ਮੁੰਬਈ (ਬਿਊਰੋ) - ਫ਼ਿਲਮ 'ਦਮ ਲਗੇ ਕੇ ਹਈਸ਼ਾ' ਨਾਲ ਆਪਣੇ ਕੈਰੀਅਰ ਦੀ ਕ੍ਰਿਸ਼ਮਾਈ ਸ਼ੁਰੂਆਤ ਕਰਨ ਵਾਲੀ ਬਾਲੀਵੁੱਡ ਦੀ ਜਵਾਨ ਸਟਾਰ ਭੂਮੀ ਪੇਡਨੇਕਰ ਨੇ ਆਪਣੀ ਸ਼ਾਨਦਾਰ ਐਕਟਿੰਗ ਸਕਿਲਸ ਨਾਲ ਸਭ ਦਾ ਦਿਲ ਜਿੱਤ ਲਿਆ ਹੈ। ਉਹ ਚਾਹੁੰਦੀ ਹੈ ਕਿ ਹਿੰਦੀ ਫ਼ਿਲਮ ਇੰਡਸਟਰੀ 'ਚ ਔਰਤਾਂ ਦੀ ਮੁੱਖ ਭੂਮਿਕਾ ਵਾਲੀਆਂ ਜ਼ਿਆਦਾ ਤੋਂ ਜ਼ਿਆਦਾ ਫ਼ਿਲਮਾਂ ਦਾ ਨਿਰਮਾਣ ਕੀਤਾ ਜਾਵੇ। ਭੂਮੀ ਦਾ ਕਹਿਣਾ ਹੈ ਕਿ ਔਰਤਾਂ ਦੀ ਮੁੱਖ ਭੂਮਿਕਾ ਵਾਲੀਆਂ ਜ਼ਿਆਦਾ ਤੋਂ ਜ਼ਿਆਦਾ ਫ਼ਿਲਮਾਂ ਦਾ ਨਿਰਮਾਣ ਕਰਨਾ ਸਮੇਂ ਦੀ ਮੰਗ ਹੈ।
ਇਹ ਖ਼ਬਰ ਵੀ ਪੜ੍ਹੋ - ਵਿਧਾਇਕ ਰਾਘਵ ਚੱਢਾ ਨੇ ਬੱਬੂ ਮਾਨ ਨਾਲ ਕੀਤੀ ਮੁਲਾਕਾਤ, ਕੀ 'ਮਾਨ' ਦੀ ਸਿਆਸਤ 'ਚ ਹੋਵੇਗੀ ਐਂਟਰੀ ?
ਇਸ ਦੌਰਾਨ ਭੂਮੀ ਨੇ ਕਿਹਾ, ''ਮੈਨੂੰ ਖੁਸ਼ੀ ਹੈ ਕਿ ਕੁਝ ਸਾਲਾਂ 'ਚ ਇੰਡਸਟਰੀ 'ਚ ਫੀਮੇਲ ਲੀਡ ਦੇ ਨਾਲ ਕਈ ਫ਼ਿਲਮਾਂ ਬਣਾਈਆਂ ਗਈਆਂ ਹਨ ਪਰ ਸਮਾਜ 'ਚ ਤਬਦੀਲੀ ਲਿਆਉਣ ਲਈ ਅਜਿਹੀਆਂ ਫ਼ਿਲਮਾਂ ਦੀ ਗਿਣਤੀ ਹੋਰ ਜ਼ਿਆਦਾ ਹੋਣੀ ਚਾਹੀਦੀ ਹੈ। ਮੈਨੂੰ ਪੂਰੀ ਉਮੀਦ ਹੈ ਕਿ ਆਉਣ ਵਾਲੇ ਦਿਨਾਂ 'ਚ ਇਸ ਤਰ੍ਹਾਂ ਦੀਆਂ ਫ਼ਿਲਮਾਂ ਦੀ ਗਿਣਤੀ 'ਚ ਕਾਫ਼ੀ ਵਾਧਾ ਹੋਵੇਗਾ। ਮੈਂ ਚਾਹੁੰਦੀ ਹਾਂ ਕਿ ਹਿੰਦੀ ਸਿਨੇਮੇ 'ਚ ਔਰਤਾਂ ਲਈ ਦਮਦਾਰ ਭੂਮਿਕਾਵਾਂ ਲਿਖੀਆਂ ਜਾਣ। ਇਸ ਨਾਲ ਔਰਤਾਂ ਦੇ ਪ੍ਰਤੀ ਸਮਾਜ ਦੇ ਨਜ਼ਰੀਏ ਨੂੰ ਬਦਲਣ 'ਚ ਕਾਫ਼ੀ ਮਦਦ ਮਿਲੇਗੀ।''
ਇਹ ਖ਼ਬਰ ਵੀ ਪੜ੍ਹੋ - ਕਰਨ ਔਜਲਾ ਵਲੋਂ ਸਿੱਧੂ ਮੂਸੇ ਵਾਲਾ ਦੇ ਸਮਰਥਨ 'ਚ ਪਾਈ ਪੋਸਟ ਦਾ ਜਾਣੋ ਅਸਲ ਸੱਚ
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਪ੍ਰਤੀਕਿਰਿਆ, ਕੁਮੈਂਟ ਕਰਕੇ ਜ਼ਰੂਰ ਦੱਸੋ।
ਉਰਫੀ ਜਾਵੇਦ ਨੂੰ ਇਸਲਾਮ 'ਤੇ ਨਹੀਂ ਯਕੀਨ, ਮੁਸਲਿਮ ਲੜਕੇ ਨਾਲ ਨਹੀਂ ਕਰੇਗੀ ਵਿਆਹ, ਦੱਸਿਆ ਕਾਰਨ
NEXT STORY