ਮੁੰਬਈ- ਅਦਾਕਾਰਾ ਕੰਗਨਾ ਰਣੌਤ ਅਕਸਰ ਕਿਸੇ ਨਾ ਕਿਸੇ ਕਾਰਨ ਸੁਰਖੀਆਂ 'ਚ ਬਣੀ ਰਹਿੰਦੀ ਹੈ। ਹਾਲ ਹੀ ਵਿੱਚ ਅਦਾਕਾਰਾ ਨੂੰ ਮੁੰਬਈ ਵਿੱਚ ਇੱਕ ਡਾਂਸ ਕਲਾਸ ਦੇ ਬਾਹਰ ਦੇਖਿਆ ਗਿਆ ਸੀ, ਜਿੱਥੇ ਉਸ ਦੀਆਂ ਤਸਵੀਰਾਂ ਮੀਡੀਆ ਕੈਮਰਿਆਂ ਨੇ ਕੈਦ ਕੀਤੀਆਂ ਸਨ। ਹੁਣ ਕੰਗਨਾ ਦੀਆਂ ਇਹ ਤਸਵੀਰਾਂ ਇੰਟਰਨੈੱਟ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।

ਲੁੱਕ ਦੀ ਗੱਲ ਕਰੀਏ ਤਾਂ ਇਸ ਦੌਰਾਨ ਕੰਗਨਾ ਦਾ ਬੇਹੱਦ ਸਾਧਾਰਨ ਲੁੱਕ ਦੇਖਣ ਨੂੰ ਮਿਲਿਆ।

ਉਸ ਨੇ ਬੇਬੀ ਪਿੰਕ ਸੂਟ ਨੂੰ ਮੈਚਿੰਗ ਦੁਪੱਟੇ ਦੇ ਨਾਲ ਸਟਾਈਲ ਕੀਤਾ। ਬਿਨਾਂ ਮੇਕਅੱਪ, ਲੋਅ ਪੋਨੀ ਵਾਲਾਂ 'ਤੇ ਹੇਅਰਬੈਂਡ ਲਗਾ ਕੇ ਉਸ ਦੀ ਲੁੱਕ ਨੂੰ ਪੂਰਾ ਕਰ ਰਹੀ ਹੈ।

ਕੰਗਨਾ ਬਿਨਾਂ ਮੇਕਅੱਪ ਲੁੱਕ 'ਚ ਕਾਫੀ ਕੈਜ਼ੂਅਲ ਲੱਗ ਰਹੀ ਹੈ ਅਤੇ ਆਪਣੇ ਹੱਥਾਂ-ਪੈਰਾਂ 'ਚ ਗਿੱਟੇ ਬੰਨ੍ਹ ਕੇ ਡਾਂਸ ਕਲਾਸ ਦੇ ਬਾਹਰ ਪੋਜ਼ ਦੇ ਰਹੀ ਹੈ।

ਕੰਮਕਾਰ ਦੀ ਗੱਲ ਕਰੀਏ ਤਾਂ ਕੰਗਨਾ ਇਸ ਸਮੇਂ ਆਪਣੇ ਨਿਰਦੇਸ਼ਨ 'ਚ ਬਣੀ ਫਿਲਮ 'ਐਮਰਜੈਂਸੀ' ਦੀ ਸ਼ੂਟਿੰਗ ਕਰ ਰਹੀ ਹੈ, ਜਿਸ 'ਚ ਉਹ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ।

'ਬਿਗ ਬੌਸ 16' ਦੇ ਘਰ 'ਚ ਅਬਦੂ ਰੋਜ਼ਿਕ ਦਾ ਹੋਈ ਦੁਬਾਰਾ ਐਂਟਰੀ, ਖੁਸ਼ੀ ਨਾਲ ਝੂਮੇ ਘਰ ਦੇ ਮੈਂਬਰ (ਵੀਡੀਓ)
NEXT STORY