ਚੰਡੀਗੜ੍ਹ (ਬਿਊਰੋ) - ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਗਾਇਕ ਸੱਜਣ ਅਦੀਬ ਦੇ ਪਿਤਾ ਦਾ ਦਿਹਾਂਤ ਹੋ ਗਿਆ ਹੈ। ਇਸ ਬਾਰੇ ਜਾਣਕਾਰੀ ਸੱਜਣ ਅਦੀਬ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਦਿੱਤੀ ਹੈ। ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਲਿਖਿਆ ਕਿ ''ਪਿਤਾ ਬੇਟੇ ਦਾ ਰਿਸ਼ਤਾ ਬਹੁਤ ਅਹਿਮ ਹੁੰਦਾ। ਬਾਪੂ ਇਕ ਤੁਸੀ ਹੀ ਜੋ ਮੈਨੂੰ ਆਪਣੇ ਤੋਂ ਵੱਧ ਕਾਮਯਾਬ ਦੇਖਣਾ ਚਾਹੁੰਦੇ ਸੀ। ਬੱਸ ਬਾਪੂ ਇੰਨਾ ਹੀ ਸਫ਼ਰ ਸੀ ਆਪਣਾ ਇੱਕਠਿਆਂ ਦਾ। ਤੇਰੇ ਹੁੰਦਿਆਂ ਕਦੇ ਕੋਈ ਫਿਕਰ ਨੀ ਸੀ, ਹੁਣ ਜ਼ਿੰਦਗੀ ਬੋਝ ਲੱਗਦੀ ਆ। ਇਹੀ ਅਰਦਾਸ ਕਰਦਾ ਪ੍ਰਮਾਤਮਾ ਤੁਹਾਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ।''
ਸੱਜਣ ਅਦੀਬ ਵੱਲੋਂ ਸਾਂਝੀ ਕੀਤੀ ਗਈ ਇਸ ਜਾਣਕਾਰੀ ਤੋਂ ਬਾਅਦ ਅਦਾਕਾਰਾ ਪਾਇਲ ਰਾਜਪੂਤ, ਮਿਸਟਾਬਾਜ਼ ਅਤੇ ਹੋਰ ਕਈ ਪੰਜਾਬੀ ਸਿਤਾਰਿਆਂ ਨੇ ਸੱਜਣ ਅਦੀਬ ਦੇ ਪਿਤਾ ਦੇ ਦਿਹਾਂਤ 'ਤੇ ਦੁੱਖ ਜਤਾਇਆ ਹੈ ਅਤੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਹਨ।
ਸੱਜਣ ਅਦੀਬ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਪੰਜਾਬੀ ਇੰਡਸਟਰੀ ਨੂੰ ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਹਨ। 'ਇਸ਼ਕਾਂ ਦੇ ਲੇਖੇ' ਗੀਤ ਨਾਲ ਉਨ੍ਹਾਂ ਨੂੰ ਕਾਮਯਾਬੀ ਮਿਲੀ ਅਤੇ ਇਹ ਗੀਤ ਕਾਫ਼ੀ ਹਿੱਟ ਹੋਇਆ। ਅੱਜ ਵੀ ਉਨ੍ਹਾਂ ਦਾ ਇਹ ਗੀਤ ਲੋਕਾਂ ਦੀ ਜ਼ੁਬਾਨ 'ਤੇ ਚੜ੍ਹਿਆ ਹੋਇਆ ਹੈ। ਸੱਜਣ ਅਦੀਬ ਨੇ ਗਾਇਕੀ ਦੇ ਨਾਲ-ਨਾਲ ਅਦਾਕਾਰੀ ਦੇ ਖੇਤਰ 'ਚ ਵੀ ਕੰਮ ਕੀਤਾ ਹੈ।
ਇਕ ਮਹੀਨੇ ਦੀ ਹੋਈ ਅਪਾਰਸ਼ਕਤੀ ਖੁਰਾਣਾ ਦਾ ਧੀ, ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਕਿਊਟ ਤਸਵੀਰ
NEXT STORY