ਮੁੰਬਈ- ਅਦਾਕਾਰਾ ਜਾਹਨਵੀ ਕਪੂਰ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ। ਅਦਾਕਾਰਾ ਪ੍ਰਸ਼ੰਸਕਾਂ ਦੇ ਨਾਲ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ 'ਚ ਅਦਾਕਾਰਾ ਨੇ ਆਪਣੀਆਂ ਕੁਝ ਹੌਟ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜੋ ਖੂਬ ਦੇਖੀਆਂ ਜਾ ਰਹੀਆਂ ਹਨ।
ਲੁੱਕ ਦੀ ਗੱਲ ਕਰੀਏ ਤਾਂ ਜਾਹਨਵੀ ਵ੍ਹਾਈਟ ਕਰਾਪ ਟਾਪ ਅਤੇ ਟਰਾਊਜ਼ਰ 'ਚ ਨਜ਼ਰ ਆ ਰਹੀ ਹੈ। ਮਿਨੀਮਲ ਮੇਕਅਪ ਅਤੇ ਖੁੱਲ੍ਹੇ ਵਾਲਾਂ ਨਾਲ ਅਦਾਕਾਰਾ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਇਸ ਲੁੱਕ 'ਚ ਅਦਾਕਾਰਾ ਬਹੁਤ ਹੌਟ ਲੱਗ ਰਹੀ ਹੈ।
ਜਾਹਨਵੀ ਬੈੱਡ 'ਤੇ ਲੇਟ ਕੇ ਖ਼ੂਬਸੂਰਤ ਅੰਦਾਜ਼ 'ਚ ਪੋਜ਼ ਦੇ ਰਹੀ ਹੈ। ਪ੍ਰਸ਼ੰਸਕ ਅਦਾਕਾਰਾ ਦੀਆਂ ਇਨ੍ਹਾਂ ਤਸਵੀਰਾਂ 'ਤੇ ਫਿਦਾ ਹੋ ਗਏ ਹਨ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ 'ਤੇ ਖ਼ੂਬ ਪਿਆਰ ਲੁਟਾ ਰਹੇ ਹਨ।
ਕੰਮ ਦੀ ਗੱਲ ਕਰੀਏ ਤਾਂ ਜਾਹਨਵੀ ਬਹੁਤ ਜਲਦ ਫਿਲਮ 'ਗੁੱਡ ਲਕ ਜੈਰੀ' 'ਚ ਨਜ਼ਰ ਆਉਣ ਵਾਲੀ ਹੈ। ਇਹ ਕਾਮੇਡੀ ਡਰਾਮਾ ਫਿਲਮ ਹੈ। ਸਿਧਾਰਥ ਸੇਨ ਗੁਪਤਾ ਇਸ ਫਿਲਮ ਦੇ ਡਾਇਰੈਕਟਰ ਹਨ। ਇਸ ਤੋਂ ਇਲਾਵਾ ਅਦਾਕਾਰਾ ਕਰਨ ਜੌਹਰ ਦੀ ਫਿਲਮ 'ਦੋਸਤਾਨਾ 2' 'ਚ ਵੀ ਨਜ਼ਰ ਆਵੇਗੀ।
ਅਕਸ਼ੇ ਕੁਮਾਰ ਨੇ ITBP ਜਵਾਨਾਂ ਨਾਲ ਖੇਡੀ ਵਾਲੀਬਾਲ, ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ
NEXT STORY