ਐਂਟਰਟੇਨਮੈਂਟ ਡੈਸਕ (ਬਿਊਰੋ) - ਪੰਜਾਬੀ ਗਾਇਕ ਮਨਕੀਰਤ ਔਲਖ ਦੇ ਘਰ ਬੀਤੇ ਦਿਨ ਜੁੜਵਾ ਧੀਆਂ ਦਾ ਜਨਮ ਹੋਇਆ ਹੈ, ਜਿਸ ਮਗਰੋਂ ਉਨ੍ਹਾਂ ਦੇ ਘਰ 'ਚ ਜਸ਼ਨ ਦਾ ਮਹੌਲ ਹੈ। ਉੱਥੇ ਹੀ ਗਾਇਕ ਮਨਕੀਰਤ ਔਲਖ ਨੇ ਬੀਤੇ ਦਿਨ ਧੀਆਂ ਨੂੰ ਹਸਪਤਾਲ ਤੋਂ ਘਰ ਲਿਆਂਦਾ ਅਤੇ ਧੀਆਂ ਦਾ ਗ੍ਰੈਂਡ ਵੈਲਕਮ ਕੀਤਾ। ਬੀਤੇ ਦਿਨ ਵੀ ਉਹ ਆਪਣੀ ਝੋਲੀ 'ਚ ਧੀ ਨੂੰ ਲਏ ਹੋਏ ਨਜ਼ਰ ਆਏ ਸਨ।

ਹਾਲ ਹੀ 'ਚ ਉਨ੍ਹਾਂ ਨੇ ਇੱਕ ਹੋਰ ਵੀਡੀਓ ਸਾਂਝਾ ਕੀਤਾ ਹੈ, ਜਿਸ 'ਚ ਉਨ੍ਹਾਂ ਦਾ ਬੇਟਾ ਇਮਤਿਆਜ਼ ਔਲਖ ਆਪਣੀ ਭੈਣ ਨੂੰ ਆਪਣੀ ਝੋਲੀ 'ਚ ਲੈ ਕੇ ਬੈਠਾ ਨਜ਼ਰ ਆ ਰਿਹਾ ਹੈ।

ਭਰਾ-ਭੈਣ ਦੇ ਇਸ ਕਿਊਟ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਫੈਨਜ਼ ਵਲੋਂ ਵੀ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਫੈਨਜ਼ ਵੀ ਇਸ 'ਤੇ ਆਪੋ-ਆਪਣੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ।
ਮਨਕੀਰਤ ਔਲਖ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ 'ਚ ਸਰਗਰਮ ਹਨ ਪਰ ਗਾਇਕੀ ਦੇ ਖੇਤਰ 'ਚ ਆਉਣ ਤੋਂ ਪਹਿਲਾਂ ਉਹ ਭਲਵਾਨੀ ਕਰਦੇ ਹੁੰਦੇ ਸਨ।

ਗਾਇਕੀ ਦੇ ਖੇਤਰ 'ਚ ਆਉਣ ਲਈ ਉਨ੍ਹਾਂ ਦੇ ਦਾਦਾ ਜੀ ਨੇ ਪ੍ਰੇਰਿਤ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਗਾਇਕੀ ਦੇ ਖੇਤਰ 'ਚ ਵੀ ਤੂਤੀ ਬੋਲਣ ਲੱਗ ਪਈ।

ਗਾਇਕੀ ਦੇ ਨਾਲ-ਨਾਲ ਮਨਕੀਰਤ ਜਲਦ ਹੀ ਅਦਾਕਾਰੀ ਕਰਦੇ ਹੋਏ ਵੀ ਨਜ਼ਰ ਆਉਣਗੇ।



ਐਮੀ ਵਿਰਕ ਅਤੇ ਸੋਨਮ ਬਾਜਵਾ ਇਸ ਦਿਨ ਸਿਨੇਮਾਘਰਾਂ 'ਚ 'ਨਿੱਕਾ ਜ਼ੈਲਦਾਰ 4' ਨਾਲ ਲਾਉਣਗੇ ਰੌਣਕਾਂ
NEXT STORY