ਮੁੰਬਈ (ਬਿਊਰੋ)– ਸ਼ਹਿਨਾਜ਼ ਗਿੱਲ ਦਾ ਅੰਦਾਜ਼ ਲੋਕ ਕਾਫੀ ਪਸੰਦ ਕਰਦੇ ਹਨ। ਉਹ ਖੁੱਲ੍ਹ ਕੇ ਹਰ ਮੁੱਦੇ ’ਤੇ ਆਪਣਾ ਨਜ਼ਰੀਆ ਬਹੁਤ ਹੀ ਦਿਲਚਸਪ ਤਰੀਕੇ ਨਾਲ ਪੇਸ਼ ਕਰਦੀ ਹੈ ਪਰ ਜਦੋਂ ਉਹ ਫੈਸ਼ਨ ਦੇ ਮਾਮਲੇ ’ਚ ਥੋੜ੍ਹੀ ਬੇਬਾਕ ਹੋ ਗਈ ਤਾਂ ਲੋਕ ਨਾਰਾਜ਼ ਹੋ ਗਏ। ਦਰਅਸਲ ਅਦਾਕਾਰਾ ਆਪਣੀ ਅਗਲੀ ਫ਼ਿਲਮ ‘ਥੈਂਕਸ ਫਾਰ ਕਮਿੰਗ’ ਦੀ ਪ੍ਰਮੋਸ਼ਨ ’ਤੇ ਬਹੁਤ ਹੀ ਗਲੈਮਰੈੱਸ ਡਰੈੱਸ ਪਹਿਨ ਕੇ ਪਹੁੰਚੀ ਸੀ, ਜਿਸ ਨੂੰ ਉਸ ਦੇ ਪ੍ਰਸ਼ੰਸਕਾਂ ਨੇ ਵੀ ਪਸੰਦ ਨਹੀਂ ਕੀਤਾ। ਲੋਕਾਂ ਨੇ ਉਸ ਦੀ ਇਸ ਖ਼ੂਬਸੂਰਤ ਡਰੈੱਸ ਕਾਰਨ ਉਸ ਨੂੰ ਟਰੋਲ ਕੀਤਾ।
ਸ਼ਹਿਨਾਜ਼ ਗਿੱਲ ਚੁੱਪ ਰਹਿਣ ਵਾਲੀ ਨਹੀਂ ਸੀ, ਉਸ ਨੇ ਵੀ ਲੋਕਾਂ ਨੂੰ ਕਰਾਰਾ ਜਵਾਬ ਦਿੱਤਾ ਹੈ। ਜਦੋਂ ਸ਼ਹਿਨਾਜ਼ ਨੂੰ ਇਕ ਇਵੈਂਟ ’ਚ ਉਸ ਦੀ ਟ੍ਰੋਲਿੰਗ ਬਾਰੇ ਦੱਸਿਆ ਗਿਆ ਤਾਂ ਉਸ ਨੇ ਕਿਹਾ, ‘‘ਅਸੀਂ ਆਪਣੇ ਸਟਾਈਲ ਨਾਲ ਬਿਲਕੁਲ ਵੀ ਸਮਝੌਤਾ ਨਹੀਂ ਕਰਾਂਗੇ, ਜੇਕਰ ਰੀਆ ਕਪੂਰ ਕਹੇਗੀ ਤਾਂ ਜੋ ਪਹਿਨਿਆ ਹੈ, ਉਹ ਵੀ ਉਤਾਰ ਦੇਵਾਂਗੀ।’’
ਸ਼ਹਿਨਾਜ਼ ਨੇ ਅੱਗੇ ਕਿਹਾ, ‘‘ਇਸ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ ਕਿ ਅੰਤਰਰਾਸ਼ਟਰੀ ਡਿਜ਼ਾਈਨਰ ਇਸ ’ਚ ਸ਼ਾਮਲ ਹਨ, ਅਸੀਂ ਇਸ ਲਈ ਤਰਸ ਰਹੇ ਸੀ। ਜੇਕਰ ਅੰਤਰਰਾਸ਼ਟਰੀ ਡਿਜ਼ਾਈਨਰ ਸਾਡੇ ਬਾਰੇ ਪੋਸਟ ਕਰਦੇ ਹਨ ਤਾਂ ਇਸ ਤੋਂ ਵੱਡੀ ਗੱਲ ਕੀ ਹੋਵੇਗੀ?’’ ਇਵੈਂਟ ’ਚ ਮੌਜੂਦ ਭੂਮੀ ਪੇਡਨੇਕਰ, ਸ਼ਿਬਾਨੀ ਬੇਦੀ ਤੇ ਡੌਲੀ ਸਿੰਘ ਨੇ ਹੂਟਿੰਗ ਕਰਕੇ ਆਪਣਾ ਸਮਰਥਨ ਦਿਖਾਇਆ ਪਰ ਉਸ ਦੇ ਪਹਿਰਾਵੇ ਦੀ ਤਰ੍ਹਾਂ ਉਸ ਦਾ ਬਿਆਨ ਵੀ ਲੋਕਾਂ ਨੂੰ ਪਸੰਦ ਨਹੀਂ ਆਇਆ।
