ਮੁੰਬਈ (ਬਿਊਰੋ) : ਮੁਕੇਸ਼ ਅੰਬਾਨੀ ਦੇ ਛੋਟੇ ਪੁੱਤਰ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਪ੍ਰੀ-ਵੈਡਿੰਗ ਫੰਕਸ਼ਨ 'ਚ ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਆਪਣੇ ਪੂਰੇ ਪਰਿਵਾਰ ਨਾਲ ਪਹੁੰਚੀ ਸੀ। ਇਸ ਈਵੈਂਟ 'ਚ ਕਰੀਨਾ ਕਪੂਰ ਨੇ ਇਕ ਤੋਂ ਵੱਧ ਇਕ ਲੁੱਕ ਨਾਲ ਲੋਕਾਂ ਨੂੰ ਆਪਣਾ ਦੀਵਾਨਾ ਬਣਾਇਆ।

ਹਾਲ ਹੀ 'ਚ ਕਰੀਨਾ ਕਪੂਰ ਨੇ ਆਪਣੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ ਹਨ, ਜਿਨ੍ਹਾਂ ਨੂੰ ਫੈਨਜ਼ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਨ੍ਹਾਂ ਤਸਵੀਰਾਂ 'ਚ ਕਰੀਨਾ ਕਪੂਰ ਕਾਫ਼ੀ ਸੋਹਣੀ ਲੱਗ ਰਹੀ ਹੈ।

ਕਰੀਨਾ ਕਪੂਰ ਨੂੰ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਪ੍ਰੀ-ਵੈਡਿੰਗ ਫੰਕਸ਼ਨ 'ਚ ਪਤੀ ਸੈਫ ਅਲੀ ਖਾਨ ਅਤੇ ਦੋਹਾਂ ਬੱਚਿਆਂ ਨਾਲ ਦੇਖਿਆ ਗਿਆ। ਇੱਕ ਸੰਪੂਰਣ ਪਰਿਵਾਰ ਦੀ ਤਸਵੀਰ ਨੇ ਉਪਭੋਗਤਾਵਾਂ ਦਾ ਦਿਲ ਜਿੱਤ ਲਿਆ। ਕਰੀਨਾ ਕਪੂਰ ਦਾ ਰਾਇਲ ਲੁੱਕ ਅਕਸਰ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦਾ ਰਹਿੰਦਾ ਹੈ।

ਅੰਬਾਨੀ ਪਰਿਵਾਰ ਦੇ ਫੰਕਸ਼ਨ 'ਚ ਕਰੀਨਾ ਕਪੂਰ ਨੇ ਆਪਣੇ ਗਲੈਮਰਸ ਲੁੱਕ ਨਾਲ ਲੋਕਾਂ ਦਾ ਮਨ ਮੋਹ ਲਿਆ। ਬੇਬੋ ਨੇ ਸਾੜ੍ਹੀ ਦੇ ਨਾਲ ਮੈਚਿੰਗ ਕਲਰ ਦਾ ਸਲੀਵਲੇਸ ਬਲਾਊਜ਼ ਪਾਇਆ ਹੈ।

ਸਾੜ੍ਹੀ 'ਚ ਕਰੀਨਾ ਬੇਹੱਦ ਖੂਬਸੂਰਤ ਲੱਗ ਰਹੀ ਹੈ। ਉਸ ਦੀ ਖੂਬਸੂਰਤੀ ਨੇ ਸਭ ਨੂੰ ਆਪਣਾ ਦੀਵਾਨਾ ਬਣਾ ਦਿੱਤਾ ਹੈ। ਕਰੀਨਾ ਨੇ ਆਪਣੇ ਇਸ ਲੁੱਕ ਨੂੰ ਚੋਕਰ ਨੇਕਪੀਸ ਅਤੇ ਨਿਊਡ ਮੇਕਅੱਪ ਨਾਲ ਪੂਰਾ ਕੀਤਾ ਹੈ।

ਅੱਜ ਮੁੰਬਈ 'ਚ 'ਮਿਸ ਵਰਲਡ' ਦਾ ਫਿਨਾਲੇ, 27 ਸਾਲ ਪਹਿਲਾਂ ਹੋਏ ਇਸ ਈਵੈਂਟ ਨੇ ਅਮਿਤਾਭ ਨੂੰ ਕਰ 'ਤਾ ਸੀ ਦੀਵਾਲੀਆ
NEXT STORY