ਐਂਟਰਟੇਨਮੈਂਟ ਡੈਸਕ- ਦੁਨੀਆ ਦੇ ਕਈ ਦੇਸ਼ਾਂ ਵਾਂਗ, ਚੀਨ ਵਿੱਚ ਵੀ ਹਿੰਦੀ ਫਿਲਮਾਂ ਦਾ ਕ੍ਰੇਜ਼ ਹੈ। ਕੁਝ ਹਿੰਦੀ ਫਿਲਮਾਂ ਨੇ ਚੀਨ ਵਿੱਚ ਵਧੀਆ ਕਾਰੋਬਾਰ ਕੀਤਾ ਹੈ। ਇਸ ਦੌਰਾਨ, ਅਵਨੀਤ ਕੌਰ ਅਤੇ ਸ਼ਾਂਤਨੂ ਮਿਸ਼ਰਾ ਦੀ ਫਿਲਮ 'ਲਵ ਇਨ ਵੀਅਤਨਾਮ' ਨੇ ਇਤਿਹਾਸ ਰਚ ਦਿੱਤਾ ਹੈ। ਇਹ ਚੀਨ ਵਿੱਚ 10,000 ਸਕ੍ਰੀਨਾਂ 'ਤੇ ਰਿਲੀਜ਼ ਹੋਣ ਵਾਲੀ ਪਹਿਲੀ ਭਾਰਤੀ ਫਿਲਮ ਬਣੇਗੀ।
ਇਹ ਵੀ ਪੜ੍ਹੋ: ਅਮਿਤਾਭ ਬੱਚਨ ਨੇ ਲਾਲਬਾਗਚਾ ਰਾਜਾ ਨੂੰ ਦਾਨ ਕੀਤੇ 11 ਲੱਖ ਰੁਪਏ, ਲੋਕਾਂ ਨੇ ਕਿਹਾ - ਪੰਜਾਬੀਆਂ ਲਈ ਵੀ ਵਧਾਓ ਹੱਥ
ਫਿਲਮ ਦੇ ਡਾਇਰੈਕਟਰ ਰਾਹਤ ਸ਼ਾਹ ਕਾਜਮੀ ਹੈ। ਉਨ੍ਹਾਂ ਨੇ ਇਸ ਫਿਲਮ ਦੇ ਬਾਰੇ ’ਚ ਗੱਲ ਕਰਦੇ ਹੋਏ ਕਹਾ ਕਿ ਇਹ ਉਨ੍ਹਾਂ ਦੇ ਲਈ ਡ੍ਰੀਮ ਪ੍ਰੋਜੈਕਟ ਰਿਹਾ ਹੈ। ਇਸ ਫਿਲਮ ’ਚ ਅਸੀਂ ਆਪਣਾ ਦਿਲ ਅਤੇ ਆਤਮਾ ਲੱਗਾ ਦਿੱਤੀ ਹੈ ਅਤੇ ਅਸਲ ’ਚ ਦੇਖਿਆ ਜਾਵੇ ਤਾਂ ਇਹ ਬਹੁਤ ਹੀ ਮਾਣ ਦੀ ਗੱਲ ਹੈ ਕਿਉਂਕਿ ‘ਲਵ ਇਨ ਵਿਯਤਨਾਮ’ ਨੂੰ ਇੰਡੀਆ ’ਚ ਰਿਲੀਜ ਹੋਣ ਤੋਂ ਪਹਿਲਾ ਹੀ ਚੀਨ ’ਚ 10,000 ਸਕ੍ਰੀਨਸ ਮਿਲੇ ਹਨ, ਜੋ ਆਪਣੇ ਆਪ ’ਚ ਇਕ ਵੱਡਾ ਇਤਿਹਾਸ ਹੈ।
ਇਹ ਵੀ ਪੜ੍ਹੋ: ਵੱਡੀ ਖਬਰ; ਸ਼ਿਲਪਾ ਸ਼ੈੱਟੀ ਤੇ ਰਾਜ ਕੁੰਦਰਾ ਵਿਰੁੱਧ ਲੁੱਕਆਊਟ ਸਰਕੂਲਰ ਜਾਰੀ, ਦੇਸ਼ ਛੱਡਣ 'ਤੇ ਲੱਗੀ ਰੋਕ
