ਮੁੰਬਈ- ਸਾਊਥ ਫ਼ਿਲਮ ‘ਵਿਕਰਾਂਤ ਰੋਨਾ’ 29 ਜੁਲਾਈ ਨੂੰ ਸਿਨੇਮਾਘਰਾਂ ’ਚ ਦਸਤਕ ਦੇ ਰਹੀ ਹੈ। ਇਸ ਫ਼ਿਲਮ ਨੂੰ ਸਲਮਾਨ ਖ਼ਾਨ ਪੇਸ਼ ਕਰ ਰਹੇ ਹਨ। ਇਸ ਫ਼ਿਲਮ ’ਚ ਕਿਚਾ ਸੁਦੀਪ ਅਤੇ ਜੈਕਲੀਨ ਫ਼ਰਨਾਂਡੀਜ਼ ਮੁੱਖ ਭੂਮਿਕਾਵਾਂ ’ਚ ਹਨ।ਹਾਲ ਹੀ ’ਚ ਫ਼ਿਲਮ ਦਾ ਟ੍ਰੇਲਰ ਲਾਂਚ ਕੀਤਾ ਗਿਆ ਸੀ, ਜਦੋਂ ਐਕਟਰ ਸੁਰੱਖਿਆ ਕਾਰਨਾਂ ਨਾਲ ਨਹੀਂ ਆ ਸਕੇ ਸਨ। ਇਸ ਲਈ ਅਦਾਕਾਰ ਨੇ ਇਸ ਵਾਰ ਫ਼ਿਲਮ ਦੀ ਪ੍ਰਮੋਸ਼ਨ ਲਈ ਆਪਣੇ ਘਰ ਦੇ ਨੇੜੇ ਤਾਜ ਲੈਂਡ ਹੋਟਲ ਚੁਣਿਆ। ਸਲਮਾਨ ਖ਼ਾਨ ਕਰੀਬ ਡੇਢ ਮਹੀਨੇ ਬਾਅਦ ਇਸ ਮੰਚ ’ਤੇ ਆਏ ਹਨ।ਜੇਕਰ ਸਲਮਾਨ ਖ਼ਾਨ ਇਸ ਫ਼ਿਲਮ ਨਾਲ ਨਾ ਜੁੜੇ ਹੁੰਦੇ ਤਾਂ ਉਹ ਕਦੇ ਨਾ ਆਉਂਦੇ। ਪ੍ਰਮੋਸ਼ਨ ਦੌਰਾਨ ਸਲਮਾਨ ਖੂਬ ਮਸਤੀ ਕਰਦੇ ਨਜ਼ਰ ਆਏ। ਇਸ ਦੌਰਾਨ ਅਦਾਕਾਰ ਨੇ ਸਾਊਥ ਅਤੇ ਹਿੰਦੀ ਫ਼ਿਲਮਾਂ ਬਾਰੇ ਵੀ ਗੱਲਬਾਤ ਕੀਤੀ।
![PunjabKesari](https://static.jagbani.com/multimedia/16_32_189179117r123456789012345678901345-ll.jpg)
ਇਹ ਵੀ ਪੜ੍ਹੋ : ਨਿਊਡ ਫ਼ੋਟੋਸ਼ੂਟ ਕਾਰਨ ਕਸੂਤੇ ਫ਼ਸੇ ਰਣਵੀਰ ਸਿੰਘ, ਦਰਜ ਹੋਈ FIR
ਸਲਮਾਨ ਨੇ ਕਿਹਾ ਕਿ ‘ਸਾਊਥ ਦੀ ਫ਼ਿਲਮਾਂ ਅਸਲ ’ਚ ਬਾਕਸ ਆਫ਼ਿਸ ’ਤੇ ਚੰਗਾ ਪ੍ਰਦਰਸ਼ਨ ਕਰ ਰਹੀਆਂ ਹਨ। ਹਰ ਕਲਾਕਾਰ ਚੰਗੀਆਂ ਫ਼ਿਲਮਾਂ ਨਾਲ ਹੀ ਬਣਦਾ ਹੈ ਪਰ ਬਾਕਸ ਆਫ਼ਿਸ ’ਤੇ ਸਫ਼ਲਤਾ ਦੀ ਕੋਈ ਗਰੰਟੀ ਨਹੀਂ। ਫ਼ਿਲਮ ਦੇ ਹਿੰਦੀ ਸੰਸਕਰਣ ਦੀ ਪ੍ਰਮੋਸ਼ਨ ਲਈ ਪਹੁੰਚੇ ਸਲਮਾਨ ਖ਼ਾਨ ਨੇ ਕਿਹਾ ਕਿ ਮੈਂ ਵੀ ਫ਼ਿਲਮ ਪੇਸ਼ ਕਰ ਰਿਹਾ ਹਾਂ। ਮੈਂ ਪ੍ਰਮੋਸ਼ਨ ਕਰ ਰਿਹਾ ਹਾਂ। ਮੈਂ ਵੀ ਘਾਟੇ ’ਚ ਨਹੀਂ ਜਾਣਾ ਚਾਹੁੰਦਾ, ਸਾਊਥ ਦੀਆਂ ਫ਼ਿਲਮਾਂ ਅਸਲ ’ਚ ਬਹੁਤ ਵਧੀਆ ਪ੍ਰਦਰਸ਼ਨ ਕਰ ਰਹੀਆਂ ਹਨ।’
