰਗਨਾ ਦਾ ਬੈਲੇਂਸ, ਡਿੱਗੀ ਧੜੰਮ (ਵੀਡੀਓ)
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਮਿਤਾਭ ਬੱਚਨ ਨੇ ਖਰੀਦੀ ਅਯੁੱਧਿਆ 'ਚ ਜ਼ਮੀਨ, ਕੀਮਤ ਉਡਾ ਦੇਵੇਗੀ ਹੋਸ਼
NEXT STORY