ਮੁੰਬਈ (ਬਿਊਰੋ) - ਡੇਟਿੰਗ ਰਿਐਲਿਟੀ ਸ਼ੋਅ ‘ਟੈਂਪਟੇਸ਼ਨ ਆਈਲੈਂਡ’ ਲਈ ਸਕਾਰਾਤਮਕ ਹੁੰਗਾਰਾ ਪ੍ਰਾਪਤ ਕਰਨ ਵਾਲੀ ਨਵੀਸ਼ਾ ਰਾਜ ਨੇ ਕਿਹਾ ਕਿ ਇਸ ਸ਼ੋਅ ਨੇ ਉਸ ਨੂੰ ਭਾਵਨਾਤਮਕ ਤੌਰ ’ਤੇ ਅੱਗੇ ਵਧਣ ’ਚ ਮਦਦ ਕੀਤੀ ਹੈ ਤੇ ਇਸ ਦਾ ਕਾਰਨ ਸ਼ੋਅ ਦਾ ਚੁਣੌਤੀਪੂਰਨ ਮਾਹੌਲ ਹੈ, ਜਿੱਥੇ ਭਾਵਨਾਵਾਂ ਹਮੇਸ਼ਾ ਆਪਣੇ ਸਿਖਰ ’ਤੇ ਹੁੰਦੀਆਂ ਹਨ।
ਇਹ ਖ਼ਬਰ ਵੀ ਪੜ੍ਹੋ : ਗਿੱਪੀ ਗਰੇਵਾਲ ਦੇ ਘਰ ਫ਼ਾਇਰਿੰਗ! ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਜ਼ਿੰਮੇਵਾਰੀ (ਵੀਡੀਓ)
ਨਵੀਸ਼ਾ ਰਾਜ ਮਹਿਸੂਸ ਕਰਦੀ ਹੈ ਕਿ ਸ਼ੋਅ ਦਾ ਆਧਾਰ ਅਜਿਹਾ ਹੈ ਕਿ ਇਕ ਆਮ ਭਾਵਨਾ, ਜੋ ਬਾਹਰੀ ਦੁਨੀਆ ’ਚ ਹਲਕੀ ਮਹਿਸੂਸ ਹੁੰਦੀ ਹੈ ਤੇ ਸ਼ੋਅ ’ਚ 3 ਗੁਣਾਂ ਮਹਿਸੂਸ ਹੁੰਦੀ ਹੈ। ਉਸਨੇ ਕਿਹਾ, ‘‘ਮੈਨੂੰ ਲਗਦਾ ਹੈ ਕਿ ਇਕ ਅਭਿਨੇਤਾ ਤੇ ਇਕ ਵਿਅਕਤੀ ਦੇ ਰੂਪ ’ਚ ਮੈਂ ‘ਟੈਂਪਟੇਸ਼ਨ ਆਈਲੈਂਡ’ ਦੌਰਾਨ ਭਾਵਨਾਤਮਕ ਤੌਰ ’ਤੇ ਅੱਗੇ ਵਧੀ ਹਾਂ।
ਇਹ ਖ਼ਬਰ ਵੀ ਪੜ੍ਹੋ : ਓਰੀ ਨੇ ਛੱਡਿਆ ‘ਬਿੱਗ ਬੌਸ’ ਦਾ ਘਰ, ਜਾਣੋ ਕਿਉਂ ਇਕ ਦਿਨ ’ਚ ਹੀ ਸ਼ੋਅ ਤੋਂ ਹੋਇਆ ਬਾਹਰ
ਸ਼ੋਅ ਤੇ ਵਿਲਾ ਨੇ ਮੈਨੂੰ ਭਾਵਨਾਤਮਕ ਸਬੰਧਾਂ ਤੇ ਕਿਸੇ ਵੀ ਸਥਿਤੀ ਪ੍ਰਤੀ ਮੇਰੀ ਭਾਵਨਾਤਮਕ ਪਹੁੰਚ ਬਾਰੇ ਬਹੁਤ ਕੁਝ ਸਿਖਾਇਆ ਹੈ ਤੇ ਇਹ ਇਸ ਲਈ ਹੈ ਕਿਉਂਕਿ ਅਸੀਂ ਅਜਿਹੀ ਜਗ੍ਹਾ ’ਤੇ ਸੀ ਜਿੱਥੇ ਸਾਡੀਆਂ ਭਾਵਨਾਵਾਂ ਬਹੁਤ ਤੇਜ਼ ਸਨ।’’ ‘ਟੈਂਪਟੇਸ਼ਨ ਆਈਲੈਂਡ’ ਜੀਓ ਸਿਨੇਮਾ ’ਤੇ ਸਟ੍ਰੀਮ ਹੁੰਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਰਣਬੀਰ ਕਪੂਰ ਦੀ ‘ਐਨੀਮਲ’ ਫ਼ਿਲਮ ’ਚ 3 ਪੰਜਾਬੀ ਗੀਤ, ‘ਅਰਜਣ ਵੈਲੀ’ ਹੋ ਰਿਹਾ ਰੱਜ ਕੇ ਵਾਇਰਲ
NEXT STORY