ਫਿਲਮ ’ਚ ਅਵਨੀਤ ਅਤੇ ਸ਼ਾਂਤਨੁ ਦੇ ਇਲਾਵਾ ਵਿਯਤਨਾਮੀ ਐਕਟ੍ਰੈਸ ਖਾ ਨਾਗਨ ਅਹਿਮ ਭੂਮਿਕਾ ’ਚ ਨਜ਼ਰ ਆਵੇਗੀ। ਨਾਲ ਹੀ ਫਰੀਦਾ ਜਲਾਲ, ਗੁਲਸ਼ਨ ਗ੍ਰੋਵਰ, ਰਾਜ ਬੱਬਰ ਵਰਗੇ ਦਿੱਗਜ ਕਲਾਕਾਰ ਵੀ ਹੈ। ਫਿਲਮ ’ਚ ਪੰਜਾਬ ਅਤੇ ਵਿਯਤਨਾਮ ਦੀ ਖੂਬਸੂਰਤ ਲੋਕੇਸ਼ਨ ਵੀ ਦੇਖਣ ਨੂੰ ਮਿਲਣ ਵਾਲੀ ਹੈ। ਫਿਲਮ 12 ਸਤੰਬਰ 2025 ਨੂੰ ਦੇਸ਼ ਭਰ ’ਚ ਰਿਲੀਜ਼ ਹੋਣ ਵਾਲੀ ਹੈ।
ਇਹ ਵੀ ਪੜ੍ਹੋ: ਗੁਰਦਾਸਪੁਰ ਪੁੱਜੇ ਗਿੱਪੀ ਗਰੇਵਾਲ, ਹੜ੍ਹ ਪੀੜਤ ਨੂੰ ਦਿੱਤੀਆਂ ਮੱਝਾਂ
ਫਿਲਮ ਦੀ ਕਹਾਣੀ ਪੰਜਾਬ ਤੋਂ ਸ਼ੁਰੂ ਹੁੰਦੀ ਹੈ ਅਤੇ ਵਿਯਤਨਾਮ ਪਹੁੰਚ ਜਾਂਦੀ ਹੈ। ਇਕ ਲੜਕਾ (ਸ਼ਾਂਤਨੁ ਮਾਹੇਸ਼ਵਰੀ) ਅਤੇ ਲੜਕੀ (ਅਵਨੀਤ ਕੌਰ) ਬਚਪਨ ਤੋਂ ਇਕ-ਦੂਜੇ ਨੂੰ ਜਾਣਦੇ ਹਨ। ਦੋਵਾਂ ਦੇ ਵਿਚ ਪਿਆਰ ਵੀ ਹੋ ਜਾਂਦਾ ਹੈ ਅਤੇ ਵਿਆਹ ਦੇ ਸੁਪਨੇ ਦੇਖ ਰਹੇ ਹੁੰਦੇ ਹਨ ਪਰ ਲੜਕੇ ਦੇ ਪਿਤਾ ਉਸ ਨੂੰ ਵਿਯਤਨਾਮ ਭੇਜ ਦਿੰਦੇ ਹਨ, ਜਿਥੇ ਉਸ ਨੂੰ ਦੂਜੀ ਲੜਕੀ (ਖਾ ਨਾਗਨ) ਨਾਲ ਪਿਆਰ ਹੋ ਜਾਂਦਾ ਹੈ। ਹੁਣ ਕਿਸਦੀ ਲਵ ਸਟੋਰੀ ਮੁਕੰਮਲ ਹੋਵੇਗੀ ਇਹੀ ਫਿਲਮ ’ਚ ਦਿਖਾਇਆ ਗਿਆ ਹੈ।
ਇਹ ਵੀ ਪੜ੍ਹੋ: ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਲਿਆਲਮ ਅਦਾਕਾਰ ਰਾਜੇਸ਼ ਕੇਸ਼ਵ ਦੀ ਸਿਹਤ 'ਚ ਸੁਧਾਰ
NEXT STORY