ਮੁੰਬਈ : ਬੀਤੇ ਦਿਨੀਂ ਭਾਵ ਮੰਗਲਵਾਰ ਨੂੰ ਹੋਏ ਬ੍ਰਾਂਡ ਇਵੈਂਟ ਦੌਰਾਨ ਅਦਾਕਾਰ ਰਿਤਿਕ ਰੋਸ਼ਨ ਨਾਲ ਹੋਏ ਟਕਰਾਵ ਤੋਂ ਬਾਅਦ ਕੰਗਣਾ ਰਨੌਤ ਨੇ ਪਹਿਲੀ ਵਾਰ ਜਨਤਕ ਪਲੈਟਫਾਰਮ 'ਤੇ ਗੱਲ ਕੀਤੀ। ਇਸ ਮੌਕੇ ਅਦਾਕਾਰਾ ਕੰਗਣਾ ਰਨੌਤ 'ਤੇ ਸਾਰਿਆਂ ਦੀ ਨਜ਼ਰ ਸੀ ਅਤੇ ਉਨ੍ਹਾਂ ਨਾਲ ਕਈ ਸਵਾਲ-ਜਵਾਬ ਕੀਤੇ ਗਏ। ਰਿਤਿਕ ਬਾਰੇ ਵੀ ਸਵਾਲ ਉਨ੍ਹਾਂ ਤੋਂ ਪੁੱਛੇ ਗਏ ਪਰ ਉਹ ਹਰ ਵਾਰ ਦੂਜੀਆਂ ਗੱਲਾਂ ਸ਼ੁਰੂ ਕਰ ਦਿੰਦੀ ਸੀ ਪਰ ਜਦੋਂ ਵਧਕੇ ਸਮੇਂ ਤੱਕ ਜਦੋਂ ਉਹ ਰਿਤਿਕ ਦੀਆਂ ਗੱਲਾਂ ਨੂੰ ਨਜ਼ਰਅੰਦਾਜ਼ ਨਾ ਕਰ ਸਕੀ ਤਾਂ ਉਨ੍ਹਾਂ ਕਿਹਾ, ''ਅਸੀਂ ਮਜ਼ਬੂਤ ਹਾਂ ਪਰ ਇਸ ਤਰ੍ਹਾਂ ਨਹੀਂ ਕਿ ਸਾਡੇ 'ਤੇ ਕੋਈ ਅਸਰ ਨਹੀਂ ਹੁੰਦਾ ਪਰ ਇਹ ਸਹੀ ਸਮਾਂ ਨਹੀਂ ਹੈ। ਇਸ ਬਾਰੇ ਗੱਲ ਕਰਨਾ ਸਹੀ ਨਹੀਂ ਹੋਵੇਗਾ। ਮੈਂ ਇਸ ਬਾਰੇ ਗੱਲ ਜ਼ਰੂਰ ਕਰਾਂਗੀ ਪਰ ਮੈਨੂੰ ਥੋੜਾ ਸਮਾਂ ਚਾਹੀਦਾ ਹੈ।''
ਜਾਣਕਾਰੀ ਅਨੁਸਾਰ ਇਹ ਸਾਰੀਆਂ ਗੱਲਾਂ ਕਰਨ ਤੋਂ ਬਾਅਦ ਉਨ੍ਹਾਂ ਇਕ ਹੋਰ ਗੱਲ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਉਨ੍ਹਾਂ ਨੇ ਇਹ ਗੱਲ ਦੀਪਿਕਾ ਪਾਦੁਕੋਣ ਬਾਰੇ ਕਹੀ ਹੈ। ਦੀਪਿਕਾ ਦੀ ਕੰਗਣਾ ਨਾਲ ਈਰਖਾ ਜਗਜਾਹਰ ਹੈ। ਉਨ੍ਹਾਂ ਤੋਂ ਪਹਿਲਾਂ ਇਹ ਬ੍ਰਾਂਡ ਦੀਪਿਕਾ ਕੋਲ ਸੀ। ਹੁਣ ਦੀਪਿਕਾ ਦੀ ਜਗ੍ਹਾ ਖੁਦ ਬ੍ਰਾਂਡ ਟੇਕਓਵਰ ਕਰਨ ਤੋਂ ਬਾਅਦ ਕੰਗਣਾ ਨੇ ਕਿਹਾ, ''ਬ੍ਰਾਂਡ ਨੂੰ ਇਸ ਵਾਰ ਖੂਬਸੂਰਤ ਚਿਹਰੇ ਦੇ ਨਾਲ-ਨਾਲ ਮਜ਼ਬੂਤ ਸ਼ਖਸੀਅਤ ਦੀ ਲੋੜ ਹੈ। ਸਮੇਂ ਅਨੁਸਾਰ ਮੰਗਾਂ ਵੀ ਬਦਲਦੀਆਂ ਰਹਿੰਦੀਆਂ ਹਨ। ਅਸੀਂ ਕਿਸੇ ਹੋਰ ਦਾ ਬ੍ਰਾਂਡ ਟੇਕਓਵਰ ਕਰ ਲੈਂਦੇ ਹਾਂ ਅਤੇ ਕੋਈ ਸਾਡਾ।''
ਜਾਣਕਾਰੀ ਅਨੁਸਾਰ ਇੱਥਏ ਹੀ ਕੰਗਣਾ ਦਾ ਜਨਮਦਿਨ ਵੀ ਮਨਾਇਆ ਗਿਆ। ਹੈਰਾਨ ਕਰਨ ਵਾਲੀ ਗੱਲ ਇਹ ਸੀ ਕਿ ਉਹ ਆਪਣੀ ਭੈਣ ਰੰਗੋਲੀ ਨੂੰ ਇਨ੍ਹਾਂ ਸਾਰੀਆਂ ਚੀਜ਼ਾ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਰੰਗੋਲੀ ਨੂੰ ਰਹਿਣ ਦੋ, ਉਸ ਨੂੰ ਅਜੀਬ ਲੱਗਦਾ ਹੈ।'' ਇਹ ਕਹਿੰਦਿਆਂ ਹੀ ਰੰਗੋਲੀ ਉਥੇ ਆ ਗਈ ਅਤੇ ਤਸਵੀਰਾਂ ਖਿਚਵਾਉਣ ਲੱਗ ਗਈ। ਇਹ ਸਭ ਕੁਝ ਦੇਖ ਕੇ ਇਹ ਮਹਿਸੂਸ ਹੋ ਰਿਹਾ ਸੀ ਕਿ ਕੰਗਣਾ ਆਪਣੇ ਆਲੇ-ਦੁਆਲੇ ਦੇ ਲੋਕਾਂ ਅਤੇ ਪਰਿਵਾਰ ਤੋਂ ਵੀ ਅਸਹਿਜ ਮਹਿਸੂਸ ਕਰ ਰਹੀ ਸੀ।
...ਤਾਂ 'ਬਿਗ ਬੌਸ 10' ਲਈ ਸਲਮਾਨ ਖਾਨ ਲੈਣਗੇ ਇੰਨੀ ਵੱਡੀ ਰਕਮ!
NEXT STORY