ਚੰਡੀਗੜ੍ਹ (ਬਿਊਰੋ)– 5 ਅਕਤੂਬਰ ਯਾਨੀ ਕੱਲ ਨੂੰ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫ਼ਿਲਮ ‘ਬਾਬੇ ਭੰਗੜਾ ਪਾਉਂਦੇ ਨੇ’ ਦਾ ਨਵਾਂ ਗੀਤ ‘ਨਜ਼ਾਰੇ’ ਰਿਲੀਜ਼ ਹੋ ਗਿਆ ਹੈ। ਇਸ ਗੀਤ ਨੂੰ ਦਿਲਜੀਤ ਦੋਸਾਂਝ ਨੇ ਆਵਾਜ਼ ਦਿੱਤੀ ਹੈ, ਜਿਸ ਦੇ ਬੋਲ ਹੈਪੀ ਰਾਏਕੋਟੀ ਨੇ ਲਿਖੇ ਹਨ ਤੇ ਸੰਗੀਤ ਅਵੀ ਸਰਾ ਨੇ ਦਿੱਤਾ ਹੈ।
ਇਹ ਖ਼ਬਰ ਵੀ ਪੜ੍ਹੋ : ‘ਆਦੀਪੁਰੂਸ਼’ ਲਈ ਪ੍ਰਭਾਸ ਦੀ ਫੀਸ ਜਾਣ ਉੱਡ ਜਾਣਗੇ ਤੁਹਾਡੇ ਹੋਸ਼, 500 ਕਰੋੜ ਦੇ ਬਜਟ ’ਚੋਂ ਲਈ ਮੋਟੀ ਰਕਮ
ਗੀਤ ’ਚ ਦਿਲਜੀਤ ਦੋਸਾਂਝ ਤੇ ਸੋਹੇਲ ਅਹਿਮਦ ਦੇ ਮਜ਼ੇਦਾਰ ਸੀਨਜ਼ ਦੇਖਣ ਨੂੰ ਮਿਲ ਰਹੇ ਹਨ। ‘ਨਜ਼ਾਰੇ’ ਇਕ ਬੀਟ ਸੌਂਗ ਹੈ, ਜਿਸ ਨੂੰ ਦਿਲਜੀਤ ਦੋਸਾਂਝ ਦੀ ਆਵਾਜ਼ ਨੇ ਹੋਰ ਵੀ ਦਿਲ ਖਿੱਚਵਾਂ ਬਣਾ ਦਿੱਤਾ ਹੈ।
ਫ਼ਿਲਮ ’ਚ ਵੀ ਸਾਨੂੰ ਦਿਲਜੀਤ ਦੋਸਾਂਝ, ਸੋਹੇਲ ਅਹਿਮਦ, ਲਖਨ ਪਾਲ, ਸੰਗਤਾਰ ਤੇ ਸਰਗੁਣ ਮਹਿਤਾ ਵਿਚਾਲੇ ਮਸਤੀ ਭਰਪੂਰ ਸੀਨਜ਼ ਦੇਖਣ ਨੂੰ ਮਿਲਣ ਵਾਲੇ ਹਨ, ਜਿਸ ਦੀ ਝਲਕ ਸਾਨੂੰ ਟਰੇਲਰ ਦੇਖ ਕੇ ਬਾਖੂਬੀ ਮਿਲਦੀ ਹੈ।
ਫ਼ਿਲਮ ਨੂੰ ਅਮਰਜੀਤ ਸਿੰਘ ਨੇ ਡਾਇਰੈਕਟ ਕੀਤਾ ਹੈ ਤੇ ਇਸ ਦੀ ਕਹਾਣੀ ਨਰੇਸ਼ ਕਥੂਰੀਆ ਨੇ ਲਿਖੀ ਹੈ। ਫ਼ਿਲਮ ’ਚ ਗੁਰਪ੍ਰੀਤ ਭੰਗੂ, ਬਲਿੰਦਰ ਜੌਹਲ, ਜੇਸਿਕਾ ਗਿੱਲ, ਬੀ. ਕੇ. ਸਿੰਘ ਰੱਖੜਾ, ਦਵਿੰਦਰ ਦੇਵੇ ਢਿੱਲੋਂ, ਅਵਤਾਰ ਸਿੰਘ ਗਿੱਲ ਤੇ ਡਾ. ਪਰਗਟ ਸਿੰਘ ਭੁਰਜੀ ਅਹਿਮ ਭੂਮਿਕਾ ਨਿਭਾਅ ਰਹੇ ਹਨ।
ਨੋਟ– ਇਹ ਗੀਤ ਤੁਹਾਨੂੰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।
ਇਕ ਵਾਰ ਫ਼ਿਰ ਬੇਬੀ ਬੰਪ ਨੂੰ ਫ਼ਲਾਂਟ ਕਰਦੀ ਨਜ਼ਰ ਆਈ ਬਿਪਾਸ਼ਾ, ਪ੍ਰਸ਼ੰਸਕਾਂ ਨਾਲ ਤਸਵੀਰਾਂ ਕੀਤੀਆਂ ਸਾਂਝੀਆਂ
NEXT STORY