ਮੁੰਬਈ (ਬਿਊਰੋ)– ਟਾਈਗਰ ਸ਼ਰਾਫ ਦੀ ਚਿਰਾਂ ਤੋਂ ਉਡੀਕੀ ਜਾ ਰਹੀ ਫ਼ਿਲਮ ‘ਗਣਪਤ : ਏ ਹੀਰੋ ਇਜ਼ ਬੌਰਨ’ ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਇਸ ਫ਼ਿਲਮ ’ਚ ਟਾਈਗਰ ਦੇ ਨਾਲ ਕ੍ਰਿਤੀ ਸੈਨਨ ਤੇ ਅਮਿਤਾਭ ਬੱਚਨ ਮੁੱਖ ਭੂਮਿਕਾ ’ਚ ਹਨ। ਹਾਲ ਹੀ ’ਚ ਫ਼ਿਲਮ ‘ਗਣਪਤ’ ਦਾ ਟੀਜ਼ਰ ਰਿਲੀਜ਼ ਹੋਇਆ ਸੀ, ਜਿਸ ਨੂੰ ਦੇਖਣ ਤੋਂ ਬਾਅਦ ਇਨ੍ਹਾਂ ਤਿੰਨਾਂ ਸਿਤਾਰਿਆਂ ਦੇ ਪ੍ਰਸ਼ੰਸਕ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਫ਼ਿਲਮ ‘ਗਣਪਤ’ ਦੇ ਟਰੇਲਰ ਦੀ ਗੱਲ ਕਰੀਏ ਤਾਂ ਟਾਈਗਰ ਸ਼ਰਾਫ ਇਕ ਵਾਰ ਫਿਰ ਐਕਸ਼ਨ ਕਰਦੇ ਨਜ਼ਰ ਆ ਰਹੇ ਹਨ। ਹਾਲਾਂਕਿ ਉਸ ਦਾ ਐਕਸ਼ਨ ਉਹੀ ਹੈ, ਜੋ ਉਸ ਨੇ ਹੁਣ ਤੱਕ ਆਪਣੀਆਂ ਹੋਰ ਫ਼ਿਲਮਾਂ ’ਚ ਦਿਖਾਇਆ ਹੈ।
ਇਹ ਖ਼ਬਰ ਵੀ ਪੜ੍ਹੋ : ਸ਼ਾਹਰੁਖ ਖ਼ਾਨ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਮਹਾਰਾਸ਼ਟਰ ਸਰਕਾਰ ਨੇ ਵਧਾਈ ਸੁਰੱਖਿਆ
‘ਗਣਪਤ’ ਦਾ ਟਰੇਲਰ ਇਕ ਵੱਖਰੀ ਦੁਨੀਆ ਤੋਂ ਸ਼ੁਰੂ ਹੁੰਦਾ ਹੈ, ਜੋ ਕਿ ਸਾਲ 2070 ਦੀ ਦੁਨੀਆ ਹੈ, ਜਿਸ ’ਚ ਅਮੀਰ ਤੇ ਗਰੀਬ ਦਾ ਫਰਕ ਦਿਖਾਇਆ ਗਿਆ ਹੈ। ਫ਼ਿਲਮ ਦੇ ਟਰੇਲਰ ਨੂੰ ਦੇਖ ਕੇ ਇਹ ਕਿਹਾ ਜਾ ਸਕਦਾ ਹੈ ਕਿ ‘ਗਣਪਤ’ ’ਚ ਕਈ ਤਰ੍ਹਾਂ ਦੇ ਵੀ. ਐੱਫ. ਐਕਸ. ਦੀ ਵਰਤੋਂ ਕੀਤੀ ਗਈ ਹੈ। ਟਰੇਲਰ ’ਚ ਕ੍ਰਿਤੀ ਸੈਨਨ ਤੇ ਅਮਿਤਾਭ ਬੱਚਨ ਦੇ ਵੱਖ-ਵੱਖ ਸਟਾਈਲ ਦੇਖੇ ਜਾ ਸਕਦੇ ਹਨ। ਟਰੇਲਰ ’ਚ 2070 ਦੇ ਦੌਰ ਤੇ ਉਸ ਸਮੇਂ ਦੀਆਂ ਚੁਣੌਤੀਆਂ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਹਾਲਾਂਕਿ ਟਰੇਲਰ ’ਚ ਟਾਈਗਰ ਸ਼ਰਾਫ ਹਰ ਜਗ੍ਹਾ ਆਪਣੇ ਪੁਰਾਣੇ ਐਕਸ਼ਨ ਕਰਦੇ ਨਜ਼ਰ ਆ ਰਹੇ ਹਨ।
ਹਾਲਾਂਕਿ ਦਰਸ਼ਕਾਂ ਨੂੰ ‘ਗਣਪਤ’ ’ਚ ਅਮਿਤਾਭ ਬੱਚਨ ਦਾ ਲੁੱਕ ਕਾਫੀ ਦਿਲਚਸਪ ਲੱਗ ਰਿਹਾ ਹੈ ਪਰ ਫ਼ਿਲਮ ਦਾ ਟਰੇਲਰ ਕਾਫੀ ਨਿਰਾਸ਼ਾਜਨਕ ਲੱਗ ਰਿਹਾ ਹੈ ਕਿਉਂਕਿ ਇਹ ਨਹੀਂ ਦੱਸਦਾ ਹੈ ਕਿ ਨਿਰਮਾਤਾ ਕੀ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਫ਼ਿਲਮ ‘ਗਣਪਤ’ 20 ਅਕਤੂਬਰ, 2023 ਨੂੰ ਹਿੰਦੀ, ਤੇਲਗੂ, ਤਾਮਿਲ, ਮਲਿਆਲਮ ਤੇ ਤੇਲਗੂ ’ਚ ਰਿਲੀਜ਼ ਹੋਵੇਗੀ। ਖ਼ਾਸ ਗੱਲ ਇਹ ਹੈ ਕਿ ਇਸ ਫ਼ਿਲਮ ਨੂੰ ਦੋ ਹਿੱਸਿਆਂ ’ਚ ਬਣਾਇਆ ਗਿਆ ਹੈ। ਇਸ ਸਾਲ ਰਿਲੀਜ਼ ਹੋਣ ਵਾਲੀ ਫ਼ਿਲਮ ਦਾ ਨਾਂ ‘ਗਣਪਤ : ਏ ਹੀਰੋ ਇਜ਼ ਬੌਰਨ’ ਹੈ। ਹਾਲਾਂਕਿ ਦੂਸਰਾ ਭਾਗ ਕਦੋਂ ਆਵੇਗਾ ਇਸ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ‘ਗਣਪਤ : ਏ ਹੀਰੋ ਇਜ਼ ਬੌਰਨ’ ਦਾ ਨਿਰਦੇਸ਼ਨ ਵਿਕਾਸ ਬਹਿਲ ਕਰ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਇਜ਼ਰਾਈਲ-ਹਮਾਸ ਦੀ ਜੰਗ ਵੇਖ ਕੰਬਿਆ ਦੇਸ਼, ਇਸ ਅਦਾਕਾਰਾ ਦੀ ਵੀ ਬਚੀ ਜਾਨ, ਕਿਹਾ- ਮੈਂ ਹਾਲੇ ਵੀ ਕੰਬ ਰਹੀ...
NEXT STORY