ਮੁੰਬਈ: ਬਾਲੀਵੁੱਡ ਦੀ ਪੰਗਾ ਗਰਲ ਕੰਗਨਾ ਰਣੌਤ ਹਮੇਸ਼ਾ ਆਪਣੇ ਬੇਬਾਕ ਬਿਆਨਾਂ ਦੀ ਵਜ੍ਹਾ ਨਾਲ ਚਰਚਾ ’ਚ ਰਹਿੰਦੀ ਹੈ। ਟਵਿਟਰ ਅਕਾਊਂਟ ਬੈਨ ਹੋਣ ਤੋਂ ਬਾਅਦ ਉਹ ਇੰਸਟਾ ’ਤੇ ਹਰ ਮੁੱਦੇ ’ਤੇ ਆਪਣੀ ਰਾਏ ਰੱਖਦੀ ਹੈ ਪਰ ਇਨ੍ਹੀਂ ਦਿਨੀਂ ਕੰਗਨਾ ਵਾਤਾਵਰਣ ਨੂੰ ਲੈ ਕੇ ਜਾਗਰੂਕਤਾ ਫੈਲਾ ਰਹੀ ਹੈ। ਕੰਗਨਾ ਨੇ ਹਾਲ ਹੀ ’ਚ ਆਪਣੇ ਘਰ ਦੇ ਬਾਹਰ ਅਤੇ ਬਗੀਚੇ ’ਚ 20 ਪੌਦੇ ਲਗਾਏ ਹਨ। ਕੰਗਨਾ ਨੇ ਇਹ ਪੌਦੇ ਆਪਣੇ ਹੋਮ ਟਾਊਨ ਭਾਵ ਮਨਾਲੀ ਵਾਲੇ ਘਰ ’ਚ ਲਗਾਏ ਹਨ।

ਅਦਾਕਾਰਾ ਨੇ ਪੌਦੇ ਲਗਾਉਂਦੇ ਹੋਏ ਆਪਣੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਦੇ ਨਾਲ ਉਨ੍ਹਾਂ ਨੇ ਕੈਪਸ਼ਨ ’ਚ ਲਿਖਿਆ ਕਿ ‘ਅੱਜ ਮੈਂ 20 ਪੌਦੇ ਲਗਾਏ ਹਨ। ਅਸੀਂ ਸਿਰਫ਼ ਉਸ ਦੇ ਬਾਰੇ ’ਚ ਪੁੱਛਦੇ ਹਾਂ ਜੋ ਸਾਨੂੰ ਮਿਲਿਆ ਹੈ, ਕਦੇ-ਕਦੇ ਇਹ ਵੀ ਪੁੱਛੋ ਕਿ ਤੁਸੀਂ ਇਸ ਪਲਾਨੈੱਟ ਨੂੰ ਕੀ ਦਿੱਤਾ ਹੈ। ਹਾਲ ਹੀ ’ਚ ਮੁੰਬਈ ’ਚ ਜੋ ਤੌਕਤੇ ਤੂਫਾਨ ਆਇਆ ਉਸ ਨੇ ਸ਼ਹਿਰ ਦੇ 70 ਫੀਸਦੀ ਦਰਖ਼ਤ ਤਬਾਹ ਕਰ ਦਿੱਤੇ। ਦੱਸ ਦੇਈਏ ਕਿ ਗੁਜਰਾਤ ’ਚ 50 ਫੀਸਦੀ ਤੋਂ ਜ਼ਿਆਦਾ ਦਰਖ਼ਤ ਤਬਾਅ ਹੋ ਗਏ।

