ਨਵੀਂ ਦਿੱਲੀ- ਅਭਿਨੇਤਰੀ ਅਨੁਸ਼ਕਾ ਸ਼ਰਮਾ ਦਾ ਕਹਿਣਾ ਹੈ ਕਿ ਉਹ ਟਵਿਟਰ 'ਤੇ ਬਕਵਾਸ ਕਰਨ ਵਾਲਿਆਂ ਨੂੰ ਬਲਾਕ ਕਰ ਦੇਵੇਗੀ। ਅਨੁਸ਼ਕਾ ਤੋਂ ਇਲਾਵਾ ਫਿਲਮ ਮੇਕਰ ਕਰਨ ਜੌਹਰ ਤੇ ਰਿਸ਼ੀ ਕਪੂਰ ਸਣੇ ਕਈ ਹੋਰ ਫਿਲਮੀ ਹਸਤੀਆਂ ਸਾਈਬਰ ਦੁਰਵਿਵਹਾਰ ਦਾ ਸ਼ਿਕਾਰ ਹੋ ਚੁੱਕੇ ਹਨ। ਅਨੁਸ਼ਕਾ ਨੇ ਹੁਣ ਅਜਿਹਾ ਕਰਨ ਵਾਲਿਆਂ ਨੂੰ ਹੱਦ 'ਚ ਰਹਿਣ ਤੇ ਬਲਾਕ ਹੋਣ ਲਈ ਤਿਆਰ ਰਹਿਣ ਦੀ ਚਿਤਾਵਨੀ ਦਿੱਤੀ ਹੈ। ਅਨੁਸ਼ਕਾ ਨੇ ਐਤਵਾਰ ਨੂੰ ਟਵੀਟ ਕੀਤਾ, 'ਆਪਣੇ ਟਵਿਟਰ ਨੂੰ ਪਾਜ਼ੇਟਿਵ ਰੱਖਣ ਦੀ ਕੋਸ਼ਿਸ਼ ਕਰ ਰਹੀ ਹਾਂ। ਇਸ ਲਈ ਗੈਰ ਜ਼ਿੰਮੇਦਾਰਾਨਾ ਤਰੀਕੇ ਨਾਲ ਬਕਵਾਸਬਾਜ਼ੀ ਕਰਨ ਵਾਲਿਆਂ ਨੂੰ ਬਲਾਕ ਕਰ ਦਵਾਂਗੀ।'
ਅਨੁਸ਼ਕਾ ਦੇ ਇਸ ਟਵੀਟ ਦੇ ਜਵਾਬ 'ਚ ਮਹਾਨਾਇਕ ਅਮਿਤਾਭ ਬੱਚਨ ਨੇ ਲਿਖਿਆ, 'ਤੁਸੀਂ ਮੈਨੂੰ ਬਲਾਕ ਕਰਨ ਦੀ ਜ਼ੁਰਅਤ ਨਾ ਕਰੋ ਕਿਉਂਕਿ ਇਹ ਪਾਜ਼ੇਟਿਵ ਹੈ। ਹਾਹਾਹਾ।' ਇਸ ਦੇ ਜਵਾਬ 'ਚ ਅਨੁਸ਼ਕਾ ਨੇ ਲਿਖਿਆ ਕਿ ਉਹ ਅਜਿਹਾ ਮਰਦੇ ਦਮ ਤਕ ਨਹੀਂ ਕਰੇਗੀ। ਉਸ ਨੇ ਲਿਖਿਆ, ' ਹਾਹਾਹਾਹਾ ਕਦੇ ਨਹੀਂ ਕਰਾਂਗੀ, ਮਰਦੇ ਦਮ ਤਕ ਨਹੀਂ ਕਰਾਂਗੀ ਸਰ।'
ਅਜਿਹੀ ਕਿਹੜੀ ਚੀਜ਼ ਹੈ, ਜਿਸ ਦਾ ਆਲੀਆ ਭੱਟ ਹੁਣ ਨਹੀਂ ਕਰ ਸਕਦੀ ਇੰਤਜ਼ਾਰ?
NEXT STORY