ਲਾਸ ਏਂਜਲਸ : ਹਾਲੀਵੁੱਡ ਅਦਾਕਾਰਾ ਕੇਟ ਹਡਸਨ ਆਪਣਾ ਪਰਿਵਾਰ ਵਧਾਉਣ ਦੀ ਇੱਛਾ ਰੱਖਦੀ ਹੈ ਭਾਵ ਉਹ ਹੋਰ ਬੱਚੇ ਚਾਹੁੰਦੀ ਹੈ। ਪੀਪੁਲ ਮੈਗਜ਼ੀਨ ਦੀ ਇਕ ਰਿਪੋਰਟ ਅਨੁਸਾਰ ਆਪਣੇ ਬੇਟਿਆਂ ਬਿੰਘਮ ਹਾਨ ਬੇਲਾਮੀ (4) ਅਤੇ ਰਾਈਡਰ ਰਾਬਿਨਸਨ (12) ਦੀ 39 ਸਾਲਾ ਮਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਬੱਚਿਆਂ ਨਾਲ ਪਿਆਰ ਹੈ। ਹਡਸਨ ਨੇ ਦੱਸਿਆ, ''ਮੈਂ ਅਸਲ 'ਚ ਹੋਰ ਬੱਚੇ ਚਾਹੁੰਦੀ ਹਾਂ। ਚਾਰ ਜਾਂ ਫਿਰ ਛੇ। ਮੈਨੂੰ ਬਸ ਉਨ੍ਹਾਂ ਨਾਲ ਪਿਆਰ ਹੈ।'' 'ਮਦਰਸ ਡੇ' ਦੀ ਅਦਾਕਾਰਾ ਨੇ ਦੱਸਿਆ ਕਿ ਉਨ੍ਹਾਂ ਦੇ ਭਰਾ ਓਲਿਵਰ ਨੇ ਬੱਚਿਆਂ ਦੇ ਪਾਲਣ-ਪੋਸ਼ਣ 'ਚ ਅਹਿਮ ਭੂਮਿਕਾ ਨਿਭਾਈ ਹੈ।
ਜਾਣੋ ਸੋਨਮ ਕਪੂਰ ਦੇ ਜੀਵਨ ਦੀਆਂ ਕੁਝ ਅਣਕਹੀਆਂ ਗੱਲਾਂ, ਪੜ੍ਹ ਕੇ ਹੋ ਜਾਓਗੇ ਹੈਰਾਨ !
NEXT STORY