ਨਵੀਂ ਦਿੱਲੀ: ਮੋਦੀ ਸਰਕਾਰ ਨੇ ਦੇਸ਼ 'ਚ 857 ਪੋਰਨ ਸਾਈਟਸ ਨੂੰ ਬੈਨ ਕਰ ਦਿੱਤਾ ਹੈ। ਇਸ ਬੈਨ 'ਤੇ ਸੋਸ਼ਲ ਸਾਈਟਸ ਤੋਂ ਲੈ ਕੇ ਰਾਜਨੀਤਿਕ ਦਲ ਨਾਲ ਸੰਬੰਧਿਤ ਕਈ ਲੋਕਾਂ ਨੇ ਵਿਰੋਧ ਕੀਤਾ ਹੈ ਪਰ ਹੁਣ ਬਾਲੀਵੁੱਡ ਦੇ ਕੁਝ ਸਿਤਾਰੇ ਵੀ ਵਿਰੋਧ ਕਰਨ ਲੱਗ ਪਏ ਹਨ। ਅਭਿਨੇਤਰੀ ਸੋਨਮ ਕਪੂਰ ਨੇ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕਰਦੇ ਹੋਏ ਟਵਿੱਟਰ 'ਤੇ ਲਿਖਿਆ ਹੈ, '' ਉਨ੍ਹਾਂ ਮੂਰਖਾਂ ਨੂੰ ਬੈਨ ਕਰ ਦੇਣਾ ਚਾਹੀਦਾ ਹੈ ਜੋ ਇਹ ਸੋਚਦੇ ਹਨ ਕਿ ਬੈਨ ਲਗਾਉਣ ਨਾਲ ਭਾਰਤੀਆਂ ਦੀ ਸੋਚ 'ਚ ਬਦਲਾਅ ਆਵੇਗਾ।'' ਸੋਨਮ ਕਪੂਰ ਤੋਂ ਇਲਾਵਾ ਡਾਇਰੈਕਟਰ ਰਾਮ ਗੋਪਾਲ ਵਰਮਾ, ਬਾਲੀਵੁੱਡ ਅਭਿਨੇਤਾ ਉਦੈ ਚੋਪੜਾ ਅਤੇ ਲੇਖਕ ਚੇਤਨ ਭਗਤ ਨੇ ਵੀ ਟਵੀਟ ਕਰਕੇ ਇਸ ਬੈਨ ਦਾ ਵਿਰੋਧ ਕੀਤਾ ਹੈ। ਦੱਸਿਆ ਗਿਆ ਹੈ ਕਿ ਸ਼ਨੀਵਾਰ ਨੂੰ 800 ਤੋਂ ਜ਼ਿਆਦਾ ਵੱੈਬਸਾਈਟ 'ਤੇ ਰੋਕ ਲੱਗਾ ਦਿੱਤੀ ਗਈ ਹੈ।
ਦਰਸ਼ਕਾਂ ਨੂੰ ਬੇਹੱਦ ਪਸੰਦ ਆ ਰਹੀ ਹੈ 'ਅੰਗਰੇਜ਼'
NEXT STORY