ਮੁੰਬਈ : ਅਦਾਕਾਰਾ ਦੀਆ ਮਿਰਜ਼ਾ ਇਨੀਂ ਦਿਨੀਂ ਆਪਣੇ ਪਤੀ ਵੈਭਵ ਰੇਖੀ ਅਤੇ ਉਨ੍ਹਾਂ ਦੀ ਧੀ ਸਮਾਇਰਾ ਨਾਲ ਮਾਲਦੀਵ ’ਚ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ। ਅਦਾਕਾਰਾ ਵੈਭਵ ਅਤੇ ਸਮਾਇਰਾ ਨਾਲ ਖ਼ੂਬ ਮਸਤੀ ਕਰ ਰਹੀ ਹੈ। ਦੀਆ ਮਿਰਜ਼ਾ ਸੋਸ਼ਲ ਮੀਡੀਆ ’ਤੇ ਵੀ ਲਗਾਤਾਰ ਸਰਗਰਮ ਹੈ ਅਤੇ ਛੁੱਟੀਆਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰ ਰਹੀ ਹਨ। ਇਸ ਦੌਰਾਨ ਅਦਾਕਾਰਾ ਨੇ ਮਾਲਦੀਵ ਤੋਂ ਤਸਵੀਰ ਸਾਂਝੀ ਕਰਕੇ ਦੱਸਿਆ ਕਿ ਉਹ ਮਾਂ ਬਣਨ ਵਾਲੀ ਹੈ।
ਤਸਵੀਰ ’ਚ ਦੀਆ ਰੈੱਡ ਰੰਗ ਦੀ ਡਰੈੱਸ ’ਚ ਨਜ਼ਰ ਆ ਰਹੀ ਹੈ। ਮਿਨੀਮਲ ਮੇਕਅੱਪ ਅਤੇ ਖੁੱਲ੍ਹੇ ਵਾਲ਼ਾਂ ਨਾਲ ਅਦਾਕਾਰਾ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਅਦਾਕਾਰਾ ਸਮੁੰਦਰ ਦੇ ਕਿਨਾਰੇ ਖੜ੍ਹੀ ਹੈ ਅਤੇ ਬੇਬੀ ਬੰਪ ਫਲਾਂਟ ਕਰ ਰਹੀ ਹੈ। ਤਸਵੀਰ ਸਾਂਝੀ ਕਰਦੇ ਹੋਏ ਦੀਆ ਨੇ ਲਿਖਿਆ ਕਿ ‘ਪਿ੍ਰਥਵੀ ਮਾਂ ਵੱਲੋਂ ਹੀ ਮੈਨੂੰ ਆਸ਼ੀਰਵਾਦ ਮਿਲਿਆ ਹੈ। ਆਪਣੇ ਗਰਭ ’ਚ ਇਸ ਖ਼ੂਬਸੂਰਤ ਅਹਿਸਾਸ ਨੂੰ ਪਲਦੇ ਹੋਏ ਦੇਖ ਬਹੁਤ ਚੰਗਾ ਮਹਿਸੂਸ ਕਰ ਰਹੀ ਹਾਂ। ਪ੍ਰਸ਼ੰਸਕ ਇਸ ਤਸਵੀਰ ਨੂੰ ਖ਼ੂਬ ਪਿਆਰ ਦੇ ਰਹੇ ਹਨ ਅਤੇ ਸ਼ੁੱਭਕਾਮਨਾਵਾਂ ਦੇ ਰਹੇ ਹਨ।
ਦੱਸ ਦੇਈਏ ਕਿ ਅਦਾਕਾਰਾ ਨੇ ਬਹੁਤ ਹੀ ਸਿੰਪਲ ਤਰੀਕੇ ਨਾਲ 15 ਫਰਵਰੀ ਨੂੰ ਵੈਭਵ ਨਾਲ ਵਿਆਹ ਕੀਤਾ ਸੀ। ਉਨ੍ਹਾਂ ਦਾ ਵਿਆਹ ਇਕ ਮਹਿਲਾ ਪੰਡਿਤ ਨੇ ਕਰਵਾਇਆ ਸੀ। ਦੀਆ ਅਤੇ ਵੈਭਵ ਦੇ ਵਿਆਹ ਦੀਆਂ ਤਸਵੀਰ ਸੋਸ਼ਲ ਮੀਡੀਆ ’ਤੇ ਖ਼ੂਬ ਵਾਇਰਲ ਹੋਈਆਂ ਸਨ।
ਸਿੱਧੂ ਮੂਸੇਵਾਲਾ ਨੇ ਆਪਣੀ ਐਲਬਮ 'ਮੂਸਟੇਪ' ਨੂੰ ਬਣਾਇਆ ਗ੍ਰੈਂਡ, ਇੰਡਸਟਰੀ ਵੀ ਹੋਈ ਸਰਪ੍ਰਾਈਜ਼
NEXT STORY