ਨਵੀਂ ਦਿੱਲੀ (ਵੈੱਬ ਡੈਸਕ) : ਕੋਰੋਨਾ ਵਾਇਰਸ ਦੇ ਚੱਲਦਿਆਂ ਕਲਰਸ ਦੇ ਗੇਮ ਸ਼ੋਅ 'ਖਤਰੋਂ ਕੇ ਖਿਲਾੜੀ' ਸੀਜ਼ਨ 10 'ਚ ਠਹਿਰਾਅ ਆਇਆ ਸੀ ਪਰ ਸ਼ੋਅ ਨੂੰ ਕੱਲ੍ਹ ਰਾਤ ਅਦਾਕਾਰਾ ਕਰਿਸ਼ਮਾ ਤੰਨਾ ਦੇ ਰੂਪ 'ਚ ਨਵਾਂ ਜੇਤੂ ਮਿਲਿਆ। ਕਰਿਸ਼ਮਾ ਤੰਨਾ ਨੇ ਅਦਾਕਾਰ-ਕੋਰਿਓਗ੍ਰਾਫਰ ਅਤੇ ਅਦਾਕਾਰ ਕਰਨ ਪਟੇਲ ਨੂੰ ਹਰਾ ਕੇ ਸ਼ੋਅ ਦੀ ਟਰਾਫੀ ਆਪਣੇ ਨਾਂ ਕੀਤੀ।
ਫ਼ਿਲਮ ਨਿਰਮਾਤਾ ਰੋਹਿਤ ਸ਼ੈਟੀ ਵੱਲੋਂ ਹੋਸਟ ਕੀਤੇ ਇਸ ਸੀਜ਼ਨ ਨੂੰ ਬੁਲਗਾਰੀਆ 'ਚ ਫਿਲਮਾਇਆ ਗਿਆ ਸੀ, ਜਿਸ ਦਾ ਫਿਨਾਲੇ ਪਿਛਲੇ ਹਫ਼ਤੇ ਫ਼ਿਲਮ ਸਿਟੀ ਸਟੂਡੀਓ 'ਚ ਸ਼ੂਟ ਕੀਤਾ ਗਿਆ ਸੀ। ਕਈ ਰਿਐਲਿਟੀ ਸ਼ੋਅ 'ਚ ਹਿੱਸਾ ਲੈ ਚੁੱਕੀ ਕਰਿਸ਼ਮਾ ਤੰਨਾ ਇਸ ਜਿੱਤ ਨਾਲ ਸੱਤਵੇਂ ਆਸਮਾਨ 'ਤੇ ਹੈ। ਇਸ ਸ਼ੋਅ 'ਚ ਕਰਿਸ਼ਮਾ ਬੀਤੇ 6 ਸੀਜ਼ਨ 'ਚ ਹੁਣ ਤੱਕ ਦੀ ਪਹਿਲੀ ਮਹਿਲਾ ਜੇਤੂ ਹੈ। ਅਦਾਕਾਰਾ ਨੇ ਦੱਸਿਆ ਕਿ ਜਦੋਂ ਉਹ ਫਿਨਾਲੇ ਦੀ ਸ਼ੂਟਿੰਗ ਤੋਂ ਬਾਅਦ ਘਰ ਪਰਤੀ ਤਾਂ ਉਸ ਦਾ ਫੁੱਲਾਂ ਤੇ ਮੋਮਬੱਤੀਆਂ ਨਾਲ ਸੁਵਾਗਤ ਕੀਤਾ ਗਿਆ।
ਦੱਸਣਯੋਗ ਹੈ ਕਿ ਫਿਨਾਲੇ ਨੂੰ ਛੱਡ ਕੇ ਪੂਰੇ ਸ਼ੋਅ ਦੇ ਟੈਲੀਕਾਸਟ ਹੋਣ ਤੋਂ ਪਹਿਲਾਂ ਹੀ ਸ਼ੂਟ ਕੀਤਾ ਗਿਆ ਸੀ ਪਰ ਫਿਨਾਲੇ ਨੂੰ ਕੋਰੋਨਾ ਵਾਇਰਸ ਦੇ ਪਸਾਰ ਕਾਰਨ ਰੋਕ ਦਿੱਤਾ ਗਿਆ ਸੀ।
ਪਤੀ ਨੂੰ ਤਲਾਕ ਦੇਣ ਤੋਂ ਪਹਿਲਾਂ ਕ੍ਰਿਸ਼ਣਾ ਨਾਲ ਪਿਆਰ ਦੀਆਂ ਪੀਂਘਾਂ ਝੂਟਣ ਲੱਗੀ ਸੀ ਕਸ਼ਮੀਰਾ, ਜਾਣੋ ਦਿਲਚਸਪ ਕਿੱਸਾ
NEXT STORY