ਮੁੰਬਈ (ਬਿਊਰੋ) : ਉਰਵਸ਼ੀ ਰੌਤੇਲਾ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਨੂੰ ਲੈ ਕੇ ਖ਼ਬਰਾਂ 'ਚ ਬਣੀ ਹੋਈ ਹੈ। ਨਾਲ ਹੀ ਆਪਣੇ ਪ੍ਰਸ਼ੰਸਕਾਂ ਨਾਲ ਜੁੜੇ ਰਹਿਣ ਲਈ ਉਰਵਸ਼ੀ ਰੌਤੇਲਾ ਆਏ ਦਿਨ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
ਹਾਲ ਹੀ 'ਚ ਉਰਵਸ਼ੀ ਰੌਤੇਲਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਨਵੀਂ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਹ ਬੈਕਲੈੱਸ ਡਰੈੱਸ ਫਲਾਂਟ ਕਰਦੀ ਦਿਖਾਈ ਦੇ ਰਹੀ ਹੈ। ਪ੍ਰਸ਼ੰਸਕ ਵੀ ਉਸ ਦੀਆਂ ਤਸਵੀਰਾਂ ਦੀਆਂ ਤਰੀਫ਼ਾਂ ਕਰਦੇ ਨਹੀਂ ਥੱਕ ਰਹੇ।
ਹਾਲ ਹੀ 'ਚ ਉਰਵਸ਼ੀ ਰੌਤੇਲਾ ਨੇ ਰੈਡ ਸੀਕੁਐਂਸ ਬੈਕਲੈਸ ਡਰੈੱਸ ਪਹਿਨੇ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ਆਊਟਫਿੱਟ ਦੀ ਕੀਮਤ ਨੂੰ ਜਾਣ ਕੇ ਤੁਹਾਡੇ ਹੋਸ਼ ਉੱਡ ਜਾਣਗੇ। ਉਰਵਸ਼ੀ ਰੌਤੇਲਾ ਦੇ ਇਸ ਡਰੈੱਸ ਦੀ ਕੀਮਤ 32 ਲੱਖ ਰੁਪਏ ਹੈ।
ਉਰਵਸ਼ੀ ਰੌਤੇਲਾ ਦੀ ਇਹ ਰੈਡ ਸੀਕਿਨ ਬੈਕਲੈੱਸ ਡਰੈੱਸ Filipino designer Michael Cinco ਨੇ ਡਿਜ਼ਾਇਨ ਕੀਤੀ ਹੈ। ਇਸ ਆਊਟਫਿੱਟ ਨੂੰ ਬਣਾਉਣ 'ਚ 150 ਘੰਟੇ ਯਾਨੀ ਸਾਢੇ ਛੇ ਦਿਨ ਲੱਗੇ।
ਵਰਕਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ 'ਚ ਉਰਵਸ਼ੀ ਰੌਤੇਲਾ ਦਾ ਮਿਊਜ਼ਿਕ ਵੀਡੀਓ 'ਵੋ ਚੰਦ ਕਹਾਂ ਸੇ ਲਾਉਂਗੀ' ਰਿਲੀਜ਼ ਹੋਇਆ ਹੈ, ਜਿਸ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਉਰਵਸ਼ੀ ਰੌਤੇਲਾ ਆਪਣੀ ਫ਼ਿਲਮ ਵਰਜਿਨ ਭਾਨੂਪ੍ਰਿਆ 'ਚ ਨਜ਼ਰ ਆਈ ਸੀ।
ਮਨੋਜ ਵਾਜਪਾਈ ਦੀ 'ਦਿ ਫੈਮਿਲੀ ਮੈਨ 2' ਦੀ ਰਿਲੀਜ਼ਿੰਗ ਦਾ ਐਲਾਨ
NEXT STORY