ਬਾਲੀਵੁੱਡ ਡੈਸਕ- ਰੂਸ ਅਤੇ ਯੂਕਰੇਨ ਵਿਚਾਲੇ ਪਿਛਲੇ ਕਈ ਮਹੀਨਿਆਂ ਤੋਂ ਜੰਗ ਚੱਲ ਰਹੀ ਹੈ। ਜੰਗ ਕਾਰਨ ਉੱਥੇ ਹਾਲਾਤ ਬਹੁਤ ਖ਼ਰਾਬ ਹੋ ਗਏ ਹਨ। ਇਸ ਦਾ ਸਭ ਤੋਂ ਵੱਧ ਨੁਕਸਾਨ ਆਮ ਨਾਗਰਿਕਾਂ ਨੂੰ ਹੋ ਰਿਹਾ ਹੈ।ਯੂਕਰੇਨ ਦੀ ਸਥਿਤੀ ਨੂੰ ਦੇਖਦੇ ਹੋਏ ਸੁਰੱਖਿਆ ਦੇ ਮੱਦੇਨਜ਼ਰ ਕਈ ਸ਼ਰਨਾਰਥੀਆਂ ਨੂੰ ਪੋਲੈਂਡ ਦੇ ਐਕਸਪੋ ਸੈਂਟਰ ’ਚ ਰੱਖਿਆ ਗਿਆ ਹੈ।
ਇਸ ਦੌਰਾਨ ਗਲੋਬਲ ਅਦਾਕਾਰਾ ਪ੍ਰਿਅੰਕਾ ਚੋਪੜਾ ਉੱਥੇ ਪਹੁੰਚੀ ਅਤੇ ਯੂਕਰੇਨ ਦੇ ਸ਼ਰਨਾਰਥੀਆਂ ਅਤੇ ਬੱਚਿਆਂ ਨਾਲ ਮੁਲਾਕਾਤ ਕੀਤੀ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ।
ਤਸਵੀਰਾਂ ’ਚ ਪ੍ਰਿਅੰਕਾ ਕਾਲੇ ਰੰਗ ਦੀ ਟੀ-ਸ਼ਰਟ ’ਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਅਦਾਕਾਰਾ ਨੇ ਕਮਰ ’ਤੇ ਨੀਲੇ ਰੰਗ ਦੀ ਜੈਕੇਟ ਬੰਨ੍ਹੀ ਹੋਈ ਹੈ।
ਇਹ ਵੀ ਪੜ੍ਹੋ : ਆਦਿਲ ਨੂੰ ਮਿਲੀ ਜਾਣੋਂ ਮਾਰਨ ਦੀ ਧਮਕੀ, ਰਾਖੀ ਨੇ ਗੁੱਸੇ ’ਚ ਕਿਹਾ- ‘ਇਹ ਧਮਕੀ ਦੇਣਾ ਬੰਦ ਕਰ ਦਿਓ...’
ਅਦਾਕਾਰਾ ਨੇ ਮਿਨੀਮਲ ਮੇਕਅੱਪ ਅਤੇ ਪੋਨੀ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੈ। ਇਸ ਲੁੱਕ ’ਚ ਅਦਾਕਾਰਾ ਕਾਫ਼ੀ ਸਟਾਈਲਿਸ਼ ਲੱਗ ਰਹੀ ਹੈ।
ਅਦਾਕਾਰਾ ਬੱਚਿਆਂ ਨਾਲ ਮਸਤੀ ਕਰਦੀ, ਪੇਂਟਿੰਗ ਕਰਦੀ ਅਤੇ ਗੇਮ ਖੇਡਦੀ ਨਜ਼ਰ ਆ ਰਹੀ ਹੈ। ਬੱਚਿਆਂ ਨੇ ਪ੍ਰਿਅੰਕਾ ਨੂੰ ਹੱਥ ਨਾਲ ਬਣੀਆਂ ਗੁੱਡੀਆਂ ਵੀ ਗਿਫਟ ਕੀਤੀਆਂ।
ਇਹ ਵੀ ਪੜ੍ਹੋ : ਫ਼ਿਲਮ ‘ਚੱਕਦਾ ਐਕਸਪ੍ਰੈੱਸ’ ਲਈ ਇੰਗਲੈਂਡ ’ਚ ਕ੍ਰਿਕਟ ਦੀ ਟ੍ਰੇਨਿੰਗ ਲਵੇਗੀ ਅਨੁਸ਼ਕਾ
ਜਿੱਥੇ ਇਕ ਪਾਸੇ ਅਦਾਕਾਰਾ ਇਨ੍ਹਾਂ ਬੱਚਿਆਂ ਨੂੰ ਦੇਖ ਕੇ ਖੁਸ਼ ਹੋਈ, ਉੱਥੇ ਹੀ ਅਦਾਕਾਰਾ ਉਨ੍ਹਾਂ ਦੇ ਦੁਖ ਨੂੰ ਜਾਣ ਕੇ ਉਦਾਸ ਵੀ ਸੀ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਕਾਫ਼ੀ ਪਿਆਰ ਦੇ ਰਹੇ ਹਨ।
ਦੱਸ ਦੇਈਏ ਕਿ ਪ੍ਰਿਅੰਕਾ ਚੋਪੜਾ ਯੂਨੀਸੇਫ਼ (ਸੰਯੁਕਤ ਰਾਸ਼ਟਰ ਇੰਟਰਨੈਸ਼ਨਲ ਚਿਲਡਰਨਜ਼ ਐਮਰਜੈਂਸੀ ਫ਼ੰਡ) ਵੱਲੋਂ ਗਈ ਸੀ। ਪ੍ਰਿਅੰਕਾ ਚੋਪੜਾ 2016 ਤੋਂ ਗਲੋਬਲ ਯੂਨੀਸੇਫ਼ ਗੁੱਡਵਿਲ ਦੀ ਐਂਬੈਸਡਰ ਹੈ।
ਸਿਨੇਮਾਘਰਾਂ ’ਚ ਰਿਲੀਜ਼ ਤੋਂ 6 ਮਹੀਨਿਆਂ ਬਾਅਦ ਓ. ਟੀ. ਟੀ. ’ਤੇ ਦੇਖਣ ਨੂੰ ਮਿਲੇਗੀ ਫ਼ਿਲਮ ‘ਲਾਲ ਸਿੰਘ ਚੱਢਾ’
NEXT STORY