ਜੈਪੁਰ (ਏਜੰਸੀ)- ਫਿਲਮ ਨਿਰਮਾਤਾ ਕਰਨ ਜੌਹਰ ਨੇ ਆਖਰਕਾਰ ਉਸ ਇੱਕ ਸਵਾਲ ਬਾਰੇ ਗੱਲ ਕੀਤੀ ਜੋ ਸੋਸ਼ਲ ਮੀਡੀਆ ਉਪਭੋਗਤਾਵਾਂ ਵਿੱਚ ਕਾਫ਼ੀ ਸਮੇਂ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ - ਕਿ ਉਨ੍ਹਾਂ ਦਾ ਭਾਰ ਘੱਟ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਦਾ ਕਾਰਨ ਉਨ੍ਹਾਂ ਦਾ ਸਿਹਤਮੰਦ ਰਹਿਣਾ ਹੈ। ਫਿਲਮ ਨਿਰਮਾਤਾ ਦਾ ਟ੍ਰਾਂਸਫੋਰਮੇਸ਼ਨ ਇੰਟਰਨੈੱਟ 'ਤੇ ਟ੍ਰੈਂਡਿੰਗ ਵਿਸ਼ਿਆਂ ਵਿੱਚੋਂ ਇੱਕ ਰਿਹਾ ਹੈ, ਜਿਸ ਵਿਚ ਕਈ ਲੋਕਾਂ ਨੇ ਔਨਲਾਈਨ ਉਨ੍ਹਾਂ ਦੀ ਸਿਹਤ 'ਤੇ ਚਿੰਤਾ ਪ੍ਰਗਟ ਕੀਤੀ ਹੈ। ਸ਼ਨੀਵਾਰ ਰਾਤ ਨੂੰ ਆਈਫਾ ਡਿਜੀਟਲ ਐਵਾਰਡਸ ਦੇ ਗ੍ਰੀਨ ਕਾਰਪੇਟ 'ਤੇ ਕਰਨ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਦੇ ਭਾਰ ਘਟਾਉਣ ਦਾ ਰਾਜ਼ ਕੀ ਹੈ।
ਫਿਲਮ ਨਿਰਮਾਤਾ ਨੇ ਇੱਥੇ ਪੱਤਰਕਾਰਾਂ ਨੂੰ ਜਵਾਬ ਦਿੰਦੇ ਹੋਏ ਕਿਹਾ, "ਇਹ ਸਿਹਤਮੰਦ ਰਹਿਣਾ ਹੈ। ਚੰਗਾ ਖਾਣਾ, ਕਸਰਤ ਕਰਨਾ ਅਤੇ ਵਧੀਆ ਦਿਖਣ ਲਈ ਆਪਣੀ ਪੂਰੀ ਕੋਸ਼ਿਸ਼ ਕਰਨਾ ਹੈ।" ਜਦੋਂ ਇੱਕ ਹੋਰ ਰਿਪੋਰਟਰ ਨੇ ਕਰਨ ਨੂੰ ਉਨ੍ਹਾਂ ਦੀ ਰੁਟੀਨ ਦਾ ਵੇਰਵਾ ਦੇਣ ਲਈ ਕਿਹਾ, ਤਾਂ ਉਨ੍ਹਾਂ ਨੇ ਕਿਹਾ: "ਜੇ ਮੈਂ ਇਹ ਦੱਸਦਾ ਹਾਂ, ਤਾਂ ਇਸ ਨਾਲ ਮੈਂ ਆਪਣਾ ਰਾਜ਼ ਉਜਾਗਰ ਕਰ ਦਵਾਂਗਾ।" ਕਰਨ ਐਤਵਾਰ ਯਾਨੀ ਅੱਜ ਬਾਲੀਵੁੱਡ ਸਟਾਰ ਕਾਰਤਿਕ ਆਰੀਅਨ ਦੇ ਨਾਲ ਆਈਫਾ ਐਵਾਰਡਸ 2025 ਦੀ ਮੇਜ਼ਬਾਨੀ ਕਰਨ ਲਈ ਤਿਆਰ ਹਨ।
IIFA 2025 'ਚ ਸ਼ਾਹਿਦ ਕਪੂਰ ਅਤੇ ਕਰੀਨਾ ਕਪੂਰ ਖਾਨ ਨੇ ਸਾਂਝੀ ਕੀਤੀ ਸਟੇਜ
NEXT STORY