ਮੁੰਬਈ : ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਦਾ ਕਹਿਣਾ ਹੈ ਕਿ ਪੁਰਸਕਾਰਾਂ ਪਿੱਛੇ ਭੱਜਣ ਦੀ ਜਗ੍ਹਾ ਉਨ੍ਹਾਂ ਦਾ ਪੂਰਾ ਧਿਆਨ ਆਪਣੇ ਕੰਮ 'ਤੇ ਹੁੰਦਾ ਹੈ। ਸੋਨਮ ਅੱਜਕਲ ਆਪਣੀ ਆਉਣ ਵਾਲੀ ਫਿਲਮ 'ਨੀਰਜਾ' ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ।
ਫਿਲਮ 'ਪ੍ਰੇਮ ਰਤਨ ਧਨ ਪਾਇਓ' ਦੀ ਅਦਾਕਾਰਾ ਸੋਨਮ ਨੂੰ ਲੱਗਦਾ ਹੈ ਕਿ ਪੁਰਸਕਾਰ ਰਾਹੀ ਇਕ ਕਲਾਕਾਰ ਦੇ ਅਦਾਕਾਰੀ ਨੂੰ ਮਾਨਤਾ ਤਾਂ ਜਰੂਰ ਮਿਲਦੀ ਹੈ ਪਰ ਉਨ੍ਹਾਂ ਲਈ ਉਨ੍ਹਾਂ ਦਾ ਕੰਮ ਵਧੇਰੇ ਮਾਅਨੇ ਰੱਖਦੀ ਹੈ। ਸੋਨਮ ਨੇ ਕਿਹਾ, ''ਪੁਰਸਕਾਰ ਲਈ ਨਹੀਂ ਸਗੋਂ ਕਲਾ ਲਈ ਮੈਂ ਕੰਮ ਕਰਦੀ ਹਾਂ। ਆਪਣੇ ਕੰਮ ਰਾਹੀ ਮੈਨੂੰ ਪਛਾਣ ਮਿਲੀ ਹੈ ਅਤੇ ਮੈਂ ਉਸ ਤੋਂ ਸਤੁੰਸ਼ਟ ਹਾਂ। ਪੁਰਸਕਾਰਾਂ ਦਾ ਆਪਣਾ ਹੀ ਮਹੱਤਵ ਹੁੰਦਾ ਹੈ ਕਿਉਂਕਿ ਤੁਹਾਡੇ ਕੰਮ ਨੂੰ ਮਾਨਤਾ ਮਿਲਣ ਦੇ ਨਾਲ ਤੁਹਾਨੂੰ ਹੋਰ ਬਿਹਤਰ ਕਰਨ ਦੀ ਪ੍ਰੇਰਣਾ ਮਿਲਦੀ ਹੈ। ਇਸ ਨਾਲ ਤੁਹਾਡੇ ਅੰਦਰ ਪ੍ਰਤੀਯੋਗਿਤਾ ਦੀ ਭਾਵਨਾ ਵੀ ਪੈਦਾ ਹੁੰਦੀ ਹੈ।''
ਬਾਲੀਵੁੱਡ ਦੀਆਂ ਅਦਾਕਾਰਾਂ ਦੇ ਕੰਮ ਨੂੰ ਪਛਾਣ ਅਤੇ ਸਤਿਕਾਰ ਦੇਣ ਲਈ ਇਕ ਨਵੇਂ ਪੁਰਸਕਾਰ ਦੀ ਸ਼ੁਰੂਆਤ ਕਰਨ ਦੀ ਗੱਲ 'ਤੇ ਸੋਨਮ ਨੇ ਕਿਹਾ, ''ਹਾਂ ਕਿਉਂ ਨਹੀਂ...। ਪਰ ਮੈਨੂੰ ਲੱਗਦਾ ਹੈ ਕਿ ਬਾਲੀਵੁੱਡ 'ਚ ਇਸ ਤਰ੍ਹਾਂ ਦੇ ਕਈ ਪੁਰਸਕਾਰ ਪਹਿਲੇ ਹੀ ਦਿੱਤੇ ਜਾਂਦੇ ਹਨ। ਜਿੱਥੋ ਤੱਕ ਔਰਤਾਂ ਦਾ ਸਵਾਲ ਹੈ ਤਾਂ ਇਨ੍ਹਾਂ ਸਾਰੇ ਪੁਰਸਕਾਰਾਂ ਲਈ ਉਨ੍ਹਾਂ ਨੂੰ ਨਾਮਜ਼ਦ ਜ਼ਰੂਰ ਕਰਨਾ ਚਾਹੀਦਾ ਹੈ।'' ਇਸ ਤੋਂ ਇਲਾਵਾ ਸੋਨਮ ਨੇ ਬਾਲੀਵੁੱਡ ਦੇ ਪੁਰਸ਼ ਪ੍ਰਧਾਨ ਹੋਣ ਦੀ ਗੱਲ ਨੂੰ ਮੰਨਦੇ ਹੋਏ ਇਸ 'ਚ ਹੌਲੀ-ਹੌਲੀ ਆ ਰਹੇ ਬਦਲਾਅ ਨੂੰ ਵੀ ਮੰਨਿਆ ਹੈ।
ਸੈਕਸੀ ਸੁਪਰ ਮਾਡਲ ਨੇ ਮੈਗਜ਼ੀਨ ਲਈ ਕਰਵਾਇਆ ਨਿਊਡ ਫੋਟੋਸ਼ੂਟ
NEXT STORY