ਮੁੰਬਈ (ਬਿਊਰੋ) - ਬਾਲੀਵੁੱਡ ਸਟਾਰ ਵਿੱਕੀ ਕੌਸ਼ਲ ਦੀ ਥੀਏਟ੍ਰਿਕਲ ਰਿਲੀਜ਼ ਇਕ ਪੂਰਨ ਪਰਿਵਾਰਕ ਮਨੋਰੰਜਨ ਫਿਲਮ ‘ਦਿ ਗ੍ਰੇਟ ਇੰਡੀਅਨ ਫੈਮਿਲੀ’ ਹੈ। ਇਹ ਫਿਲਮ ਅਨੇਕਤਾ ’ਚ ਭਾਰਤ ਦੀ ਏਕਤਾ ਦਾ ਜਸ਼ਨ ਹੈ ਤੇ ਕਿਵੇਂ ਇਸ ਦੇਸ਼ ਦੇ ਲੋਕ ਭਾਈਚਾਰੇ ਤੇ ਸ਼ਮੂਲੀਅਤ ਦੇ ਬੰਧਨ ’ਚ ਬੱਝੇ ਹੋਏ ਹਨ। ਭਾਰਤ ਇਕ ਅਜਿਹਾ ਦੇਸ਼ ਹੈ ਜਿੱਥੇ ਬਹੁਤ ਸਾਰੇ ਧਰਮ, ਜਾਤਾਂ ਤੇ ਕਬੀਲੇ ਇਕਸੁਰਤਾ ਨਾਲ ਰਹਿੰਦੇ ਹਨ ਤੇ ਟੀ. ਜੀ. ਆਈ. ਐੱਫ. ਇਕਜੁੱਟਤਾ ਦੇ ਇਸ ਜਜ਼ਬੇ ਨੂੰ ਸਲਾਮ ਕਰਦਾ ਹੈ।
ਇਹ ਖ਼ਬਰ ਵੀ ਪੜ੍ਹੋ : ਇਸ ਅਦਾਕਾਰ ਦੇ ਘਰ ਪਏ ਵੈਣ,16 ਸਾਲਾ ਧੀ ਨੇ ਕੀਤੀ ਖ਼ੁਦਕੁਸ਼ੀ
ਵਿੱਕੀ ਦਾ ਕਹਿਣਾ ਹੈ, ‘ਸਾਡੀ ਫਿਲਮ ਇੰਡਸਟਰੀ ਭਾਰਤ ਦੀ ਸੁੰਦਰ ਵਿਭਿੰਨਤਾ ਦੀ ਸੱਚੀ ਨੁਮਾਇੰਦਗੀ ਕਰਦੀ ਹੈ। ਇਥੇ ਤੁਸੀਂ ਵੱਖ-ਵੱਖ ਪਿਛੋਕੜਾਂ ਦੇ ਲੋਕਾਂ ਨੂੰ ਆਪਣੀ ਪ੍ਰਤਿਭਾ ਤੇ ਕੰਮ ਦੇ ਜ਼ਰੀਏ ਸਾਡੀ ਇੰਡਸਟਰੀ ’ਚ ਰੋਜ਼ੀ-ਰੋਟੀ ਕਮਾਉਂਦੇ ਹੋਏ ਦੇਖੋਗੇ।’’ ਉਹ ਅੱਗੇ ਕਹਿੰਦਾ ਹੈ, ‘‘ਮੈਨੂੰ ਇਸ ਵਿਭਿੰਨਤਾ ’ਤੇ ਬਹੁਤ ਮਾਣ ਹੈ, ਜਿੱਥੇ ਅਸੀਂ ਸੈੱਟ ’ਤੇ ਹੁੰਦੇ ਹਾਂ, ਅਸੀਂ ਹਰ ਕੋਈ ਇਕ ਯੂਨਿਟ ਹੁੰਦੇ ਹਾਂ ਜਿਸ ਲਈ ਅਸੀਂ ਕੰਮ ਕਰਦੇ ਹਾਂ। ਅੰਤਮ ਟੀਚਾ, ਅਰਥਾਤ ਇਕ ਫਿਲਮ/ਪ੍ਰਾਜੈਕਟ ਬਣਾਉਣਾ ਜਿਸ ’ਤੇ ਅਸੀਂ ਸਾਰੇ ਬਹੁਤ ਖੁਸ਼ ਤੇ ਮਾਣ ਮਹਿਸੂਸ ਕਰਦੇ ਹਾਂ।’’ ਯਸ਼ਰਾਜ ਫਿਲਮਜ਼ ਦੁਆਰਾ ਨਿਰਮਿਤ, ਵਿਜੇ ਕ੍ਰਿਸ਼ਨ ਆਚਾਰਿਆ ਦੁਆਰਾ ਨਿਰਦੇਸ਼ਤ ‘ਦਿ ਗ੍ਰੇਟ ਇੰਡੀਅਨ ਫੈਮਿਲੀ’ 22 ਸਤੰਬਰ ਨੂੰ ਰਿਲੀਜ਼ ਹੋਣ ਲਈ ਤਿਆਰ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
‘ਗਣਪਥ-ਰਾਈਜ਼ ਆਫ ਦਿ ਹੀਰੋ’ ਨਾਲ ਟਾਈਗਰ ਸ਼ਰਾਫ ਦਾ ਪਾਵਰ-ਪੈਕ ਪੋਸਟਰ ਕੀਤਾ ਲਾਂਚ
NEXT STORY