ਐਂਟਰਟੇਨਮੈਂਟ ਡੈਸਕ- ਟੈਲੀਵਿਜ਼ਨ ਦੇ ਸਭ ਤੋਂ ਪ੍ਰਸਿੱਧ ਅਤੇ ਪਸੰਦੀਦਾ ਕਵਿਜ਼ ਸ਼ੋਅ 'ਕੌਣ ਬਣੇਗਾ ਕਰੋੜਪਤੀ' (KBC) ਅਤੇ ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਦੇ ਪ੍ਰਸ਼ੰਸਕਾਂ ਲਈ ਇੱਕ ਬਹੁਤ ਹੀ ਖੁਸ਼ੀ ਦੀ ਖ਼ਬਰ ਹੈ। ਪ੍ਰਸਾਰ ਭਾਰਤੀ ਨੇ ਦੇਸ਼ ਭਰ ਦੇ ਦਰਸ਼ਕਾਂ ਨੂੰ ਇੱਕ ਸ਼ਾਨਦਾਰ ਤੋਹਫ਼ਾ ਦਿੰਦੇ ਹੋਏ ਇਸ ਸੁਪਰਹਿੱਟ ਸ਼ੋਅ ਦਾ ਪ੍ਰਸਾਰਣ ਆਪਣੇ ਅਧਿਕਾਰਤ ਚੈਨਲ ਡੀਡੀ ਨੈਸ਼ਨਲ 'ਤੇ ਸ਼ੁਰੂ ਕਰ ਦਿੱਤਾ ਹੈ। ਦਰਸ਼ਕ ਹੁਣ ਅਮਿਤਾਭ ਬੱਚਨ ਦੇ ਇਸ 'ਸਦਾਬਹਾਰ' ਸ਼ੋਅ ਦਾ ਆਨੰਦ ਬਿਲਕੁਲ ਮੁਫ਼ਤ ਵਿੱਚ ਮਾਣ ਸਕਦੇ ਹਨ।
ਇਹ ਵੀ ਪੜ੍ਹੋ: 'ਮੈਂ ਅਜੇ ਜ਼ਿੰਦਾ ਹਾਂ'; ਮਸ਼ਹੂਰ ਗਾਇਕ ਨੂੰ ਗੂਗਲ ਨੇ ਐਲਾਨਿਆ ਮ੍ਰਿਤਕ
ਡੀਡੀ ਨੈਸ਼ਨਲ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ 'ਤੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ। ਪ੍ਰਸਾਰ ਭਾਰਤੀ ਨੇ ਇੱਕ ਪ੍ਰੋਮੋ ਵੀਡੀਓ ਸਾਂਝਾ ਕਰਦੇ ਹੋਏ ਲਿਖਿਆ: "ਗਿਆਨ, ਧਨ ਅਤੇ ਪ੍ਰਸਿੱਧੀ ਦਾ ਸਭ ਤੋਂ ਵੱਡਾ ਮੰਚ! ਦੇਖੋ 'ਕੌਣ ਬਣੇਗਾ ਕਰੋੜਪਤੀ' ਸਿਰਫ਼ ਡੀਡੀ ਨੈਸ਼ਨਲ 'ਤੇ।" ਜੇਕਰ ਤੁਸੀਂ ਵੀ ਇਸ ਸ਼ੋਅ ਨੂੰ ਦੇਖਣਾ ਚਾਹੁੰਦੇ ਹੋ ਇਹ ਸੋਮਵਾਰ ਤੋਂ ਸ਼ੁੱਕਰਵਾਰਰਾਤ 9:00 ਵਜੇ ਡੀਡੀ ਨੈਸ਼ਨਲ 'ਤੇ ਪ੍ਰਸਾਰਿਤ ਹੋਵੇਗਾ। ਇਸ ਸ਼ੋਅ ਦਾ ਰਿਪੀਟ ਟੈਲੀਕਾਸਟ ਸਵੇਰੇ 9 ਵਜੇ ਵੀ ਹੁੰਦਾ ਹੈ। ਸ਼ੋਅ ਦਾ ਟਾਈਟਲ "ਐਵਰਗ੍ਰੀਨ ਕੌਨ ਬਨੇਗਾ ਕਰੋੜਪਤੀ" ਹੈ।
ਇਹ ਵੀ ਪੜ੍ਹੋ: ਬਾਲੀਵੁੱਡ ਨੂੰ ਕਈ ਸੁਪਰਹਿੱਟ ਫ਼ਿਲਮਾਂ ਦੇਣ ਵਾਲੇ ਦਿੱਗਜ ਨਿਰਮਾਤਾ ਦਾ ਹੋਇਆ ਦਿਹਾਂਤ ! ਇੰਡਸਟਰੀ 'ਚ ਛਾਇਆ ਮਾਤਮ
ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਖ਼ਾਸਕਰ ਉਹ ਲੋਕ ਜੋ ਕੇਬਲ ਟੀਵੀ ਜਾਂ ਮਹਿੰਗੇ ਓਟੀਟੀ (OTT) ਪਲੇਟਫਾਰਮਾਂ ਦਾ ਰੀਚਾਰਜ ਨਹੀਂ ਕਰਵਾ ਸਕਦੇ, ਉਨ੍ਹਾਂ ਲਈ ਮੁਫ਼ਤ ਵਿੱਚ ਕੇਬੀਸੀ ਦੇਖਣਾ ਕਿਸੇ ਵੱਡੇ ਤੋਹਫ਼ੇ ਤੋਂ ਘੱਟ ਨਹੀਂ ਹੈ। ਅਮਿਤਾਭ ਬੱਚਨ ਦਾ ਅੰਦਾਜ਼, ਉਨ੍ਹਾਂ ਦੀ ਦਮਦਾਰ ਆਵਾਜ਼ ਅਤੇ ਗਿਆਨ ਨਾਲ ਭਰਪੂਰ ਇਹ ਸ਼ੋਅ ਇੱਕ ਵਾਰ ਫਿਰ ਦੇਸ਼ ਦੇ ਹਰ ਘਰ ਵਿੱਚ ਗੂੰਜਣ ਲਈ ਤਿਆਰ ਹੈ।
ਇਹ ਵੀ ਪੜ੍ਹੋ: ਪੰਜਾਬੀ ਫ਼ਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਦੇ ਪਤੀ ਦਾ ਹੋਇਆ ਦਿਹਾਂਤ ! ਮੀਡੀਆ ਜਗਤ 'ਚ ਵੀ ਕਮਾਇਆ ਸੀ ਨਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸੰਗੀਤ ਦੇ 'ਰਮਤਾ ਜੋਗੀ' ਸੁਖਵਿੰਦਰ ਸਿੰਘ ਦੀ ਰੂਹ 'ਚ ਵੱਸਦੀ ਹੈ ਪੰਜਾਬੀਅਤ
NEXT STORY