ਇਨ੍ਹਾਂ ਦਰਖ਼ਤਾਂ ਨੂੰ ਉੱਗਣ ’ਚ ਦਹਾਕੇ ਲੱਗਦੇ ਹਨ। ਅਸੀਂ ਇਨ੍ਹਾਂ ਨੂੰ ਹਰ ਸਾਲ ਇੰਝ ਹੀ ਖੋਹ ਸਕਦੇ ਹਨ। ਇਸ ਨੁਕਸਾਨ ਦੀ ਭਰਪਾਈ ਕੌਣ ਕਰ ਰਿਹਾ ਹੈ? ਅਸੀਂ ਆਪਣੇ ਸ਼ਹਿਰ ਨੂੰ ਕੰਟਰੀਟ ਦੇ ਜੰਗਲ ਬਣਾਉਣ ਨੂੰ ਕਿੰਝ ਰੋਕ ਰਹੇ ਹਾਂ? ਸਾਨੂੰ ਇਹ ਖ਼ੁਦ ਤੋਂ ਪੁੱਛਣਾ ਚਾਹੀਦੈ। ਕੀ ਅਸੀਂ ਸੱਤਾ ਤੋਂ ਸਹੀ ਸਵਾਲ ਪੁੱਛਦੇ ਹਾਂ? ਅਸੀਂ ਆਪਣੇ ਦੇਸ਼ ਨੂੰ ਕੀ ਦੇ ਰਹੇ ਹਾਂ?

ਕੰਗਨਾ ਨੇ ਅੱਗੇ ਲਿਖਿਆ ਕਿ ਮੈਂ ਮੁੰਬਈ ਦੀ @my_bmc ਅਤੇ ਗੁਜਰਾਤ ਦੀ @gujarattourism ਨੂੰ ਬੇਨਤੀ ਕਰਦੀ ਹਾਂ ਕਿ ਉਹ ਨਿੰਮ ਲਗਾਓ, ਪਿੱਪਲ ਲਗਾਓ। ਇਸ ਦੇ ਨਾਲ ਹੀ ਬਰਗਦ ਦੇ ਦਰਖ਼ਤ ਲਗਾਓ। ਇਨ੍ਹਾਂ ਸਾਰਿਆਂ ’ਚ ਦਵਾਈਆਂ ਵਾਲੇ ਗੁਣ ਹੁੰਦੇ ਹਨ। ਇਹ ਸਿਰਫ਼ ਵਾਤਾਵਰਣ ਨੂੰ ਸਾਫ਼ ਨਹੀਂ ਕਰਦੇ ਸਗੋਂ ਕਾਫ਼ੀ ਆਕਸੀਜਨ ਨੂੰ ਜਨਰੇਟ ਕਰਦੀ ਹੈ। ਆਓ ਅਸੀਂ ਮਿਲ ਕੇ ਆਪਣੇ ਸ਼ਹਿਰ ਨੂੰ ਬਚਾਈਏ। ਆਪਣੇ ਦਰਖ਼ਤਾਂ ਨੂੰ ਬਚਾਈਏ। ਉਨ੍ਹਾਂ ਪੌਦਿਆਂ ਨੂੰ ਬਚਾਓ ਜੋ ਸਾਨੂੰ ਬਚਾ ਸਕਦੇ ਹਨ’।

ਦੱਸ ਦੇਈਏ ਕਿ ਕੰਗਨਾ ਹਾਲ ਹੀ ’ਚ ਕੋਰੋਨਾ ਦੀ ਚਪੇਟ ’ਚ ਆਈ ਸੀ। ਹਾਲਾਂਕਿ ਹੁਣ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆ ਗਈ ਹੈ ਅਤੇ ਉਹ ਪੂਰੀ ਤਰ੍ਹਾਂ ਨਾਲ ਸਿਹਤਮੰਦ ਹੈ। ਕੋਰੋਨਾ ਨੂੰ ਮਾਤ ਦੇਣ ਤੋਂ ਬਾਅਦ ਉਹ ਆਪਣੇ ਹੋਮ ਟਾਊਨ ਮਲਾਨੀ ਚਲੀ ਗਈ। ਜਿਥੇ ਉਹ ਆਪਣੇ ਪਰਿਵਾਰ ਦੇ ਨਾਲ ਖ਼ੂਬ ਸਮਾਂ ਬਿਤਾ ਰਿਹਾ ਹੈ।
ਕੋਰੋਨਾ ਪੀੜਤਾਂ ਲਈ ਕਪਿਲ ਸ਼ਰਮਾ ਦੀ ਕਾਬਲੇ ਤਾਰੀਫ਼ ਪਹਿਲ, ਚੁੱਕਿਆ ਇਹ ਵੱਡਾ ਕਦਮ
NEXT STORY