ਮਨੋਰੰਜਨ ਡੈਸਕ -ਪੰਜਾਬੀ ਸਿਨੇਮਾ ਅਤੇ ਕਲਾ ਜਗਤ ਦੇ ਦਿੱਗਜ ਅਦਾਕਾਰ ਜਸਵਿੰਦਰ ਭੱਲਾ ਦੇ ਪਰਿਵਾਰ ਤੋਂ ਇਕ ਬਹੁਤ ਹੀ ਮੰਦਭਾਗੀ ਅਤੇ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਜਸਵਿੰਦਰ ਭੱਲਾ ਦੀ ਮਾਤਾ ਸਤਵੰਤ ਕੌਰ ਦਾ 87 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਗੱਲ ਸਾਹਮਣੇ ਆਈ ਹੈ ਕਿ ਜਸਵਿੰਦਰ ਭੱਲਾ ਨਾਲ ਉਨ੍ਹਾਂ ਦੀ ਮਾਤਾ ਦਾ ਬਹੁਤ ਪਿਆਰ ਸੀ ਅਤੇ ਉਨ੍ਹਾਂ ਦੇ ਵਿਛੋੜੇ ਤੋਂ ਬਾਅਦ ਉਹ ਚੁੱਪ ਰਹਿਣ ਲਗ ਪਏ ਸੀ।
ਜ਼ਿਕਰਯੋਗ ਹੈ ਕਿ ਜਸਵਿੰਦਰ ਭੱਲਾ ਜੀ ਦੀ ਮਾਤਾ ਜੀ ਦਾ ਸੰਸਕਾਰ ਅੱਜ ਸ਼ਾਮ 4 ਵਜੇ ਮੋਹਾਲੀ ਦੇ ਬਲੌਂਗੀ ਵਿਖੇ ਕੀਤਾ ਜਾਵੇਗਾ। ਦੱਸ ਦੇਈਏ ਕਿ ਜਸਵਿੰਦਰ ਭੱਲਾ ਦਾ 22 ਅਗਸਤ 2025 ਨੂੰ ਦੇਹਾਂਤ ਹੋਇਆ ਸੀ।
ਤਲਾਕ ਦੇ 12 ਸਾਲਾਂ ਮਗਰੋਂ ਮੁੜ 'ਕਰਨ' ਨੂੰ ਦਿਲ ਦੇ ਬੈਠੀ ਖ਼ੂਬਸੂਰਤ ਹਸੀਨਾ !
NEXT STORY