ਮੁੰਬਈ (ਬਿਊਰੋ)– ਹਰਿਆਣਵੀ ਡਾਂਸਿੰਗ ਕੁਈਨ ਸਪਨਾ ਚੌਧਰੀ ਅਕਸਰ ਹੀ ਵਿਵਾਦਾਂ ’ਚ ਘਿਰੀ ਨਜ਼ਰ ਆਉਂਦੀ ਹੈ। ਇਸ ’ਚ ਕੋਈ ਦੋਰਾਏ ਨਹੀਂ ਹੈ ਕਿ ਸਪਨਾ ਚੌਧਰੀ ਦਾ ਵਿਵਾਦਾਂ ਨਾਲ ਪੁਰਾਣਾ ਰਿਸ਼ਤਾ ਰਿਹਾ ਹੈ। ਆਪਣੇ ਡਾਂਸ ਨਾਲ ਵਿਵਾਦ ਨੂੰ ਲੈ ਕੇ ਵੀ ਉਹ ਚਰਚਾ ’ਚ ਰਹਿੰਦੀ ਹੈ। ਹੁਣ ਇਕ ਵਾਰ ਮੁੜ ਸਪਨਾ ਚੌਧਰੀ ਦਾ ਨਾਂ ਸੁਰਖ਼ੀਆਂ ’ਚ ਹੈ। ਸਪਨਾ ਹੁਣ ਆਪਣੇ ਇਕ ਪੁਰਾਣੇ ਧੋਖਾਧੜੀ ਮਾਮਲੇ ਨੂੰ ਲੈ ਕੇ ਕੋਰਟ ’ਚ ਪੇਸ਼ ਹੋਈ।
ਅਸਲ ’ਚ ਸਾਲ 2018 ’ਚ ਅਕਤੂਬਰ ਦੇ ਮਹੀਨੇ ’ਚ ਲਖਨਊ ਦੇ ਆਸ਼ਿਆਨਾ ਥਾਣਾ ਇਲਾਕੇ ਦੇ ਸਮ੍ਰਤੀ ਉਪਵਨ ’ਚ ਡਾਂਡੀਆ ਨਾਈਟਸ ਵਿਦ ਸਪਨਾ ਚੌਧਰੀ ਦਾ ਲਾਈਵ ਕਾਂਸਰਟ ਆਯੋਜਿਤ ਕੀਤਾ ਗਿਆ ਸੀ। ਸ਼ੋਅ ’ਚ ਸ਼ਾਮਲ ਹੋਣ ਲਈ ਸੈਂਕੜੇ ਲੋਕ 2500 ਰੁਪਏ ਦੀ ਟਿਕਟ ਲੈ ਕੇ ਲਾਈਵ ਕਾਂਸਰਟ ’ਚ ਪਹੁੰਚੇ ਸਨ ਪਰ ਅਚਾਨਕ ਸਪਨਾ ਚੌਧਰੀ ਨੇ ਪੇਸ਼ਕਾਰੀ ਦੇਣ ਤੋਂ ਮਨ੍ਹਾ ਕਰ ਦਿੱਤਾ ਸੀ। ਇਸ ਤੋਂ ਬਾਅਦ ਉਸ ਸ਼ੋਅ ਨੂੰ ਰੱਦ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਕਾਫੀ ਹੰਗਾਮਾ ਮਚਿਆ।
ਇਹ ਖ਼ਬਰ ਵੀ ਪੜ੍ਹੋ : ਅਕਸ਼ੇ ਕੁਮਾਰ ਨੂੰ ਰਿਪੋਰਟਰ ਨੇ ਪੁੱਛਿਆ ‘ਪ੍ਰਿਥਵੀਰਾਜ’ ਦਾ ਜਨਮ ਸਥਾਨ, ਅੱਗੋਂ ਮਿਲਿਆ ਇਹ ਜਵਾਬ
ਇਹ ਮਾਮਲਾ ਥਾਣੇ ’ਚ ਪਹੁੰਚ ਗਿਆ ਤੇ ਸਪਨਾ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਹੋਇਆ। ਇਸ ਮਾਮਲੇ ’ਚ ਲਗਾਤਾਰ ਪੇਸ਼ੀ ’ਤੇ ਨਾ ਆਉਣ ਕਾਰਨ ਲਖਨਊ ਦੀ ਏ. ਸੀ. ਜੇ. ਐੱਮ. 5 ਦੀ ਕੋਰਟ ਨੇ ਸਪਨਾ ਚੌਧਰੀ ਖ਼ਿਲਾਫ਼ ਐੱਨ. ਬੀ. ਡਬਲਯੂ. (ਗੈਰ ਜ਼ਮਾਨਤੀ ਵਾਰੰਟ) ਜਾਰੀ ਕੀਤਾ ਸੀ। ਉਸੇ ਐੱਨ. ਬੀ. ਡਬਲਯੂ. ਨੂੰ ਰਿਕਾਲ ਕਰਵਾਉਣ ਲਈ ਸਪਨਾ ਚੌਧਰੀ ਮਾਸਕ ਲਗਾ ਕੇ ਕੋਰਟ ’ਚ ਪਹੁੰਚੀ। ਤਾਜ਼ਾ ਜਾਣਕਾਰੀ ਮੁਤਾਬਕ ਸਪਨਾ ਚੌਧਰੀ ਦਾ ਐੱਨ. ਬੀ. ਡਲਬਯੂ. ਰਿਕਾਲ ਕਰ ਦਿੱਤਾ ਗਿਆ ਹੈ।
ਸਪਨਾ ਚੌਧਰੀ ਦੇ ਸ਼ੋਅ ’ਚ ਨਾ ਆਉਣ ’ਤੇ ਆਸ਼ਿਆਨਾ ਥਾਣੇ ’ਚ ਸਪਨਾ ਚੌਧਰੀ ਸਮੇਤ 6 ਪ੍ਰਬੰਧਕਾਂ ’ਤੇ ਧੋਖਾਧੜੀ ਦੀ ਐੱਫ. ਆਈ. ਆਰ. ਦਰਜ ਹੋਈ ਸੀ। ਹੁਣ ਸਪਨਾ ਚੌਧਰੀ ਧੋਖਾਧੜੀ ਦੇ ਇਸ ਪੁਰਾਣੇ ਮਾਮਲੇ ’ਚ ਕੋਰਟ ’ਚ ਪੇਸ਼ ਹੋ ਗਈ ਤੇ ਉਸ ਦੇ ਵਕੀਲਾਂ ਨੇ ਇਸ ਮਾਮਲੇ ’ਚ ਆਪਣਾ ਪੱਖ ਰੱਖਿਆ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਹੈਦਰਾਬਾਦ ’ਚ ਗ੍ਰੈਂਡ ਈਵੈਂਟ ’ਚ ‘ਮੇਜਰ’ ਦਾ ਟਰੇਲਰ ਰਿਲੀਜ਼ (ਵੀਡੀਓ)
NEXT STORY