ਇਹ ਖ਼ਬਰ ਵੀ ਪੜ੍ਹੋ : ਰੈਪਰ ਟੁਪੈਕ ਸ਼ਕੂਰ ਕਤਲ ਮਾਮਲੇ ’ਚ ਸਾਬਕਾ ਗੈਂਗ ਲੀਡਰ ਡੇਵਿਸ ਦੋਸ਼ੀ ਕਰਾਰ, 1996 ’ਚ ਮਾਰੀਆਂ ਸੀ ਗੋਲੀਆਂ
ਸ਼ਹਿਨਾਜ਼ ਨੇ ਇਸ ਤੋਂ ਪਹਿਲਾਂ ਇਕ ਬਿਆਨ ’ਚ ਆਪਣੇ ਆਲੋਚਕਾਂ ਨੂੰ ਜਵਾਬ ਦਿੱਤਾ ਸੀ। ਉਸ ਨੇ ਕਿਹਾ ਸੀ, ‘‘ਜੇਕਰ ਮੇਰੀ ਵੱਡੀ ਫੈਨ ਫਾਲੋਇੰਗ ਹੈ ਤਾਂ ਬਹੁਤ ਸਾਰੇ ਲੋਕ ਹਨ, ਜੋ ਮੈਨੂੰ ਨਫ਼ਰਤ ਕਰਦੇ ਹਨ ਤੇ ਆਲੋਚਨਾ ਕਰਦੇ ਹਨ। ਮੈਂ ਜੋ ਕਰਦਾ ਹਾਂ, ਲੋਕ ਸੋਚਦੇ ਹਨ ਕਿ ਉਹ ਨਕਲੀ ਹੈ। ਉਸ ਨੇ ਮੇਰੇ ਵਰਗੀ ਸ਼ਖ਼ਸੀਅਤ ਦਾ ਸਾਹਮਣਾ ਨਹੀਂ ਕੀਤਾ ਹੈ। ਲੋਕ ਹਜ਼ਮ ਨਹੀਂ ਕਰ ਸਕਦੇ ਕਿ ਮੈਂ ਬਹੁਤ ਪਿਆਰੀ ਤੇ ਵੱਖਰੀ ਹਾਂ।’’
ਸ਼ਹਿਨਾਜ਼ ਗਿੱਲ ਦੀ ਫ਼ਿਲਮ ‘ਥੈਂਕਸ ਫਾਰ ਕਮਿੰਗ’ 6 ਅਕਤੂਬਰ, 2023 ਨੂੰ ਰਿਲੀਜ਼ ਹੋਵੇਗੀ। ਫ਼ਿਲਮ ਦਾ ਨਿਰਦੇਸ਼ਨ ਰੀਆ ਕਪੂਰ ਦੇ ਪਤੀ ਕਰਨ ਬੁਲਾਨੀ ਨੇ ਕੀਤਾ ਹੈ, ਜਿਸ ’ਚ ਭੂਮੀ ਪੇਡਨੇਕਰ, ਸ਼ਹਿਨਾਜ਼ ਗਿੱਲ, ਕੁਸ਼ਾ ਕਪਿਲਾ ਤੇ ਸ਼ਿਬਾਨੀ ਬੇਦੀ ਮੁੱਖ ਭੂਮਿਕਾਵਾਂ ’ਚ ਹਨ। ਫ਼ਿਲਮ ’ਚ ਅਨਿਲ ਕਪੂਰ ਵੀ ਨਜ਼ਰ ਆਉਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਪਤਨੀ ਕੈਟਰੀਨਾ ਕੈਫ ਬਾਰੇ ਇਹ ਕੀ ਬੋਲ ਗਏ ਵਿੱਕੀ ਕੌਸ਼ਲ, ਕਿਹਾ– ‘ਉਹ ਰਾਕਸ਼ਸ ਵਰਗੀ...’
NEXT STORY