ਮੁੰਬਈ- ਬੌਬੀ ਦਿਓਲ ਨੇ ਯਸ਼ਰਾਜ ਫਿਲਮਜ਼ ਦੀ ‘ਅਲਫ਼ਾ’ ਦੀ ਸ਼ੂਟਿੰਗ ਨੂੰ ਆਪਣੇ ਕਰੀਅਰ ਦੇ ਸ਼ਾਨਦਾਰ ਤਜਰਬਿਆ ’ਚੋਂ ਇਕ ਦੱਸਿਆ ਹੈ। ਇਹ ਫਿਲਮ ਇਕ ਅਜਿਹੀ ਅਸੈਸਿਨ (ਕਾਤਲ) ਦੀ ਓਰੀਜਿਨ ਸਟੋਰੀ ਹੈ, ਜਿਸ ਨੂੰ ਬਚਪਨ ਤੋਂ ਹੀ ਮਾਰਨ ਲਈ ਤਿਆਰ ਕੀਤਾ ਗਿਆ ਹੈ। ਫਿਲਮ ’ਚ ਆਲੀਆ ਭੱਟ ਲੀਡ ਰੋਲ ’ਚ ਹੈ ਅਤੇ ਸ਼ਰਵਰੀ ਵੀ ਅਹਿਮ ਭੂਮਿਕਾ ਨਿਭਾ ਰਹੀ ਹੈ। ਬੌਬੀ ਦਾ ਮੰਨਣਾ ਹੈ ਕਿ ਭਾਰਤ ’ਚ ਦੋ ਕੁੜੀਆਂ ਨੂੰ ਲੈ ਕੇ ਇਕ ਵੱਡੀ ਐਕਸ਼ਨ ਫਿਲਮ ਬਣਨਾ ਆਪਣੇ ਆਪ ’ਚ ਬੇਹੱਦ ਖਾਸ ਅਤੇ ਨਵਾਂ ਕਦਮ ਹੈ।
ਬੌਬੀ ਨੇ ਕਿਹਾ, “ਮੈਨੂੰ ਰਣਬੀਰ ਅਤੇ ਆਲੀਆ ਦੋਵੇਂ ਬਹੁਤ ਪਸੰਦ ਹਨ ਅਤੇ ਮੈਂ ਹਮੇਸ਼ਾ ਤੋਂ ਉਨ੍ਹਾਂ ਨਾਲ ਕੰਮ ਕਰਨਾ ਚਾਹੁੰਦਾ ਸੀ। ਰਣਬੀਰ ਨਾਲ ‘ਐਨੀਮਲ’ ਕੀਤੀ ਅਤੇ ਹੁਣ ਆਲੀਆ ਨਾਲ ‘ਅਲਫ਼ਾ’ ਕਰ ਰਿਹਾ ਹਾਂ। ਦੋਵਾਂ ਨਾਲ ਕੰਮ ਕਰਨ ਦਾ ਤਜਰਬਾ ਸ਼ਾਨਦਾਰ ਰਿਹਾ। ਮੈਨੂੰ ‘ਅਲਫ਼ਾ’ ਇਸ ਲਈ ਵੀ ਬਹੁਤ ਪਸੰਦ ਹੈ, ਕਿਉਂਕਿ ਇਹ ਨਵੀਂ, ਫ੍ਰੈਸ਼ ਅਤੇ ਦਰਸ਼ਕਾਂ ਲਈ ਥੀਏਟਰ ’ਚ ਵੱਖਰਾ ਵਿਜ਼ੂਅਲ ਤਜਰਬਾ ਦੇਣ ਵਾਲੀ ਫਿਲਮ ਹੈ।”
"ਇੱਕੋ ਸਮੇਂ ਕਈ ਮਰਦਾਂ ਨਾਲ ਰਹੇ ਸਬੰਧ..."; ਮਸ਼ਹੂਰ ਅਦਾਕਾਰਾ ਦਾ ਵੱਡਾ ਖੁਲਾਸਾ
NEXT STORY