![PunjabKesari](https://static.jagbani.com/multimedia/16_32_190273748r1234567890123456789013456-ll.jpg)
ਇਹ ਵੀ ਪੜ੍ਹੋ : ਮੁਸ਼ਕਿਲਾਂ 'ਚ ਘਿਰ ਸਕਦੇ ਨੇ ਅਦਾਕਾਰ ਰਣਵੀਰ ਸਿੰਘ, ਮੁੰਬਈ ਪੁਲਸ ਕੋਲ ਪੁੱਜੀ ਸ਼ਿਕਾਇਤ
ਸਲਮਾਨ ਖ਼ਾਨ ਨੇ ਅੱਗੇ ਕਿਹਾ ਕਿ ‘ਅਸੀਂ ਸਾਰੇ ਕੋਸ਼ਿਸ਼ ਕਰਦੇ ਹਾਂ ਅਤੇ ਵਧੀਆ ਫ਼ਿਲਮਾਂ ਬਣਾਉਂਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਸਾਰੀਆਂ ਤੱਕ ਪਹੁੰਚੇ।ਕਦੇ-ਕਦੇ ਇਹ ਕੰਮ ਕਰਦਾ ਹੈ ਅਤੇ ਕਈ ਵਾਰ ਨਹੀਂ। ਇਸ ਦਾ ਕੋਈ ਫ਼ਾਰਮੂਲਾ ਨਹੀਂ ਹੈ ਕਿ ਇਹ 100 ਫ਼ੀਸਦੀ ਕੰਮ ਕਰੇਗਾ।’
![PunjabKesari](https://static.jagbani.com/multimedia/16_32_191210944r12345678901234567890134567-ll.jpg)
ਦੱਸ ਦੇਈਏ ਕਿ ਇਸ ਇਵੈਂਟ ’ਚ ਸਲਮਾਨ ਨਾਲ ਕਿਚਾ ਸੁਦੀਪ ਅਤੇ ਜੈਕਲੀਨ ਫ਼ਰਨਾਂਡੀਜ਼ ਵੀ ਨਜ਼ਰ ਆਏ। ਕਿਚਾ ਸੁਦੀਪ ਅਤੇ ਜੈਕਲੀਨ ਫ਼ਰਨਾਂਡੀਜ਼ ਪਹਿਲਾਂ ਪਹੁੰਚ ਕੇ ਸਲਮਾਨ ਦਾ ਇੰਤਜ਼ਾਰ ਕਰ ਰਹੇ ਸਨ। ਸਮਾਗਮ ਦੀ ਸ਼ੁਰੂਆਤ ਸਲਮਾਨ ਦੇ ਆਉਣ ਨਾਲ ਹੋਈ। ਫਿ਼ਲਮ ਦੇ ਗੀਤ ‘ਰਕੰਮਾ’ ’ਤੇ ਕੀਚਾ ਸੁਦੀਪ, ਜੈਕਲੀਨ ਅਤੇ ਸਲਮਾਨ ਨੇ ਖ਼ੂਬ ਡਾਂਸ ਕੀਤਾ।
![PunjabKesari](https://static.jagbani.com/multimedia/16_32_191992024r123456789012345678901345678-ll.jpg)
ਨਿਊਡ ਫ਼ੋਟੋਸ਼ੂਟ ਕਾਰਨ ਕਸੂਤੇ ਫ਼ਸੇ ਰਣਵੀਰ ਸਿੰਘ, ਦਰਜ ਹੋਈ FIR
NEXT STORY