ਮੁੰਬਈ : ਅਗਲੇ ਹਫਤੇ ਰਿਲੀਜ਼ ਹੋਣ ਜਾ ਰਹੀ ਫਿਲਮ 'ਨੀਰਜਾ' ਦੀ ਰਿਲੀਜ਼ ਤੋਂ ਦੋ ਹਫਤੇ ਪਹਿਲਾਂ ਸਪੈਸ਼ਲ ਸਕ੍ਰੀਨਿੰਗ ਕੀਤੀ ਗਈ। ਇਸ ਦੌਰਾਨ ਸੋਨਮ ਕਪੂਰ ਪੀਲੇ ਰੰਗ ਦੇ ਦੁਪੱਟੇ 'ਚ ਨਜ਼ਰ ਆਈ। ਫਿਲਮ ਦੀ ਹੁੰਦੀ ਸਿਫਤ ਦੌਰਾਨ ਸੋਨਮ ਵਾਰ-ਵਾਰ ਆਪਣੇ ਦੁਪੱਟੇ ਵੱਲ ਦੇਖ ਰਹੀ ਸੀ। ਇੰਨੇ ਮਹਿੰਗੇ ਗਾਊਨ ਨਾਲ ਉਨ੍ਹਾਂ ਵਲੋਂ ਪੀਲੇ ਰੰਗ ਦਾ ਦੁਪੱਟਾ ਲੈਣਾ ਸਭ ਨੂੰ ਥੋੜ੍ਹਾ ਅਜੀਬ ਲੱਗ ਰਿਹਾ ਸੀ ਪਰ ਸਕ੍ਰੀਨਿੰਗ ਤੋਂ ਬਾਅਦ ਸੋਨਮ ਨੇ ਦੁਪੱਟੇ ਦਾ ਰਾਜ਼ ਖੋਲ੍ਹਿਆ।
ਅਸਲ 'ਚ ਇਹ ਦੁਪੱਟਾ ਸੋਨਮ ਨੂੰ ਨੀਰਜਾ ਭਨੋਟ ਦੀ ਮਾਂ ਰਮਾ ਭਨੋਟ ਨੇ ਤੋਹਫੇ ਵਜੋਂ ਦਿੱਤਾ ਸੀ। ਹੋਇਆ ਇਹ ਕਿ ਜਦੋਂ ਸੋਨਮ ਨੀਰਜਾ ਦੇ ਪਰਿਵਾਰ ਨੂੰ ਮਿਲਣ ਚੰਡੀਗੜ੍ਹ ਗਈ ਤਾਂ ਸੋਨਮ ਦੀ ਆਵਾਜ਼ ਸੁਣ ਕੇ ਰਮਾ ਭਾਵੁਕ ਹੋ ਗਈ ਅਤੇ ਉਸ ਨੂੰ ਗਲੇ ਨਾਲ ਲਗਾ ਲਿਆ। ਫਿਰ ਉਨ੍ਹਾਂ ਨੇ ਗੂੜ੍ਹੇ ਪੀਲੇ ਰੰਗ ਦਾ ਦੁਪੱਟਾ ਕੱਢਿਆ ਤੇ ਸੋਨਮ ਨੂੰ ਦੇ ਦਿੱਤਾ।
ਰਮਾ ਦੇਵੀ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ, ਜਦੋਂ ਸੋਨਮ ਉਨ੍ਹਾਂ ਦੇ ਘਰ ਗਈ ਸੀ। ਉਨ੍ਹਾਂ ਨੇ ਸੋਨਮ ਨੂੰ 'ਲਾਡੋ' ਕਹਿ ਕੇ ਬੁਲਾਇਆ। ਫਿਲਮ ਰਿਸਰਚ ਟੀਮ ਅਨੁਸਾਰ ਨੀਰਜਾ ਭਨੋਟ ਨੂੰ ਪੀਲਾ ਰੰਗ ਬਹੁਤ ਪਸੰਦ ਸੀ। ਪੈਨ ਐੱਮ. ਦੀ ਉਡਾਨ 'ਤੇ ਜਾਣ ਤੋਂ ਪਹਿਲਾਂ ਹੀ ਨੀਰਜਾ ਦੀ ਮਾਂ ਉਸ ਲਈ ਪੀਲੇ ਰੰਗ ਦਾ ਦੁਪੱਟਾ ਲੈ ਕੇ ਆਈ ਸੀ ਪਰ ਜਦੋਂ ਤੱਕ ਉਹ ਨੀਰਜਾ ਨੂੰ ਦੁਪੱਟਾ ਦਿੰਦੀ, ਉਦੋਂ ਤੱਕ ਉਹ ਡਿਊਟੀ ਲਈ ਨਿਕਲ ਗਈ ਸੀ।
ਪੁਰਸਕਾਰਾਂ ਲਈ ਕੰਮ ਨਹੀਂ ਕਰਦੀ ਬਾਲੀਵੁੱਡ ਦੀ ਇਹ ਹੌਟ ਅਦਾਕਾਰਾ
NEXT STORY