ਮੁੰਬਈ (ਬਿਊਰੋ)– ਸਟਾਰ ਪਲੱਸ ਦਾ ਸ਼ੋਅ ਅਨੁਪਮਾ ਦਰਸ਼ਕਾਂ ’ਚ ਕਾਫ਼ੀ ਹਰਮਨ ਪਿਆਰਾ ਹੈ। ਇਸ ਸ਼ੋਅ ’ਚ ਅਦਾਕਾਰਾ ਰੁਪਾਲੀ ਗਾਂਗੁਲੀ ਮੁੱਖ ਕਿਰਦਾਰ ਨਿਭਾਅ ਰਹੀ ਹੈ। ਦਰਸ਼ਕਾਂ ਤੇ ਪ੍ਰਸ਼ੰਸਕਾਂ ਨੂੰ ਸ਼ੋਅ ਨਾਲ ਜੁੜੀ ਹਰ ਅਪਡੇਟ ਦਾ ਇੰਤਜ਼ਾਰ ਰਹਿੰਦਾ ਹੈ। ਹੁਣ ਸ਼ੋਅ ਦਾ ਇਕ ਸੀਨ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਿਹਾ ਹੈ, ਜਿਸ ਨੂੰ ਲੋਕ ਸਾਂਝਾ ਕਰ ਰਹੇ ਹਨ ਤੇ ਕੁਮੈਂਟ ’ਚ ਤਾਰੀਫ਼ਾਂ ਲਿਖ ਰਹੇ ਹਨ।
ਦਰਅਸਲ ਹਾਲ ਹੀ ਦੇ ਇਕ ਐਪੀਸੋਡ ’ਚ ਵਿਖਾਇਆ ਗਿਆ ਸੀ ਕਿ ਆਪਣਾ ਘਰ ਛੱਡ ਚੁੱਕੀ ਅਨੁਪਮਾ ਕਿਤੇ ਘਰ ਨਾ ਮਿਲਣ ਕਾਰਨ ਪ੍ਰੇਸ਼ਾਨ ਹੈ ਤੇ ਜਦੋਂ ਸਬਰ ਦਾ ਬੰਨ੍ਹ ਟੁੱਟ ਜਾਂਦਾ ਹੈ ਤਾਂ ਇਕ ਪਾਰਕ ’ਚ ਬੈਠਿਆਂ ਉਸ ਦੀਆਂ ਅੱਖਾਂ ’ਚੋਂ ਹੰਝੂ ਡਿੱਗਣ ਲੱਗਦੇ ਹਨ। ਫਿਰ ਇਕ ਛੋਟਾ ਜਿਹਾ ਬੱਚਾ ਭਗਵਾਨ ਕ੍ਰਿਸ਼ਨ ਦੇ ਰੂਪ ’ਚ ਆਉਂਦਾ ਹੈ ਤੇ ਰੋਂਦੀ ਹੋਈ ਅਨੁਪਮਾ ਦੇ ਹੰਝੂ ਪੂੰਝਣ ਲੱਗਦਾ ਹੈ। ਫਿਰ ਬੁਰਕਾ ਪਹਿਨੀ ਇਕ ਔਰਤ ਆਉਂਦੀ ਹੈ ਤੇ ਬੱਚੇ ਨੂੰ ਨਾਲ ਲੈ ਕੇ ਚਲੀ ਜਾਂਦੀ ਹੈ।
ਅਨੁਪਮਾ ਦੇ ਪ੍ਰਸ਼ੰਸਕ ਇਸ ਦ੍ਰਿਸ਼ ਦੀ ਖੂਬ ਤਾਰੀਫ਼ ਕਰ ਰਹੇ ਹਨ। ਬੁਰਕੇ ’ਚ ਔਰਤ ਨੂੰ ਵਿਖਾ ਕੇ ਇਹ ਸਾਫ਼ ਕਰ ਦਿੱਤਾ ਗਿਆ ਹੈ ਕਿ ਬੱਚਾ ਮੁਸਲਿਮ ਹੈ ਤੇ ਉਹ ਭਗਵਾਨ ਕ੍ਰਿਸ਼ਨ ਦੇ ਪਹਿਰਾਵੇ ’ਚ ਹੈ। ਸ਼ੋਅ ਦੀ ਮੌਜੂਦਾ ਕਹਾਣੀ ਦਾ ਇਕ ਛੋਟਾ ਜਿਹਾ ਦ੍ਰਿਸ਼ ਪ੍ਰਸ਼ੰਸਕਂ ਨੂੰ ਖੂਬ ਪਸੰਦ ਆ ਰਿਹਾ ਹੈ ਤੇ ਉਹ ਸ਼ੋਅ ਦੇ ਮੇਕਰਜ਼ ਦੀ ਇਸ ਲਈ ਤਾਰੀਫ਼ ਕਰ ਰਹੇ ਹਨ।
ਇਕ ਭਾਵੁਕ ਪ੍ਰਸ਼ੰਸਕ ਨੇ ਲਿਖਿਆ ਕਿ ਇਹ ਹਿੱਸਾ ਬੇਹੱਦ ਪਿਆਰਾ ਸੀ। ਇਕ ਹੋਰ ਪ੍ਰਸ਼ੰਸਕ ਨੇ ਲਿਖਿਆ ਕਿ ਕਾਨਹਾ ਜੀ ਤੁਸੀਂ ਹਮੇਸ਼ਾ ਮੁਸ਼ਕਿਲਾਂ ਤੋਂ ਬਾਹਰ ਕੱਢ ਲੈਂਦੇ ਹੋ। ਅਨੁਪਮਾ ’ਚ ਰੁਪਾਲੀ ਗਾਂਗੁਲੀ ਦੇ ਨਾਲ ਸੁਧਾਂਸ਼ੂ ਪਾਂਡੇ, ਗੌਰਵ ਖੰਨਾ, ਮਦਾਲਸਾ ਸ਼ਰਮਾ ਮੁੱਖ ਭੂਮਿਕਾਵਾਂ ਨਿਭਾਅ ਰਹੇ ਹਨ। ਸੁਧਾਂਸ਼ੂ ਵਨਰਾਜ ਸ਼ਾਹ ਦੇ ਕਿਰਦਾਰ ’ਚ ਹੈ, ਜਦਕਿ ਗੌਰਵ ਦੇ ਕਿਰਦਾਰ ਦਾ ਨਾਂ ਅਨੁਜ ਕਪਾਡੀਆ ਹੈ। ਉਥੇ ਮਦਾਲਸਾ ਕਾਵਿਆ ਦੇ ਰੋਲ ’ਚ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਮਾਂ ਬਣਨ ਵਾਲੀ ਹੈ 'ਕੁਮਕੁਮ ਭਾਗਿਆ' ਫੇਮ ਪੂਜਾ ਬੈਨਰਜੀ, ਇਸ ਮਹੀਨੇ ਦੇਵੇਗੀ ਪਹਿਲੇ ਬੱਚੇ ਨੂੰ ਜਨਮ
NEXT STORY